ਮਾਨਸਾ/ ਭੀਖੀ, 6 ਅਗਸਤ (ਪੰਜਾਬ ਪੋਸਟ – ਕਮਲ ਜ਼ਿੰਦਲ) – 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਜਾ ਰਹੇ ਸੱਭਿਆਚਾਰਕ ਸਮਾਰੋਹ ਦੀ
ਰਿਹਰਸਲ ਅੱਜ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿਖੇ ਹੋਈ, ਜਿਸ ਦਾ ਜਾਇਜ਼ਾ ਜਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਕੁਲਭੂਸ਼ਣ ਸਿੰਘ ਬਾਜਵਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਰੂਪ ਭਾਰਤੀ ਨੇ ਲਿਆ।500 ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਆਪਣਾ ਹੁਨਰ ਪੇਸ਼ ਕਰਦਿਆਂ ਦੇਸ਼ ਭਗਤੀ ਦੇ ਗੀਤਾਂ ਉਪਰ ਕੋਰਿਓਗ੍ਰਾਫ਼ੀ ਅਤੇ ਹੋਰ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ।
ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਡੀ.ਏ.ਵੀ ਪਬਲਿਕ ਸਕੂਲ, ਮਾਈ ਨਿੱਕੋ ਦੇਵੀ ਪਬਲਿਕ ਸਕੂਲ, ਆਦਰਸ਼ ਸਕੂਲ ਭੁਪਾਲ, ਸੇਂਟ ਜ਼ੇਵੀਅਰ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ ਅਤੇ ਪੁਲਿਸ ਪਬਲਿਕ ਸਕੂਲ ਦੇ ਬੱਚਿਆਂ ਨੇ ਸੱਭਿਆਚਾਰ ਦੀਆਂ ਵੱਖੋ-ਵੱਖਰੀਆਂ ਪੇਸ਼ਕਾਰੀਆਂ ਦਿੱਤੀਆਂ। ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭੰਗੜਾ ਵੀ ਪਾਇਆ।ਕੁਲਭੂਸ਼ਣ ਸਿੰਘ ਦੀ ਅਗਵਾਈ ਹੇਠ ਸੱਭਿਆਚਾਰ ਕਮੇਟੀ ਨੇ ਸਕੂਲ ਇੰਚਾਰਜਾਂ ਨਾਲ ਰਿਹਰਸਲ ਦੌਰਾਨ ਅਹਿਮ ਨੁਕਤੇ ਸਾਂਝੇ ਕੀਤੇ।
ਇਸ ਮੌਕੇ ਮਹਿੰਦਰ ਕੌਰ ਏ.ਈ.ਓ, ਪ੍ਰੋ. ਸੁਪਨਦੀਪ ਕੌਰ, ਸਤਨਾਮ ਕੌਰ ਸੇਂਟ ਜ਼ੇਵੀਅਰ ਸਕੂਲ, ਕੁਲਵਿੰਦਰ ਕੌਰ, ਡਾ. ਨੀਰੂ ਸ਼ਰਮਾ, ਮੈਡਮ ਮੋਨਿਕਾ ਅਰੋੜਾ, ਮੈਡਮ ਪ੍ਰੀਤਇੰਦਰ ਕੌਰ, ਮਨਮੋਹਨ ਅਤੇ ਭੰਗੜਾ ਕੋਚ ਸੰਦੀਪ ਸਿੰਘ ਤੇ ਬਲਦੇਵ ਸਿੰਘ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਭਾਰੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media