Friday, August 21, 2026

ਖ਼ਾਲਸਾ ਕਾਲਜ ਮੈਨੇਜ਼ਮੈਂਟ ਦੇ ਦਿਦਿਅਕ ਸੰਸਥਾਵਾਂ ਨੇ ਕੀਤਾ ਪੌਦਾਕਰਨ

ਸ਼ੁੱਧ ਤੇ ਸਾਫ਼ ਸੁੱਥਰੇ ਵਾਤਾਵਰਣ ਦੇ ਮੰਤਵ ਤਹਿਤ ਲਗਾਏ ਜਾਣਗੇ ਪੌਦੇ – ਛੀਨਾ

PPN0408201813 PPN0408201814ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੀਆਂ ਵਿੱਦਿਅਕ ਸੰਸਥਾਵਾਂ ’ਚ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਸ਼ੁੱਧ ਅਤੇ ਸਾਫ਼ ਸੁੱਥਰੇ ਵਾਤਾਵਰਣ ਦੇ ਮੰਤਵ ਤਹਿਤ ਚਲਾਈ ਮੁਹਿੰਮ ਤਹਿਤ ਪੌਦੇ ਲਗਾਏ ਗਏ। ਮੈਨੇਜ਼ਮੈਂਟ ਦੀ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਵਿਖੇ ਛੀਨਾ ਅਤੇ ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਪ੍ਰਿੰਸੀਪਲ ਡਾ. ਐਚ. ਬੀ. ਸਿੰਘ ਵੱਲੋਂ ਪੌਦੇ ਲਗਾਏ।
ਛੀਨਾ ਨੇ ਕਿਹਾ ਕਿ ਵਾਤਾਵਰਣ ’ਚ ਕਾਫ਼ੀ ਬਦਲਾਅ ਆ ਚੁੱਕਾ ਹੈ, ਜਿਸ ਦਾ ਕਾਰਨ ਮਨੁੱਖ ਵੱਲੋਂ ਪੇੜ-ਪੌਦਿਆਂ, ਰੁੱਖਾਂ, ਪਾਣੀ ਅਤੇ ਹੋਰ ਕੁਦਰਤੀ ਸੋਮਿਆਂ ਨੂੰ ਨਜ਼ਰ ਅੰਦਾਜ ਕਰਨਾ ਹੈ, ਜੋ ਕਿ ਸਾਡੀ ਆਉਣ ਵਾਲੀ ਪੀੜ੍ਹੀ ਲਈ ਖ਼ਤਰਨਾਕ ਹੈ।ਉਨ੍ਹਾਂ ਕਿਹਾ ਕਿ ਜੇਕਰ ਇਨਸਾਨ ਇਵੇਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁੱਖ ਮੋੜਦਾ ਗਿਆ ਤਾਂ ਦੇਸ਼ ਨੂੰ ਸੋਕਾ, ਦੂਸ਼ਿਤ ਆਬੋ-ਹਵਾ, ਜਹਿਰਲੀਆਂ ਗੈਸਾਂ, ਜਹਿਰਲੇ ਖਾਧ-ਪਦਾਰਥਾਂ ਅਤੇ ਭਿਆਨਕ ਬਿਮਾਰੀਆਂ ਦਾ ਸਾਹਮਣਾ ਆਉਣ ਵਾਲੀ ਪੀੜ੍ਹੀ ਨੂੰ ਕਰਨਾ ਪਵੇਗਾ, ਇਸ ਲਈ ਹਰਿਆ-ਭਰਿਆ ਵਾਤਾਵਰਣ ਰੱਖਣ ਲਈ ਹਰੇਕ ਇਨਸਾਨ ਇਕ ਪੌਦਾ ਤਾਂ ਜਰੂਰ ਲਗਾਉਣ। ਇਸੇ ਤਰ੍ਹਾਂ ਚਵਿੰਡਾ ਦੇਵੀ ਕਾਲਜ ਵਿਖੇ ਐਨ. ਐਸ. ਐਸ. ਯੂਨਿਟ ਦੇ ਵੱਲੋਂ ਰੁੱਖ ਲਗਾਏ ਗਏ।
ਇਸ ਦੌਰਾਨ ਵੈਟਰਨਰੀ ਕਾਲਜ ਦੇ ਪ੍ਰਿੰ: ਐਸ.ਐਸ ਸਿੱਧੂ ਅਤੇ ਚਵਿੰਡਾ ਦੇਵੀ ਦੇ ਪ੍ਰਿੰ: ਡਾ. ਐਚ.ਬੀ ਸਿੰਘ ਨੇ ਮਨੁੱਖੀ ਜੀਵਨ ’ਚ ਰੁੱਖਾਂ ਦੇ ਮਹੱਤਵ ’ਤੇ ਚਾਨਣਾ ਪਾਇਆ ਅਤੇ ਹਰ ਵਿਦਿਆਰਥੀ ਨੂੰ ਇਕ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ।ਕਾਲਜ ਦੇ ਐਨ. ਐਸ. ਐਸ. ਵਿਭਾਗ ਦੇ ਵਲੰਟੀਅਰਾਂ ਨੇ 100 ਦੇ ਕਰੀਬ ਫ਼ਲਦਾਰ. ਛਾਂਦਾਰ ਅਤੇ ਸਜਾਵਟੀ ਬੂਟੇ ਲਗਾ ਕੇ ਸਵੱਛ ਭਾਰਤ ਸਮਰ ਇੰਟਰਨਸ਼ਿਪ ਵਿਸ਼ੇਸ਼ ਕੈਂਪ ਦਾ ਸਮਾਪਤੀ ਸਮਾਰੋਹ ਆਯੋਜਿਤ ਕੀਤਾ। ਇਸ ਸਮੇਂ ਵਲੰਟੀਅਰਾਂ ਨੇ ਜਾਮੁਨ, ਅਮਰੂਦ, ਅਮਲਤਾਸ, ਅਰਜੁਨ, ਨੀਮ, ਸੱਤਪੱਤੀਆ, ਕਜੂਰੀਆ ਆਦਿ ਦੇ ਬੂਟੇ ਲਗਾਏ ਗਏ।ਇਸ ਮੌਕੇ ਕਾਲਜ ਐਨ. ਐਸ. ਐਸ. ਵਿਭਾਗ ਦੇ ਇੰਚਾਰਜ ਪ੍ਰੋ. ਰਣਪ੍ਰੀਤ ਸਿੰਘ ਨੇ ਸਮੂਹ ਵਲੰਟੀਅਰਾਂ ਨੂੰ ਆਪਣੇ ਚੋਗਿਰਦੇ ਦੀ ਸਾਂਭ-ਸੰਭਾਲ ਲਈ ਅੱਗੇ ਵੱਧ ਚੜ੍ਹ ਕੇ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।  

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply