ਅੰਮ੍ਰਿਤਸਰ, 3 ਅਗਸਤ (ਪੰਜਾਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਸੈਨਿਕ ਇੰਸਟੀਚਿਊਟ ਆਫ ਮੈਨੇਜਮੇਂਟ ਐਂਡ ਟੈਕਨਲੋਜੀ ਅੰਮ੍ਰਿਤਸਰ ਦੀ ਵਿਦਿਆਰਥਣਾਂ ਯੂਨੀਵਰਸਿਟੀ ਚੋਂ ਪਹਿਲੇ ਸਥਾਨ ਤੇ ਰਹੀਆਂ ਹਨ।ਇਸ ਬਾਰੇ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਕਰਨਲ ਅਮਰਬੀਰ ਸਿੰਘ ਚਾਹਲ (ਰਿਟਾ) ਜੀ ਨੇ ਦੱਸਿਆ ਕਿ ਬੀ.ਐਸ.ਸੀ-ਆਈ.ਟੀ ਤੀਜਾ ਸਮੈਸਟਰ ਦੀ ਪ੍ਰੀਤੀ ਨੇ 9.42 ਐਸ ਜੀ ਪੀ ਏ ਲੈ ਕੇ ਯੂਨੀਵਰਸਿਟੀ ਵਿੱਚੋਂ ਪਹਿਲੇ ਸਥਾਨ ਤੇ ਰਹੀ, ਬੀ.ਐਸ.ਸੀ-ਆਈ.ਟੀ 6ਵਾਂ ਸਮੈਸਟਰ ਨੀਲਮ ਨੇ 8.89, ਮਨਪ੍ਰੀਤ ਕੌਰ ਨੇ 8.70 ਅੰੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਪਹਿਲਾ ਤੇਂ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਹੀ ਐਮ.ਐਸ.ਸੀ-ਆਈ.ਟੀ ਚੌਥੇ ਸਮੈਸਟਰ ਵਿੱਚੋਂ ਰਾਜਬੀਰ ਕੌਰ ਨੇ 8.67 ਨੰਬਰ ਪ੍ਰਾਪਤ ਕਰਕੇ ਪਹਿਲਾ ਸਥਾਨ ਅਤੇ ਕਰਿਸ਼ਮਾ ਮਹਾਜਨ ਤੇ ਜਤਿੰਦਰ ਸਿੰਘ ਨੇ 8.33 ਨੰਬਰ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ। ਕਰਨਲ ਚਾਹਲ ਨੇ ਦੱਸਿਆ ਕਿ ਉਕਤ ਤੋਂ ਇਲਾਵਾ ਇਸ ਦਫਤਰ ਵਿਖੇ ਚਲੇ ਜਾ ਰਹੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੇਂਟ ਐਂਡ ਟੈਕਨਲੋਜੀ ਵਿੱਚ ਕੰਪਿਊਟਰ ਕੋਰਸਾਂ ਦਾ ਨਵਾ ਸੈਸ਼ਨ 2018-19 ਸ਼ੁਰੂ ਹੋ ਰਿਹਾ ਹੈ ਜਿਸ ਵਿੱਚ ਬੀ.ਐਸ.ਸੀ-ਆਈ.ਟੀ, ਐਮ.ਐਸ.ਸੀ-ਆਈ.ਟੀ ਅਤੇ ਪੀ.ਜੀ.ਡੀ.ਸੀ.ਏ ਦੇ ਕੋਰਸ ਸ਼ਾਮਿਲ ਹਨ ਜੋ ਕਿ ਪਿੱਛੜੇ ਵਰਗ ਦੇ ਬੱਚਿਆ, ਸਾਬਕਾ ਸੈਨਿਕਾਂ ਅਤੇ ਉਨ੍ਹਾ ਦੇ ਆਰਿਸ਼ਤਾ ਲਈ ਦੂਸਰੇ ਕਾਲਜਾ ਨਾਲੋ ਘੱਟ ਫੀਸਾਂ ਵਿੱਚ ਚਲਾਏ ਜਾ ਰਹੇ ਹਨ। ਸ: ਚਾਹਲ ਨੇ ਦੱਸਿਆ ਕਿ ਕੋਰਸ ਦੀਆਂ ਕਲਾਸਾਂ ਲਈ ਦਾਖਲਾ ਸ਼ੁਰੂ ਹੈ ਚਾਹਵਾਨ ਉਮੀਦਵਾਰ ਦਾਖਲਾ ਲੈ ਕੇ ਲਾਭ ਉਠਾ ਸਕਦੇ ਹਨ।
ਕਰਨਲ ਚਾਹਲ ਨੇ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫਤਰੀ ਸਮੇਂ ਵਿਚ ਆ ਕੇ ਮੇਲ ਮਿਲਾਪ ਕਰ ਸਕਦੇ ਹੋ ਜਾਂ ਦਫਤਰ ਨਾਲ ਫੋਨ ਨੰਬਰ 0183-2212103, 9988403755 ਤੇ ਸੰਪਰਕ ਕਰ ਸਕਦੇ ਹੋ।
Punjab Post Daily Online Newspaper & Print Media