Friday, March 6, 2026

ਭਗਤ ਪੂਰਨ ਸਿੰਘ ਜੀ ਦੀ 26ਵੀਂ ਬਰਸੀ ਮੌਕੇ ਪਿੰਗਲਾਵਾੜਾ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ

PPN0408201815 ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਭਗਤ ਪੂਰਨ ਸਿੰਘ ਜੀ ਦੀ 26ਵੀਂ ਬਰਸੀ ਦੇ ਮੌਕੇ ਤੇ ਰੱਖੇ ਪ੍ਰੋਗਰਾਮਾਂ ਦੀ ਲੜੀ ਤਹਿਤ ਅੱਜ ਪਿੰਗਲਵਾੜਾ ਦੇ ਮੁੱਖ ਦਫ਼ਤਰ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਪਿੰਗਲਵਾੜਾ ਮੁੱਖੀ ਡਾ. ਇੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਲਗਾਇਆ ਗਿਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਆਪਣੇ ਕਰ ਕਮਲਾਂ ਰਾਹੀਂ ਕੀਤਾ ।
ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਗਲਵਾੜਾ ਸੰਸਥਾ ਵਿਚ ਕੀਤੀ ਜਾ ਰਹੀ ਮਾਨਵਤਾ ਦੀ ਸੇਵਾ ਦਾ ਕੋਈ ਸਾਨੀ ਨਹੀਂ। ਅੰਤਰਰਾਸ਼ਟਰੀ ਪੱਧਰ ਤੱਕ ਪਹਿਚਾਣ ਬਣਾ ਚੁੱਕੀ ਲਾਵਾਰਸਾਂ, ਅਪਾਹਿਜਾਂ ਅਤੇ ਲੋੜਵੰਦਾਂ ਦੀ ਸੇਵਾ ਦੇ ਨਾਲ ਨਾਲ ਦੇਸ਼ ਅਤੇ ਸਮਾਜ ਨੂੰ ਦਰਪੇਸ਼ ਚਣੌਤੀਆਂ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ ਪਿਛਲੇ ਦਿਨੀਂ ਲਗਾਇਆ ਗਿਆ ਕਿਰਤੀਆਂ ਦਾ ਮੇਲਾ ਸਮਾਜ ਨੂੰ ਨਵੀਂ ਦਿਸ਼ਾ ਦੇ ਗਿਆ ਹੈ। ਡਾ. ਸੰਧੂ ਨੇ ਆਖਿਆ ਕਿ ਕਿਰਤੀਆਂ ਦੇ ਮੇਲੇ ਰਾਹੀਂ ਪਿੰਗਲਵਾੜਾ ਸੰਸਥਾ ਨੇ ਸਮਾਜ ਨੂੰ ਕਿਰਤ ਦੇ ਨਾਲ ਜੁੜਨ ਦਾ ਸੰਦੇਸ਼ ਦਿਤਾ ਜਿਸ ਨਾਲ ਸਮਾਜ ਵਿੱਚੋਂ ਬੇਰੋਜ਼ਗਾਰੀ, ਨਸ਼ਿਆਂ, ਗਰੀਬੀ ਸਮੇਤ ਹੋਰਨਾਂ ਸਮਾਜਿਕ ਅਲਾਮਤਾਂ ਤੋਂ ਛੁਟਕਾਰਾ ਪਾਇਆ ਜਾਵੇ। ਡਾ. ਸੰਧੂ ਨੇ ਅੱਜ ਦੇ ਖੂਨਦਾਨ ਕੈਂਪ ਵਿਚ ਪੁੱਜੇ ਸਮੂੰਹ ਖੂਨਦਾਨੀਆਂ ਵਲੋਂ ਪਿੰਗਲਵਾੜਾ ਸੰਸਥਾ ਨੂੰ ਦਿਤੇ ਸਹਿਯੋਗ ਲਈ ਧੰਨਵਾਦ ਕੀਤਾ। PPN0408201816
     ਇਸ ਵਿਚ ਭਗਤ ਜੀ ਨਾਲ ਸਨੇਹ ਰੱਖਣ ਵਾਲੇ ਦੂਰ-ਦੁਰਾਡੇ ਦੀਆਂ ਸੰਗਤਾਂ ਵਲੋਂ ਭਾਰੀ ਉਤਸ਼ਾਹ ਵਿਖਾਇਆ ਗਿਆ, ਰਾਣਾ ਪਲਵਿੰਦਰ ਸਿੰਘ ਦਬੁੱਰਜੀ ਪ੍ਰਧਾਨ ਭਗਤ ਪੂਰਨ ਸਿੰਘ ਬਲੱਡ ਡੋਨੇਸ਼ਨ ਸੋਸਾਇਟੀ, ਜਸਕੀਰਤ ਸਿੰਘ ਪ੍ਰਧਾਨ ਪੰਜਾਬ ਯੂਥ ਫੌਰਮ, ਗੁਰੂ ਨਾਨਕ ਦੇਵ ਯੂਨੀਵਰਸਿਟੀ ਖੇਡ ਵਿਭਾਗ ਦੇ ਵਿਦਿਆਰਥੀ ਦੇ ਸਾਂਝੇ ਸਹਿਯੋਗ ਸਦਕਾ ਇਸ ਕੈਂਪ ਵਿਚ ਗੁਰੂ ਨਾਨਕ ਦੇਵ ਹਸਪਤਾਲ, ਸ੍ਰੀ ਗੁਰੂ ਰਾਮਦਾਸ ਹਸਪਤਾਲ ਦੀਆਂ ਟੀਮਾਂ ਵਲੋਂ ਪਿੰਗਲਵਾੜੇ ਦੇ ਮਰੀਜ਼ਾਂ ਵਾਸਤੇ 200 ਯੂਨਿਟ ਖ਼ੂਨ ਇੱਕਠਾ ਕੀਤਾ ਗਿਆ। ਇਸ ਮੌਕੇ ਹਰਜਾਪ ਸਿੰਘ ਮੈਂਬਰ ਸ਼ੋ੍ਰਮਣੀ ਕਮੇਟੀ ਨੇ ਉਚੇਚੇ ਤੌਰ `ਤੇ ਸ਼ਾਮਲ ਹੋ ਕੇ ਭਗਤ ਜੀ ਦੇ ਸਮਾਜ ਪ੍ਰਤੀ ਕੀਤੇ ਜਾ ਰਹੇ ਕਾਰਜਾਂ ਵਿੱਚ ਵੱਧ ਤੋਂ ਵੱਧ ਸੰਗਤਾਂ ਨੂੰ ਯੋਗਦਾਨ ਦੇਣ ਵਾਸਤੇ ਪ੍ਰੇਰਿਤ ਕੀਤਾ।
     ਇਹ ਖ਼ੂਨ ਹਸਪਤਾਲਾਂ ਵਲੋਂ ਬਾਅਦ ਵਿਚ ਪਿੰਗਲਵਾੜੇ ਦੇ ਮਰੀਜ਼ਾਂ ਤੇ ਹੋਰ ਲੋੜਵੰਦਾਂ ਦੀ ਤੰਦਰੁਸਤੀ ਹਿਤ ਇਸਤੇਮਾਲ ਕੀਤਾ ਜਾਂਦਾ ਹੈ। ਸੰਸਥਾ ਦੇ ਮਰੀਜ਼ਾਂ ਤੇ ਬੱਚਿਆਂ ਭਗਤ ਪੂਰਨ ਸਿੰਘ ਆਦਰਸ਼ ਸਕੂਲ਼, ਗੂੰਗੇ-ਬੋਲੇ ਬਚਿਆਂ ਦਾ ਸਕੂਲ਼, ਸਕੂਲ਼ ਫਾਰ ਸਪੈਸ਼ਲ ਐਜੁਕੇਸ਼ਨ ਵਲੋਂ ਆਪਣੇ ਹੱਥੀਂ ਬਣਾਈਆਂ ਕਿਰਤਾਂ ਦੀ ਪ੍ਰਦਰਸ਼ਨੀ ਲਗਾਈ ਗਈ।
    ਡਾ. ਇੰਦਰਜੀਤ ਕੌਰ ਨੇ ਸਮੂੰਹ ਸੰਗਤਾਂ ਦਾ ਖੂਨ ਦਾਨ ਕੈਂਪ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਵਾਸਤੇ ਦਿਲੀ ਧੰਨਵਾਦ ਕੀਤਾ ਅਤੇ ਆਪਣੇ ਸੰਬੋਧਨ ਵਿਚ ਕਿਰਤੀਆਂ ਦੀ ਸਮਾਜ ਵਿਚ ਅਣਗਹਿਲੀ ਤੇ ਦੁੱਖ ਪ੍ਰਗਟ ਕੀਤਾ ਅਤੇ ਉਮੀਦ ਜ਼ਾਹਰ ਕੀਤੀ ਕਿ ਪਿਮਗਲਵਾੜੇ ਵਲੋਂ ਕਰਾਏ 29 ਜੁਲਾਈ ਤੋਂ 2 ਅਗਸਤ ਤਕ ਕਰਾਏ ਕਿਰਤੀ ਮੇਲੇ ਤੋਂ ਬਾਅਦ ਇਹਨਾਂ ਨੂੰ ਸਮਾਜ ਵਿਚ ਠੀਕ ਦਰਜਾ ਦੇਣ ਵਾਸਤੇ ਜਾਗਰਤੀ ਆਵੇਗੀ।
 ਇਸ ਮੌਕੇ ਪਿੰਗਲਵਾੜਾ ਸੋਸਾਇਟੀ ਦੇ ਆਨਰੇਰੀ ਸਕੱਤਰ ਮੁਖਤਾਰ ਸਿੰਘ, ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਮੈਂਬਰ ਰਾਜਬੀਰ ਸਿੰਘ ਅਤੇ ਰਮਨੀਕ ਸਿੰਘ, ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਮੈਂਬਰ, ਬਖਸ਼ੀਸ਼ ਸਿੰਘ, ਭਾਈ ਅਮਰਜੀਤ ਸਿੰਘ, ਤਿਲਕ ਰਾਜ ਅਤੇ ਕਈ ਹੋਰ ਪਤਵਂੰਤੇ  ਸ਼ਾਮਲ ਸਨ।

     

 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply