ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂੱ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਰੈਡੀਸਨ ਬਲੂ ਹੋਟਲ ਅਤੇ ਰੈੱਡਿਸਨ (ਬਲੇਸਿੰਗਜ਼ ਗਰੁੱਪ) ਤੇ ਪਾਰਕ ਇਨ ਵਲੋਂ ਇਕ ਅਹਿਮ ਸਮਝੋਤੇ `ਤੇ ਦਸਤਖਤ ਕੀਤੇ ਗਏ, ਜਿਸ ਦੇ ਨਾਲ ਦੋਵੇ ਧਿਰ ਇਕ ਦੂਜੇ ਦੇ ਲਈ ਸਹਾਈ ਹੁੰਦਿਆਂ ਵਿਦਿਆਰਥੀਆਂ ਦੇ ਲਈ ਮਹਿਮਾਨ ਨਵਾਜ਼ੀ ਦੇ ਖੇਤਰ ਵਿਚ ਪੇਸ਼ੇਵਰ ਇੰਟਰਨਸਿਪ ਤੇ ਨੌਕਰੀ ਦੇ ਮੌਕੇ ਮੁਹਈਆ ਕਰਨਗੇ
ਦਸਤਾਵੇਜਾਂ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਉਪ-ਕੁਲਪਤੀ ਪ੍ਰੋ. (ਡਾ) ਜਸਪਾਲ ਸਿੰਘ ਸੰਧੂ ਅਤੇ ਰੈਡਿਸਨ ਬਲੂ ਵਲੋਂ ਮੈਨਿਜ਼ਗ ਡਾਇਰੈਕਟਰ ਰਾਜਨ ਗਿੱਲ ਨੇ ਦਸਤਖਤ ਕਿਤੇ ਅਤੇ ਦਸਤਵੇਜਾਂ ਦਾ ਅਦਾਨ-ਪ੍ਰਦਾਨ ਕੀਤਾ।ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਇਸ ਸਮਝੋਤੇ ਦਾ ਜਿਥੇ ਵਿਦਿਆਰਥੀਆਂ ਨੂੰ ਆਪਣਾ ਭਵਿਖ ਸਵਾਰਨ ਦਾ ਲਾਭ ਮਿਲੇਗਾ ਉਥੇ ‘ਹੋਟਲ ਉਦਯੋਗ ਨੂੰ ਵੀ ਨਵੀਂ ਦਿਸ਼ਾ ਮਿਲੇਗੀ।ਯੂਨੀਵਰਸਿਟੀ, ਰੈਡੀਸਨ ਬਲੂ ਨਾਲ ਅਪਣਾ ਸਮਝੋਤਾ ਕਰਕੇ ਮਾਣ ਮਹਿਸੂਸ ਕਰਦੀ ਹੈ।ਇਸ ਸਮਝੋਤੇ ਨਾਲ ਪੰਜਾਬ ਦੀ ਹੋਟਲ ਇੰਡਸਟਰੀ ਆਪਣੀ ਉਤਪਾਦਕਤਾ ਅਤੇ ਸਮਰੱਥਾ ਵਧਾਉਣ ਦੀਆਂ ਪਹਿਲਕਦਮੀਆਂ ਨੂੰ ਸ਼ੁਰੂ ਕਰੇਗੀ।
ਇਸ ਖੇਤਰ ਨੂੰ ਇਸ ਦਾ ਸਭ ਤੋਂ ਵੱਧ ਲਾਭ ਮਿਲੇਗਾ।ਵਿਦਿਆਰਥੀਆਂ ਅਤੇ ਸਬੰਤ ਹਰੇਕ ਨੂੰ ਸਿੱਖਣ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।
ਮੈਨੇਜਿੰਗ ਡਾਇਰੈਕਟਰ ਸ੍ਰੀ ਰਾਜਨ ਗਿੱਲ ਨੇ ਕਿਹਾ ਕਿ, ‘ਬਲੇਸਿੰਗ ਗਰੁੱਪ, ਗ੍ਰੈਜੂਏਸ਼ਨ ਇੰਸਟੀਚਿਊਟਿਜ਼ ਲਿਮਟਿਡ ਦੇ ਪ੍ਰਾਹੁਣਾਚਾਰੀ ਸਿਖਲਾਈ ਅਤੇ ਪ੍ਰਬੰਧਨ ਵਿਚ ਮੁਹਾਰਤ ਲਈ ਆਪਣੇ ਵਿਸ਼ਵਾਸ ਲਈ ਯੂਨੀਵਰਸਿਟੀ ਦਾ ਧੰਨਵਾਦ ਕੀਤਾ।ਉਨਾਂ ਨੂੰ ਮਾਣ ਹੈ ਕਿ ਅਸੀਂ ਭਾਰਤ ਵਿਚ ਸੈਰ ਸਪਾਟੇ ਉਦਯੋਗ ਵਿਚ ਯੋਗ ਸਥਾਨ ਰਖਦੇ ਹਨ ਅਤੇ ਰਾਸ਼ਟਰ ਨਿਰਮਾਣ ਅਤੇ ਪ੍ਰਗਤੀਸ਼ੀਲ ਵਿਕਾਸ ਵਿਚ ਹਮੇਸ਼ਾ ਯੋਗਦਾਨ ਪਾਇਆ ਹੈ।ਉਹਨਾਂ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਚੁਣੇ ਹੋਏ ਖੇਤਰ ਦੀ ਤਕਨੀਕੀ ਜਾਣਕਾਰੀ ਤੋਂ ਇਲਾਵਾ ਨੋਕਰੀਆਂ ਦਵਾਉਣ ਵਿਚ ਵੀ ਸਹਾਇਤਾ ਕਰਾਗੇ। ਰਾਜਨ ਗਿੱਲ ਨੇ ਹੋਟਲ ਉਦਯੋਗਾਂ ਅਤੇ ਯੂਨੀਵਰਸਿਟੀ ਦਰਮਿਆਨ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਯਤਨਾਂ ਲਈ ਯੂਨੀਵਰਸਿਟੀ ਦੇ ਯੂਨੀਵਰਸਿਟੀ ਉਦਯੋਗੀਕ ਤਾਲਮੇਲ ਸੈਲ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।ਗਿਲ ਨੇ ਕਿਹਾ ਕਿ ਉਨ੍ਹਾਂ ਦਾ ਸਮੂਹ ਇੰਟਰਨਸਪਿ ਲਈ ਤਨਖਾਹ ਮੁਹੱਈਆ ਕਰਵਾਏਗਾ ਅਤੇ ਜਰੂਰਤ ਮੰਦ ਵਿਦਿਆਰਥੀਆਂ ਨੂੰ ਸਕਾਲਰਸਪਿ ਮੁਹੱਈਆ ਕਰਵਾਏਗਾ।
ਡੀਨ ਵਿਦਿਆਰਥੀ ਭਲਾਈ, ਪ੍ਰੋਫੈਸਰ ਐਸ.ਐਸ ਬਹਿਲ ਨੇ ਕਿਹਾ ਕਿ ਉਹ ਇਸ ਨੂੰ ਇਕ ਕੌਮੀ ਸਹਿਯੋਗ ਦੇ ਰੂਪ ਵਿਚ ਦੇਖਦੇ ਹਨ।ਇਕੱਠੇ ਮਿਲ ਕੇ, ਉਹ ਆਉਣ ਵਾਲੇ ਸਾਲਾਂ ਵਿਚ ਇਸ ਉਦਯੋਗ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾਉਣਗੇ। ‘ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਯੂਨੀਵਰਸਿਟੀ ਦੇ ਕੋਆਰਡੀਨੇਟਰ ਯੂਨੀਵਰਸਿਟੀ ਉਦਯੋਗਕ ਸੰਬੰਧ ਪ੍ਰੋਗਰਾਮ ਨੇ ਦੱਸਿਆ ਕਿ ਦੋਵਾਂ ਧਿਰਾਂ ਨੇ ਸਰੋਤ ਸਾਂਝਾ ਕਰਨ ਅਤੇ ਗਿਆਨ ਵਿਚ ਸਿਮਰਨਸ਼ੀਲ ਸਹਿਯੋਗ ਵਿਕਸਤ ਕਰਨ ਲਈ ਸਹਿਮਤੀ ਦਿੱਤੀ ਹੈ।ਇਸ ਦੇ ਇਲਾਵਾ ਅਕਾਦਮਿਕ ਪ੍ਰੋਗਰਾਮਾਂ ਨੂੰ ਵਿਕਸਤ ਕਰਨ ਅਤੇ ਹੋਟਲ ਪ੍ਰਬੰਧਨ ਦੇ ਵੱਖ-ਵੱਖ ਖੇਤਰਾਂ ਵਿਚ ਵਿਦਿਆਰਥੀਆਂ ਲਈ ਸਿਖਲਾਈ / ਿ ੲੰਟਰਨਸਪਿ ਵਿਚ ਮੁਹਾਰਤ ਸਾਂਝੀ ਕਰਨ ਲਈ ਸਹਿਮਤ ਹੋਈਆਂ ਇਸ ਮੌਕੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਡਾ. ਕਮਲਜੀਤ ਸਿੰਘ, ਪ੍ਰੋ. ਰੇਣੂ ਭਾਰਦਵਾਜ, ਡਾ. ਜਸਵੀਨ ਕੌਰ ਅਤੇ ਦੋਵਾਂ ਪਾਸਿਆਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media