Wednesday, July 29, 2026

ਪਿੰਡ ਗਹਿਰੀ ਮੰਡੀ ਵਿਖੇ ਨਸ਼ਿਆਂ ਖਿਲ਼ਾਫ ਭਰਵੀਂ ਮੀਟਿੰਗ

PPN0408201808ਜੰਡਿਆਲਾ ਗੁਰੂ, 4 ਅਗਸਤ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) –  ਇਥੋਂ ਨੇੜਲੇ ਪਿੰਡ ਗਹਿਰੀ ਮੰਡੀ ਵਿੱਚ ਨਸਿਆ ਦੇ ਖਿਲਾਫ਼ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਡੀ.ਐਸ.ਪੀ ਗੁਰਮੀਤ ਸਿੰਘ ਚੀਮਾ ਨੇ ਸਿਰਕਤ ਕੀਤੀ ।ਸੈਮੀਨਾਰ ਵਿਚ ਭਾਰੀ ਇੱਕਠ ਦੇਖਣ ਨੂੰ ਮਿਲਿਆ।ਡੀ.ਐਸ.ਪੀ ਚੀਮਾ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਸ਼ੇ ਦਾ ਕੋਈ ਵੀ ਸੌਦਾਗਰ ਬਖਸ਼ਿਆ ਨਹੀਂ ਜਾਵੇਗਾ।ਪਰ ਜਨਤਾ ਦੇ ਸਹਿਯੋਗ ਤੋਂ ਬਿਨਾ ਇਸ ਨਸ਼ੇ ਦੇ ਕੋਹੜ ਨੂੰ ਖ਼ਤਮ ਕਰਨਾ ਸੰਭਵ ਨਹੀਂ ਹੈ।ਚੀਮਾ ਨੇ ਕਿਹਾ ਕਿ ਪਾਰਟੀਬਾਜੀ ਦੇ ਕਾਰਨ ਜੋ ਲੋਕ ਝੂਠੀਆਂ ਸਿਕਾਇਤਾਂ ਕਰਦੇ ਹਨ, ਓਹਨਾ ਉੱਪਰ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।ਹਰਦਿਆਲ ਸਿੰਘ ਬਾਠ ਜ਼ਿਲਾ ਜਰਨਲ ਸੈਕਟਰੀ ਦਿਹਾਤੀ ਕਾਂਗਰਸ. ਨੇ ਬੋਲਦੇ ਹੋਏ ਕਿਹਾ ਕਿ ਲੋਕ ਹੁਣ ਨਸ਼ੇ ਦੇ ਖਿਲਾਫ਼ ਲਾਮਬੰਦ ਹੋ ਚੁੱਕੇ ਹਨ ਤੇ ਨਸ਼ਾ ਖ਼ਤਮ ਹੋਣ ਦੇ ਕਿਨਾਰੇ ਤੇ ਆ ਗਿਆ ਹੈ।ਉਨਾਂ ਨੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਸਾਰੇ ਕਾਂਗਰਸੀ ਵਰਕਰਾਂ ਨੂੰ ਹਦਾਇਤਾਂ ਦਿੱਤੀਆ ਹਨ ਕਿ ਕਿਸੇ ਵੀ ਨਸ਼ੇ ਦੇ ਤਸਕਰ ਦੀ ਹਮਾਇਤ ਨਾ ਕੀਤੀ ਜਾਵੇ।ਉਨਾਂ  ਕਿਹਾ ਕਿ ਪੁਲਿਸ ਵੀ ਪੂਰੀ ਤਨਦੇਹੀ ਨਾਲ ਅਪਣਾ ਫ਼ਰਜ਼ ਨਿਭਾਅ ਰਹੀ ਹੈ ਤੇ ਲੋਕ ਵੀ ਪੂਰਾ ਸਹਿਯੋਗ ਦੇ ਰਹੇ ਹਨ ।ਮੀਟਿੰਗ ਵਿਚ ਔਰਤਾਂ ਵੀ ਬਹੁਤ ਗਿਣਤੀ ਵਿਚ ਸ਼ਾਮਿਲ ਹੋਈਆਂ।
ਇਸ ਮੋਕੇ ਤੇ ਡਾ. ਕੁਲਵਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਮੀਤ ਸਿੰਘ, ਗੋਲਡੀ ਦੋਸਾਂਝ , ਰਕੇਸ਼ ਖਤਰੀ. ਬਲਵਿੰਦਰ ਸਿੰਘ ਪਟਰੋਲ ਪੰਪ ਵਾਲੇ,  ਕਾਲਾ ਟੇਲਰ,  ਤਿਲਕ ਕੰਡਾ, ਜੋਗਿੰਦਰ ਸਿੰਘ ਮੈਂਬਰ, ਬਕਸ਼ੀਸ ਸਿੰਘ,  ਹਰਬੰਸ ਸਿੰਘ,  ਹਰਜਿੰਦਰ ਸਿੰਘ ਨਿਹੰਗ. ਅਜੀਤ ਸਿੰਘ. ਲਵਲੀ ਬਾਠ ਸੋਨੁ ਬਾਠ. ਰਾਹੁਲ ਸ਼ਰਮਾ. ਵਿਕੀ ਦੁੱਗਲ. ਸਾਗਰ. ਸਾਹਿਲ ਢੰਡ. ਕਨੇਡੀ. ਅਵਤਾਰ ਸਿੰਘ ਤਾਰੀ. ਕੁਲਦੀਪ ਸਿੰਘ ਨੰਬਰਦਾਰ. ਤਰਲੋਕ ਕੁਮਾਰ. ਬਾਵਾ ਦੱਤਾ. ਏ ਐਸ ਆਈ. ਸਰਬਜੀਤ ਸਿੰਘ. ਬਲਵਿੰਦਰ ਸਿੰਘ ਏ ਐਸ ਆਈ. ਹੇਡ ਕਾਂਸਟੇਬਲ ਰਮੇਸ਼ ਕੁਮਾਰ ਆਦਿ ਹਾਜ਼ਰ ਸਨ।   

 

Check Also

ਸਿੱਖਿਆ ਖੇਤਰ ‘ਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ, ਸਰਕਾਰ ਨੇ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ – ਹਰਭਜਨ ਸਿੰਘ ਈ.ਟੀ.ਓ

ਅੰਮ੍ਰਿਤਸਰ, 28 ਜੁਲਾਈ (ਜਗਦੀਪ ਸਿੰਘ) – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply