Saturday, August 22, 2026

ਸੈਨਿਕ ਕੋਚਿੰਗ ਸੈਂਟਰ `ਚ ਟਰੇਨਿੰਗ ਲੈਣ ਵਾਲੇ ਬੱਚੇ ਸਨਮਾਨਿਤ

PPN0208201838ਧੂਰੀ, 2 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਸੈਨਿਕ ਕੋਚਿੰਗ ਸੈਂਟਰ ਧੂਰੀ ਵਿਖੇ ਪਿਛਲੇ 2 ਮਹੀਨਿਆਂ ਤੋਂ ਬੱਚੇ ਫੌਜ ਦੀ ਭਰਤੀ ਲਈ ਟਰੇਨਿੰਗ ਲੈ ਰਹੇ ਹਨ।ਸੈਂਟਰ ਪ੍ਰਬੰਧਕ ਸਿੱਧੂ ਅਤੇ ਸੰਧੂ ਬ੍ਰਦਰਜ਼ ਨੇ ਦੱਸਿਆ ਕਿ 1 ਅਗਸਤ ਤੋਂ ਲੈ ਕੇ 8 ਅਗਸਤ ਤੱਕ ਪਟਿਆਲਾ ਵਿੱਚ ਫੌਜ ਦੀ ਭਰਤੀ ਹੋਵੇਗੀ, ਜਿਸ ਦੇ ਲਈ ਇਹ ਨੌਜਵਾਨ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਬੁੱਧਵਾਰ ਨੂੰ ਇਹਨਾਂ ਬੱਚਿਆਂ ਦੀ ਟਰੇਨਿੰਗ ਪੂਰੀ ਹੋ ਚੁੱਕੀ ਹੈ।ਇਹ ਬੱਚੇ ਭਰਤੀ ਲਈ 4 ਅਗਸਤ ਨੂੰ ਪਟਿਆਲਾ ਜਾਣਗੇ।ਉਹਨਾਂ ਦੱਸਿਆ ਕਿ ਹੁਣ ਤੱਕ 74 ਬੱਚੇ ਆਰਮੀ, ਪੁਲਿਸ, ਬੀ.ਐਸ.ਐਫ. ਵਿੱਚ ਭਰਤੀ ਹੋ ਚੁੱਕੇ ਹਨ।ਇਹਨਾਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਐਸ.ਡੀ.ਐਮ. ਦੀਪਕ ਰੋਹੀਲਾ, ਐਸ.ਐਚ.ਓ ਸਿਟੀ ਧੂਰੀ ਬਲਜਿੰਦਰ ਸਿੰਘ ਪੰਨੂ ਪਹੁੰਚੇ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਅੱਜ ਬੱਚਿਆਂ ਦਾ ਫਾਈਨਲ ਟ੍ਰਾਇਲ ਲੈ ਕੇ ਜੇਤੂ ਬੱਚਿਆਂ ਨੂੰ ਮੈਡਲ ਦਿੱਤੇ ਗਏ। ਜੋ ਬੱਚੇ ਪਿਛਲੀ ਵਾਰ ਭਰਤੀ ਹੋਏ, ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply