Tuesday, June 9, 2026

0 ਤੋਂ 5 ਸਾਲ ਦੇ ਬੱਚਿਆਂ ਨੂੰ 5,6 ਤੇ 7 ਅਗਸਤ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ

10 ਅਗਸਤ ਨੂੰ ਮਨਾਇਆ ਜਾਵੇਗਾ ਨੈਸ਼ਨਲ ਡੀ ਵਾਰਮਿੰਗ ਦਿਵਸ

PPN0308201807ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ – ਮਨਜੀਤ ਸਿੰਘ) – ਵਿਸ਼ਵ ਸਿਹਤ ਸੰਗਠਨ ਵਲੋ ਨੈਸ਼ਨਲ ਇਮੂਨਾਈਜੇਸ਼ਨ ਰਾਊਂਡ ਦੇ ਤਹਿਤ ਆਮ ਲੋਕਾ ਨੂੰ ਪੋਲੀੳ ਤੋਂ ਮੁਕਤ ਕਰਨ ਲਈ ਅੱਜ ਜਿਲਾ ਟਾਸਕ ਫੋਰਸ ਦੀ ਮੀਟਿੰਗ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤਸਰ ਸ਼ੀ੍ਰ ਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਤੇ  ਸਿਵਲ ਹਸਪਤਾਲ ਵਿਖੇ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਵੱਖ-ਵੱਖ ਬਲਾਕਾਂਾ ਦੇ ਸੀਨੀਅਰ ਮੈਡੀਕਲ ਅਫਸਰ, ਸ਼ਹਿਰੀ  ਮੈਡੀਕਲ ਅਫਸਰ, ਆਈ.ਸੀ.ਡੀ.ਐਸ ਅਤੇ ਸਿਖਿਆ ਵਿਭਾਗ, ਸਮਾਜਿਕ ਸੁਰਖਿਆ ਤੇ ਇਸਤਰੀ ਬਾਲ ਵਿਕਾਸ, ਪੇਡੂ ਵਿਕਾਸ  ਤੋ  ਆਏ ਨੁਮਾਇੰਦੇ ਹਾਜ਼ਰ ਸਨ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨੇ ਕਿਹਾ ਕਿ ਬੇਸ਼ਕ ਭਾਰਤ ਪੋਲਿੳ ਮੁਕਤ ਦੇਸ਼ਾ ਦੀ ਗਿਣਤੀ ਵਿਚ ਆ ਚੁੱਕਾ ਹੈ, ਪਰ ਫਿਰ ਵੀ ਇਸ ਮੁਕਾਮ ਨੂੰ ਬਰਕਰਾਰ ਰਖਣ ਲਈ ਵਿਸ਼ਵ ਸਿਹਤ ਸੰਗਠਨ ਵਲੋ ਇਹ ਰਾਊਡ ਚਲਾਏ ਜਾ ਰਹੇ ਹਨ।ਉਨਾ ਨੇ ਕਿਹਾ ਪੋਲੀੳ ਵਰਗੀ ਲਾ-ਇਲਾਜ ਬਿਮਾਰੀ ਨਾਲ ਨਜਿਠਣ ਲਈ ਇਕਲੇ ਸਿਹਤ ਵਿਭਾਗ ਨੂੰ ਹੀ ਕਮਰਬੰਦ ਹੋਣ ਦੇ ਨਾਲ ਬਾਕੀ ਵਿਭਾਗਾਂ ਦੇ ਸਹਿਯੋਗ ਦੀ ਉਨੀ ਹੀ ਲੋੜ ਹੈ।
ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਕਿਹਾ ਕਿ ਇਸ ਆੳਣ ਵਾਲੇ ਰਾਊਡ ਵਾਸਤੇ ਸਿਹਤ ਵਿਭਾਗ ਵਲੋ ਮੁਕੰਮਲ ਤੋਰ ਤੇ ਤਿਆਰੀ ਕਰ ਲਈ ਗਈ ਹੈ।ਉਨਾਂ ਆਏ ਹੋਏ ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਸ਼ਹਿਰੀ  ਮੈਡੀਕਲ ਅਫਸਰਾ ਨੂੰ ਹਦਾਇਤ ਕੀਤੀ ਕਿ ਇਸ ਰਾਊਡ ਵਿਚ ਨਵ-ਜਨਮੇ ਬੱਚੇ ਤੋ ਲੈ ਕੇ 5 ਸਾਲ ਤੱੱਕ ਦਾ ਕੋਈ ਵੀ ਬੱਚਾ ਜੀਵਨ ਰੂਪੀ ਪੌਲੀੳ ਦੀਆ 2 ਬੂੰਦਾਂ ਤੋ ਵਂਾਝਾ ਨਹੀ ਰਹਿਣਾ ਚਾਹੀਦਾ।
ਜਿਲ੍ਹਾ ਟੀਕਾਕਰਨ ਅਫਸਰ ਡਾ. ਰਮੇਸ਼ ਪਾਲ ਸਿੰਘ ਨੇ ਇਸ ਅਵਸਰ ਤੇ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਰਾਊਡ ਜੋ ਕਿ ਮਿਤੀ 5,6,ਅਤੇ 7 ਅਗਸਤ ਨੂੰ ਚਲਾਇਆ ਜਾ ਰਿਹਾ ਹੈ, ਤਹਿਤ 1117942 ਅਬਾਦੀ ਦੇ 237016 ਘਰਾਂ ਵਿੱਚ ਰਹਿੰਦੇ 0 ਤੋ 5 ਸਾਲ ਦੇ 127541 ਬੱਚਿਆ ਨੂੰ 709 ਟੀਮਾਂ ਵਲੋ ਪੋਲੀੳ ਦੀਆਂ 2 ਬੂੰਦਾਂ ਪਿਲਾਈਆ ਜਾਣਗੀਆ ਅਤੇ 129 ਸੁਪਰਵਾਈਜਰਾਂ ਵਲੋ ਇਨਾਂ ਦਾ ਨਿਰੀਖਣ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਡਾ. ਰਾਜੇਸ਼ ਭਗਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਅਗਸਤ ਦਿਨ ਸ਼ੁਕਰਵਾਰ ਨੂੰ ਨੈਸ਼ਨਲ ਡੀ ਵਾਰਮਿੰਗ ਦਿਵਸ ਅਤੇ 17 ਅਗਸਤ ਦਿਨ ਸ਼ੁਕਰਵਾਰ ਨੂੰ ਮੋਪ -ਅੱਪ ਦਿਵਸ ਮਨਾਇਆ ਜਾਵੇਗਾ। ਇਸ ਦਿਵਸ ਤੇ 1 ਸਾਲ ਤੋ 19 ਸਾਲ ਤੱਕ ਦੇ ਸਾਰੇ ਬੱਚਿਆ ਨੂੰ ਅਲਬੈਡਾਝੋਲ ਦੀ ਗੋਲੀ ਖਿਲਾਈ ਜਾਵੇਗੀ।ਜਿਲ੍ਹਾ ਅੰਮ੍ਰਿਤਸਰ ਦੇ 1313 ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਲਗਭਗ 2,10,000 ਬਚੇ 830 ਪ੍ਰਾਈਵੇਟ ਸਕੂਲਾ ਵਿਚ ਲਗਭਗ 3,00000 ਬਚੇ ਅਤੇ ਆਂਗਨਵਾੜੀ ਸੈਟਰਾਂ ਵਿੱਚ ਲਗਭਗ 1,70,000 ਬਚਿਆਂ ਨੂੰ ਕਵਰ ਕੀਤਾ ਜਾਵੇਗਾ।
ਇਸ ਮੌਕੇ ਡਾ. ਕੂੰਡਲ, ਡਾ. ਭਾਰਤੀ, ਸ਼੍ਰੀਮਤੀ ਰਾਜ ਕੌਰ  ਅਨੂ ਚਾਵਲਾ ਅਤੇ ਕਮਲਦੀਪ ਹਾਜਰ ਹੋਏ।
 

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply