ਭੀਖੀ, 5 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਨੇੜਲੇ ਪਿੰਡ ਮੋਹਰ ਸਿੰਘ ਵਾਲਾ ਦੇ ਸਰਕਾਰੀ ਹਾਈ ਸਕੂਲ ਵਿਖੇ ਸਾਇਸ਼ ਦਾ ਵਿਸ਼ੇਸ ਮੇਲਾ ਸਾਇੰਸ
‘ਅਧਿਆਪਕਾ ਨੀਸ਼ੂ ਗਰਗ ਅਤੇ ਹੈਂਡ ਮਾਸਟਰ ਸੁਰਿੰਦਰ ਸ਼ਰਮਾ ਦੀ ਦੇਖਰੇਖ ਹੇਠ ਕਰਵਾਇਆ ਗਿਆ।ਮੈਡਮ ਨੀਸ਼ੂ ਗਰਗ ਨੇ ਸਾਇੰਸ ਦੇ ਮਾਡਲ ਅਤੇ ਚਾਰਟ ਨੰਨ੍ਹੇ ਵਿਗਿਆਨੀ ਵਲੋਂ ਤਿਆਰ ਕਰਵਾਏ ਅਤੇ ਸਾਇੰਸ ਦੀਆਂ ਕਿਰਿਆਂਵਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਵਿਦਿਆਰਥੀਆਂ ਵਲੋਂ ਬਣਾਏ ਗਏ ਤਰ੍ਹਾਂ-ਤਰ੍ਹਾਂ ਦੇ ਸਾਇੰਸ ਦੇ ਮਾਡਲਾ ਨੂੰ ਵੇਖਣ ਲਈ ਮਾਪੇ ਵੀ ਪਹੁੰਚੇ।ਮੇਲੇ ਵਿੱਚ ਪਹੁੰਚੇ ਮਾਪਿਆ ਅਤੇ ਨਗਰ ਪੰਚਾਇਤ ਸਕੂਲ ਮੈਨੇਜਮੈਂਟ ਕਮੇਟੀ ਨੂੰ ਸਾਇਸ ਦੇ ਪ੍ਰਯੋਗ ਨਾਲ ਨੰਨ੍ਹੇ ਵਿਗਿਆਨੀਆ ਨੇ ਜਾਣਕਾਰੀ ਦਿੱਤੀ।ਇੰਚਾਰਜ ਸੁਰਿੰਦਰ ਕੁਮਾਰ ਨੇ ਕਿਹਾ ਕਿ ਸਾਇੰਸ ਨੂੰ ਹਊਆ ਨਾ ਸਮਝ ਕੇ ਇਸ ਨੂੰ ਸਰਲਤਾ ਨਾਲ ਸਮਝਣਾ ਚਾਹੀਦਾ ਹੈ।ਸਾਇਸ ਅਧਿਆਪਕਾ ਮੈਡਮ ਨੀਸ਼ੂ ਨੇ ਦੱਸਿਆ ਕਿ ਚਾਰਟ ਅਤੇ ਮਾਡਲ ਤਿਆਰ ਕਰਕੇ ਵਿਦਿਆਰਥੀਆਂ ਨੂੰ ਰੰਗੋਲੀ, ਵਿਗਿਆਨ,ਵਿਗਿਆਨ ਦੀਆਂ ਕਿਰਿਆਵਾਂ ਬਾਰੇ ਨੁਕਤਿਆਂ ਸਹਿਤ ਜਾਣਕਾਰੀ ਦਿੱਤੀ ਗਈ।ਇਸ ਸਾਇੰਸ ਮੇਲੇ ਨੂੰ ਵੇਖਣ ਲਈ ਵਿੱਦਿਆ ਭਾਰਤੀ ਸੀ.ਬੀ.ਐਸ.ਈ ਅਤੇ ਸਰਸਵਤੀ ਸਕੂਲ ਭੀਖੀ ਦੇ ਵਿਦਿਆਰਥੀ ਵੀ ਪਹੁੰਚੇ।ਇਸ ਮੌਕੇ ਪ੍ਰਧਾਨ ਬਲਕਾਰ ਸਿੰਘ ਜੱਸੜ, ਵਾਇਸ ਚੇਅਰਮੈਨ ਬਹਾਦਰ ਖਾਂ, ਸਰਪੰਚ ਚਰਨਜੀਤ ਕੌਰ, ਮੇਜਰ ਸਿੰਘ, ਤਰਲੋਚਨ ਸਿੰਘ, ਮੁਖਤਿਆਰ ਸਿੰਘ, ਸਾਬਕਾ ਪੰਚ ਬੌਰੀਆ ਖਾਂ, ਜਸਪਾਲ ਗਰਗ, ਜੀ.ੲੋ.ਜੀ ਰਣਜੀਤ ਸਿੰਘ ਫੌਜੀ, ਜਸਵੀਰ ਕੌਰ ਆਸ਼ਾ, ਨੰਬਰਦਾਰ ਜਸਵੀਰ ਸਿੰਘ ਜੱਸੜ, ਰੀਤਮਹਿੰਦਰ ਸਿੰਘ ਸੇਖੋਂ, ਸ਼ਾਮ ਲਾਲ ਗਰਗ, ਸੁਖਵਿੰਦਰ ਸਿੰਘ ਸਾਇੰਸ ਬੀ.ਐਮ ਅਰੁਨ ਕੁਮਾਰ, ਮੁੱਖ ਅਧਿਆਪਕ ਪੁਸ਼ਪਿੰਦਰ ਕੌਰ, ਸਕੂਲ ਇੰਚਾਰਜ਼ ਸੁਰਿੰਦਰ ਸ਼ਰਮਾ, ਮਾਸਟਰ ਅਮਰੀਕ ਸਿੰਘ, ਮਾ ਚੰਦਰ ਭਾਨ, ਗੁਰਲਾਲ ਸ਼ਰਮਾ, ਮਨਦੀਪ ਕੌਰ, ਰੀਤੂ ਜਿੰਦਲ, ਕਰਮਜੀਤ ਕੌਰ, ਰਮਨਦੀਪ ਕੌਰ ਤੇ ਸਮੂਹ ਸਟਾਫ ਮੌਜੂਦ ਸੀ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media