ਭੀਖੀ, 3 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸੁਖਚੈਨ ਸਿੰਘ ਅਤਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ
ਦੱਸਿਆ ਕਿ ਜਿਲਾ ਪ੍ਰਧਾਨ ਜਥੇਦਾਰ ਬਲਵੀਰ ਸਿੰਘ ਬੱਛੋਆਣਾ ਦੀ ਅਗਵਾਈ ਵਿੱਚ 5 ਅਗਸਤ ਦਿਨ ਐਤਵਾਰ ਨੂੰ ਹਲਕਾ ਜੋਗਾ ਵੱਲੋ ਦੱਸਵਾ ਜੱਥਾ ਇਨਸਾਫ ਮੋਰਚੇ ਵਿੱਚ ਸਾਮਲ ਹੋਣ ਲਈ ਸਵੇਰੇ 9 ਵਜੇ ਬਰਗਾੜੀ ਲਈ ਰਵਾਨਾ ਹੋਵੇਗਾ।ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਦੇ ਇਨਸਾਫ, ਬੰਦੀ ਸਿੰਘਾਂ ਦੀ ਰਿਹਾਈ ਤੇ ਬਹਿਬਲ ਕਲਾਂ ਗੋਲੀ ਕਾਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਸਿੱਖ ਕੋਮ ਦੀਆ ਹੋਰ ਮੰਗਾਂ ਸਬੰਧੀ 1 ਜੂਨ ਤੋ ਬਰਗਾੜੀ ਵਿਚ ਇਨਸਾਫ ਮੋਰਚੇ ਤੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਬੈਠੇ ਹੋਏ ਹਨ। ਇਸ ਸਮੇ ਉਹਨਾ ਨਾਲ ਜਗਿੰਦਰ ਸਿੰਘ ਬੋਹਾ ਜਿਲਾ ਪ੍ਰਧਾਨ ਕਿਸਾਨ ਵਿੰਗ, ਮੇਜਰ ਸਿੰਘ ਅਕਲੀਆਂ ਕਿਸਾਨ ਵਿੰਗ, ਲਵਪ੍ਰੀਤ ਸਿੰਘ ਅਕਲੀਆਂ, ਭਗਵਾਨ ਸਿੰਘ ਅਕਲੀਆਂ ,ਭੋਲਾ ਸਿੰਘ ਅਕਲੀਆਂ, ਮੇਜਰ ਸਿੰਘ ਹੈਡ ਗ੍ਰੰਥੀ, ਨਾਜਰ ਸਿੰਘ ਅਤਲਾ, ਗਮਦੂਰ ਸਿੰਘ ਗੁੜਥੜੀ, ਸੁਖਰਾਜ ਸਿੰਘ ਅਤਲਾ, ਮਹਿੰਦਰ ਸਿੰਘ ਬੁਰਜ ਹਰੀ, ਸੁਖਜੀਤ ਕੋਰ ਅਤਲਾ, ਕੁਲਦੀਪ ਸਿੰਘ ਮੋਜੋ ਤੇ ਮਨਜੀਤ ਸਿੰਘ ਢੈਪਈ ਆਦਿ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media