ਭੀਖੀ, 5 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਥਾਨਕ ਸਰਵ-ਹਿੱਤਕਾਰੀ ਵਿੱਦਿਆ ਮੰਦਰ ਸਕੂਲ ਵਲੋਂ ਪੰਜਾਬ ਹਰਿਆਵਲ ਲਹਿਰ ਤਹਿਤ ਪਿੰਡ ਹੋਡਲਾ
ਕਲਾਂ ਵਿਖੇ ਬੱਸ ਸਟੈਂਡ ਅਤੇ ਸਰਕਾਰੀ ਸੀਨੀ. ਸੰਕੈ. ਸਕੂਲ ਵਿਚ ਲਗਭਗ 60 ਬੱਚਿਆਂ ਨੇ 80 ਦੇ ਕਰੀਬ ਛਾਂ-ਦਾਰ ਬੂਟੇ ਲਗਾਏ।ਇਸ ਦੌਰਾਨ ਪਿੰਡ ਵਾਸੀਆਂ ਦਾ ਪੂਰਨ ਸਹਿਯੋਗ ਰਿਹਾ ਤੇ ਪਿੰਡ ਵਾਸੀਆਂ ਨੇ ਬੜੀ ਸ਼ਿੱਦਤ ਨਾਲ ਅੱਗੇ ਆ ਕੇ ਆਪ ਪੌਦੇ ਲਗਾਏ।ਬੀ.ਡੀ.ਪੀ.ਓ ਤਜਿੰਦਰਪਾਲ ਸਿੰਘ ਭੰਗੂ ਨੇ ਸਾਰਿਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿੱਦਿਆ ਭਾਰਤੀ ਸਕੂਲ ਵੱਲੋਂ ਇਹ ਇਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ, ਕਿਉਂਕਿ ਅੱਜ ਅਜਿਹੀ ਜਾਗਰੂਕਤਾ ਦੀ ਲੋੜ ਹੈ ਜੇਕਰ ਸਾਰੇ ਇਸ ਸਮੱਸਿਆ ਪ੍ਰਤੀ ਜਾਗਰੂਕ ਹੋਣਗੇ ਤਾਂ ਹੀ ਅਸੀਂ ਪ੍ਰਦੂਸ਼ਤ ਹੋ ਰਹੇ ਵਾਤਾਵਰਨ ਅਤੇ ਖੁੰਝ ਰਹੇ ਪਾਣੀ ਨੂੰ ਬਚਾ ਸਕਾਂਗੇ ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਸ਼ੁੱਧ ਵਾਤਾਵਰਨ ਅਤੇ ਪੀਣ-ਯੋਗ ਪਾਣੀ ਲਈ ਤਰਸਣਾ ਪਵੇਗਾ। ਸਰਕਾਰੀ ਸੀਨੀ. ਸੰਕੈ. ਸਕੂਲ ਦੇ ਮੁਖੀ ਸੁਖਦੇਵ ਸਿੰਘ ਧਾਲੀਵਾਲ ਨੇ ਵਿੱਦਿਆ ਭਾਰਤੀ ਸਕੂਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੋ ਸਰਕਾਰੀ ਸਕੂਲ ਵਿਚ ਪੌਦੇ ਲਗਾਏ ਹਨ ਅਸੀਂ ਇਨ੍ਹਾਂ ਦੀ ਪੂਰਨ ਤੌਰ ਤੇ ਸੰਭਾਲ ਕਰਾਂਗੇ।
ਇਸ ਮੌਕੇ ਭਾਜਪਾ ਕਿਸਾਨ ਮੋਰਚਾ ਸੈੱਲ ਦੇ ਪੰਜਾਬ ਸਕੱਤਰ ਅਜੈਬ ਸਿੰਘ ਹੋਡਲਾ, ਸਰਪੰਚ ਕਾਕਾ ਸਿੰਘ, ਪ੍ਰੋ: ਪਰਮਜੀਤ ਸਿੰਘ, ਪ੍ਰਿੰਸੀਪਲ ਡਾ: ਕਰਨੈਲ ਸਿੰਘ ਵੈਰਾਗੀ, ਸੁਧਾਰ ਕਮੇਟੀ ਹੋਡਲਾ ਕਲਾਂ ਦੇ ਮੈਂਬਰ ਰਵਿੰਦਰ ਖੁਰਮੀ, ਚੰਦ ਸਿੰਘ, ਗੁਰਭੇਜ ਸਿੰਘ, ਇੰਦਰਜੀਤ ਸਿੰਘ ਭੀਮਾ, ਵਿਕਰਮਜੀਤ ਸਿੰਘ ਖਾਰਾ, ਬਲਵੀਰ ਸਿੰਘ ਮਾਸਟਰ ਪ੍ਰਿੰਸੀਪਲ ਡਾ: ਗਗਨਦੀਪ ਪਰਾਸ਼ਰ, ਸਾਇੰਸ ਅਧਿਆਪਕ ਚੰਦਰਸੋਨ ਅਤੇ ਪੰਜਾਬੀ ਅਧਿਆਪਕ ਹਰਵਿੰਦਰ ਖੁਰਮੀ ਆਦਿ ਮੌਜੂਦ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media