ਪਠਾਨਕੋਟ, 4 ਅਗਸਤ (ਪੰਜਾਬ ਪੋਸਟ ਬਿਊਰੋ) – ਰੋਜ਼ੀ ਰੋਟੀ ਕਮਾਉਣ ਲਈ ਦੂਜੇ ਰਾਜਾਂ ਤੋਂ ਆਈ ਮਾਈਗ੍ਰਰੇਟਰੀ ਅਬਾਦੀ ਦੇ 0 ਤੋਂ 5 ਸਾਲ ਤੱਕ ਦੇ ਝੁੱਗੀਆਂ, ਝੋਪੜੀਆਂ, ਭੱਠਿਆਂ, ਫੈਕਟਰੀਆਂ ਅਤੇ ਗੁਜਰਾਂ ਦੇ ਡੇਰੇ ਅਤੇ ਕੱਚੇ ਘਰਾਂ ਵਿੱਚ ਰਹਿੰਦੇ ਪ੍ਰਵਾਸੀ ਮਜਦੂਰਾਂ ਦੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾ ਪਿਲਾਉਣ ਵਾਸਤੇ ਜਿਲਾ੍ਹ ਪਠਾਨਕੋਟ ਵਿਖੇ 5 ਅਗਸਤ ਤੋਂ 7 ਅਗਸਤ ਤੱਕ ਤਿੰਨ ਦਿਨਾਂ ਵਿਸ਼ੇਸ਼ ਮਾਈਗ੍ਰਰੇਟਰੀ ਪਲਸ ਪੋਲਿਓ ਮੰੁਹਿਮ ਸ਼ੂਰੁ ਕੀਤੀ ਜਾ ਰਹੀ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਡਾ.ਨੈਨਾ ਸਲਾਥੀਆ ਸਿਵਲ ਸਰਜਨ ਪਠਾਨਕੋਟ ਨੇ ਦੱਸਿਆ ਕਿ “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਬੱਚਿਆਂ ਨੂੰ ਪੋਲਿਓ ਦੀ ਬੀਮਾਰੀ ਤੌਂ ਬਚਾਉਣ ਲਈ ਅਤੇ ਪੰਜਾਬ ਨੂੰ ਪੋਲਿਓ ਮੁੱਕਤ ਰੱਖਣ ਵਾਸਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 5 ਅਗਸਤ ਤੋਂ 7 ਅਗਸਤ 2018 ਤੱਕ ਝੁੱਗੀਆਂ, ਝੋਪੜੀਆਂ, ਭੱਠਿਆਂ , ਫੈਕਟਰੀਆਂ, ਗੁਜਰਾਂ ਦੇ ਡੇਰੇ ਅਤੇ ਕੱਚੇ ਘਰਾਂ ਵਿੱਚ ਰਹਿੰਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਦੀ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾਣਗੀਆ।ਉਨਾਂ ਦੱਸਿਆ ਕਿ ਇਸ ਵੇਲੇ ਜਿਲੇ੍ਹ ਅੰਦਰ ਲੱਗਭਗ 20 ਉਸਾਰੀ ਅਧੀਨ ਬਿਲਡਿੰਗਾਂ, 2812 ਝੁੱਗੀਆਂ, 55 ਭੱਠੇ, 4 ਫੈਕਟਰੀਆਂ, 23 ਸੱਲਮ ਖੇਤਰ, ਅਤੇ 855 ਗੁੱਜਰਾਂ ਦੇ ਡੇਰੇ ਹਨ ਜਿਨਾਂ’ਚ ਰਹਿੰਦੀ ਜਿਲੇ੍ਹ ਦੀ ਅੰਦਾਜ਼ਨ 28,364 ਮਾਈਗੇ੍ਰਟਰੀ ਅਬਾਦੀ ਦੇ ਲੱਗਭਗ 4093 ਬੱਚਿਆਂ ਦੀ ਸਨਾਖਤ ਕੀਤੀ ਗਈ ਹੈ। ਜਿਨਾਂ ਨੂੰ ਸਿਹਤ ਕਰਮਚਾਰੀਆਂ ਦੁਆਰਾ “ਦੋ ਬੂੰਦਾਂ ਜਿੰਦਗੀ ਦੀਆਂ” ਪਿਲਾਈਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਨੂੰ ਸਚਾਰੂ ਢੰਗ ਨਾਲ ਚਲਾਉਂਣ ਲਈ ਸਿਹਤ ਵਿਭਾਗ ਪਠਾਨਕੋਟ ਵਲੋ 30 ਟੀਮਾਂ ਬਣਾਈਆਂ ਗਈਆਂ ਹਨ। ਜਿਨਾਂ’ਚ 60 ਵੈਕਸੀਨੈਟਰ ਅਤੇ 12 ਸੁਪਰਵਾਈਜਰ ਲਗਾਏ ਗਏ ਹਨ।ਇਨਾਂ ਤੋਂ ਇਲਾਵਾ ਜਿਲੇ੍ਹ ਦੇ ਬਾਕੀ ਸੰਬਧਤ ਵਿਭਾਗਾਂ ਨੰੁੂ ਵੀ ਇਸ ਮੰੁਹਿਮ ਵਿੱਚ ਆਪਣਾ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ ਜਾਂਦੀ ਹੈ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media