Wednesday, July 29, 2026

ਵੈਕਟਰ ਬੌਰਨ ਬਿਮਾਰੀਆਂ ਸਬੰਧੀ ਟਰੇਨਿੰਗ-ਕਮ-ਵਰਕਸ਼ਾਪ ਲਗਾਈ

PPN0308201808ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ – ਮਨਜੀਤ ਸਿੰਘ) – ਬਦਲਦੇ ਮੌਸਮ ਵਿੱਚ ਮੱਛਰ ਦੀ ਪੈਦਾਵਾਰ ਰੌਕਣ ਅਤੇ ਆਮ ਜਨਤਾ ਨੂੰ ਇਸ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੁਕ ਕਰਨ ਹਿੱਤ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੀ ਪ੍ਰਧਾਨਗੀ ਹੇਠਾਂ ਦਫਤਰ ਸਿਵਲ ਸਰਜਨ ਅਨੈਕਸੀ ਹਾਲ ਵਿਖੇ ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪ੍ਰੋਗਰਾਮ ਅਧੀਨ ਵੈਕਟਰ ਬੌਰਨ ਬਿਮਾਰੀਆਂ ਸਬੰਧੀ ਟਰੇਨਿੰਗ ਕਮ ਵਰਕਸ਼ਾਪ ਦਾ ਆਯੌਜਨ ਕੀਤਾ ਗਿਆ।
 ਇਸ ਸਬੰਧੀ ਜਾਣਕਾਰੀ ਦਿੰਦੀਆ ਡਨਾ ਘਈ  ਨੇ ਕਿਹਾ ਕਿ ਡੇਗੂ ਤੋ ਬਚਣ ਲਈ ਸਭ ਤੋ ਜਿਆਦਾ ਜਰੂਰੀ ਹੈ ਕੀ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ।ਕਿਉਕਿ ਇਲਾਜ ਨਾਲੋ ਪਰਹੇਜ ਜਿਆਦਾ ਜਰੂਰੀ ਹੈ।ਉਨਾਂ ਕਿਹਾ ਕਿ ਡੇਗੂ ਅਤੇ ਚਿਕਨਗੁਨੀਆਂ ਦੀ ਬੀਮਾਰੀਆਂ ਬਾਰੇ ਬਹੁਤ ਵਿਸਥਾਰ ਢੰਗ ਨਾਲ ਦਸਿਆ। ਡਾ. ਘਈ ਨੇ ਦੱਸਿਆ ਕਿ ਨਕਾਰਾ ਸਮਾਨ ਛੱਤ `ਤੇ ਸੁਟਣ ਦੀ ਬਜ਼ਾਏ ਨਸ਼ਟ ਕੀਤਾ ਜਾਵੇ ਜਾਂ ਕਬਾੜੀਏ ਨੁੰ ਦਿੱਤਾ ਜਾਵੇ, ਦਿਨ ਵੇਲੇ ਪੁਰੀ ਬਾਹਵਾਂ ਤੇ ਕੱਪੜੇ ਪਹਿਨੇ ਜਾਣ ਅਤੇ ਮੱਛਰ ਭਜਾਉਣ ਵਾਲੀਆ ਕਰੀਮਾਂ ਆਦੀ ਦਾ ਇਸਤੇਮਾਲ ਵੀ ਸਾਨੂੰ ਡੇਂਗੂ ਤੋ ਬਚਾ ਸਕਦਾ ਹੈ।
ਇਸ ਮੌਕੇ ਜ਼੍ਹਿਲਾ ਅੇਪੀਡਿਮੋਲੋਜਿਸਟ ਡਾ ਮਦਨ ਮੋਹਨ ਨੇ ਕਿਹਾ ਕਿ ਦਿਨ ਵੇਲੇ ਪੁਰੀ ਬਾਹਵਾਂ ਤੇ ਕੱਪੜੇ ਪਹਿਨੇ ਜਾਣ ਅਤੇ ਮੱਛਰ ਭਜਾਉਣ ਵਾਲੀਆ ਕਰੀਮਾ ਆਦਿ ਦਾ ਇਸਤੇਮਾਲ ਵੀ ਸਾਨੂੰ ਡੇਗੂ ਤੋਂ ਬਚਾਅ ਸਕਦਾ ਹੈ।ਉਨਾ ਨੇ ਕਿਹਾ ਕੀ ਡੈਂਗੂ ਇੱਕ ਵਾਇਰਲ ਬੁਖਾਰ ਹੈ ਜੋ ਕਿ ਏਡੀਜ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਪੈਦਾ ਹੰਦਾ ਹੈ। ਜਿਸਦੇ ਲੱਛਣ ਤੇਜ ਸਿਰਦਰਦ ਅਤੇ ਤੇਜ ਬੁਖਾਰ, ਮਾਸ ਪੇਸ਼ੀਆ ਅਤੇ ਜੋੜਾ ਦਾ ਦਰਦ,ਅਖਾ ਦੇ ਪਿਛਲੇ ਹਿੱਸੇ ਦਰਦ, ਉਲਟੀਆਂ, ਨੱਕ-ਮੂੰਹ ਅਤੇ ਮਸੂੜਿਆ ਵਿੱਚੋ ਖੁਨ ਵਗਣਾ ਆਦਿ ਹੈ।ਡੈਂਗੂ ਬੁਖਾਰ ਦੇ ਸ਼ੱਕ ਹੋਣ, ਦੀ ਸੂਰਤ ਵਿੱਚ ਤੂਰੰਤ ਸਰਕਾਰੀ ਹਸਪਤਾਲ ਤੋ ਹੀ ਫਰੀ ਚੈਕਅੱਪ ਅਤੇ ਇਲਾਜ ਕਰਵਾਉਣ ।ਇਸ ਅਵਸਰ ਤੇ ਡਾ ਭਾਰਤੀ, ਡਾ. ਨੀਲਮ ਅਤੇ ਨਰੇਸ਼ ਕੁਮਾਰ ਐਲ.ਟੀ  ਨੇ ਵੀ ਆਪਣੇ ਵਿਚਾਰ ਦੱਸੇ।    

 

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …

Leave a Reply