Friday, April 24, 2026

6ਵੀਂ ਜਿਲ੍ਹਾ ਪੱਧਰੀ ਰੌਪ ਸਕੀਪਿੰਗ ਪ੍ਰਤੀਯੋਗਤਾ ਸੰਪੰਨ

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਤਰਨ ਤਾਰਨ ਦੀ ਗੁਰਲੀਨ ਨੇ ਜਿੱਤਿਆ ਸੋਨਾ

PPN19081409

ਅੰਮ੍ਰਿਤਸਰ, 19 ਅਗਸਤ (ਗੁਰਪ੍ਰੀਤ ਸਿੰਘ) -ਸਟੇਟ ਰੌਪ ਸਕੀਪਿੰਗ ਐਸੋਸ਼ੀਏਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਰਾਮਸਰ ਰੋਡ ਵਿਖੇ ਸਥਿਤ ਰੌਪ ਸਕੀਪਿੰਗ ਸੈਂਟਰ ਵਿਖੇ ਆਯੋਜਿਤ  6ਵੀਂ ਜੂਨੀਅਰ, ਸਬ ਜੂਨੀਅਰ ਤੇ ਸੀਨੀਅਰ ਵਰਗ ਦੇ ਮਹਿਲਾ ਪੁਰਸ਼ਾਂ ਦੀ ਜਿਲ੍ਹਾ ਪੱਧਰੀ ਰੱਸੀ ਟੱਪਣ ਪ੍ਰਤੀਯੋਗਤਾ ਸੰਪੰਨ ਹੋ ਗਈ।ਜਿਲ੍ਹਾ ਰੌਪ ਸਕੀਪਿੰਗ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਈਸ ਦੇਵਗਨ ਦੀ ਨਿਗਰਾਨੀ ਤੇ ਸੂਬਾ ਐਸੋਸ਼ੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਤੇ ਐਸਜੀਪੀਸੀ ਦੇ ਡਾਇਰੈਕਟਰ ਸਪੋਰਟਸ ਪ੍ਰਿੰ. ਬਲਵਿੰਦਰ ਸਿੰਘ ਅਤੇ ਸੂਬਾ ਜਨਰਲ ਸਕੱਤਰ ਮੈਡਮ ਵਰਸਾ ਬਾਵਾ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਿਤ ਇਸ ਖੇਡ ਪ੍ਰਤੀਯੋਗਤਾ ਦੇ ਦੌਰਾਨ ਅੰਮ੍ਰਿਤਸਰ ਤੇ ਤਰਨ ਤਾਰਨ ਜਿਲ੍ਹੇ ਦੇ ਦਰਜਨਾਂ ਸਕੂਲਾਂ ਦੇ 300 ਦੇ ਕਰੀਬ ਵੱਖ-ਵੱਖ ਉਮਰ ਵਰਗ ਦੇ ਮਹਿਲਾ ਪੁਰਸ਼ ਖਿਡਾਰੀਆਂ ਨੇ ਸ਼ਿਰਕਤ ਕੀਤੀ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਸੂਬਾ ਰੌਪ ਸਕੀਪਿੰਗ ਐਸੋਸ਼ੀਏਸ਼ਨ ਦੇ ਚੇਅਰਮੈਨ ਬਲਵਿੰਦਰ ਸਿੰਘ ਜੌੜਾਸਿੰਘਾ ਤੇ ਐਸਜੀਪੀਸੀ ਦੇ ਡਾਇਰੈਕਟਰ ਸਪੋਰਟਸ ਪ੍ਰਿੰ. ਬਲਵਿੰਦਰ ਸਿੰਘ, ਨੋਰਥ ਇੰਡੀਆ ਦੇ ਰੀਜ਼ਨਲ ਡਾਇਰੈਕਟਰ ਵਰਿੰਦਰ ਬਾਵਾ ਤੇ ਪ੍ਰਿੰ. ਰਿਪੂਦਮਨ ਨੇ ਸਾਂਝੇ ਤੌਰ ਤੇ ਅਦਾ ਕੀਤੀ। ਇਸ ਖੇਡ ਪ੍ਰਤੀਯੋਗਤਾ ਦੇ ਨਤੀਜੇ ਇਸ ਪ੍ਰਕਾਰ ਰਹੇ 11 ਸਾਲ ਉਮਰ ਵਰਗ ਦੀਆਂ ਲੜਕੀਆਂ ਦੀ ਪ੍ਰਤੀਯੋਗਤਾ ਦੇ ਦੌਰਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਤਰਨ-ਤਾਰਨ ਦੀ ਗੁਰਲੀਨ ਕੌਰ ਤੇ ਹਰਸਿਮਰਨ ਕੌਰ ਨੇ ਪਹਿਲਾ ਤੇ ਦੂਸਰਾ ਸਥਾਨ ਰਹਿੰਦੇ ਹੋਏ ਗੋਲਡ ਤੇ ਸਿਲਵਰ ਮੈਡਲ ਹਾਸਲ ਕੀਤਾ  ਜਦੋਂਕਿ ਐਸ.ਐੱਲ. ਭਵਨਜ਼ ਪਬਲਿਕ ਸਕੂਲ, ਅੰਮ੍ਰਿਤਸਰ ਦੀ ਤਨੀਸ਼ਾ ਤੇ ਖ਼ਾਲਸਾ ਕਾਲਜ ਪਬਲਿਕ ਸਕੂਲ ਦੀ ਕੋਮਲਪ੍ਰੀਤ ਕੌਰ ਨੇ ਸਾਂਝੇ ਤੌਰ ਤੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਉਮਰ ਵਰਗ ਦੇ ਲੜਕਿਆ ਦੀ ਪ੍ਰਤੀਯੋਗਤਾ ਵਿੱਚ ਐਸ.ਐੱਲ. ਭਵਨਜ਼ ਪਬਲਿਕ ਸਕੂਲ, ਅੰਮ੍ਰਿਤਸਰ ਦੇ ਸੂਰਜ ਤੇ ਆਯੂਸ ਨੇ ਪਹਿਲਾ ਤੇ ਦੂਸਰਾ ਸਥਾਨ ਹਾਸਲ ਕੀਤਾ। ਅੰਡਰ-14 ਸਾਲ ਉਮਰ ਵਰਗ ਦੀਆਂ ਲੜਕੀਆਂ ਦੀ ਪ੍ਰਤੀਯੋਗਤਾ ਦੇ ਦੌਰਾਨ ਸ.ਸ.ਸ.ਸ. ਸ਼ਿਵਾਲਾ ਦੀ ਨੇਹਾਪਾਲ, ਡੀ.ਏ.ਵੀ. ਸੀ.ਸੈ. ਸਕੂਲ ਲਾਰੰਸ ਰੋਡ ਦੀ ਹਰਸ਼ਿਤਾ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ.ਰੋਡ ਦੀ ਸਬਰੋਜ਼ ਕਰਮਵਾਰ ਪਹਿਲੇ,ਦੂਜੇ ਤੇ ਤੀਜੇ ਸਥਾਨ ਤੇ ਰਹੀਆਂ ਇਸੇ ਉਮਰ ਵਰਗ ਲੜਕਿਆਂ ਦੀ ਪ੍ਰਤੀਯੋਗਤਾ ਦੌਰਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ.ਰੋਡ ਦਾ ਜਸਕੀਰਤ ਸਿੰਘ, ਐਸ.ਐੱਲ. ਭਵਨਜ਼ ਪਬਲਿਕ ਸਕੂਲ ਅੰਮ੍ਰਿਤਸਰ ਦੇ ਸਿਧਾਸੂ ਤੇ ਰਾਮ ਆਸਰਮ ਸ.ਸ.ਸ.ਸ. ਦੇ ਧਰੁਵ ਨੇ ਕਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਸਾਲ ਉਮਰ ਵਰਗ ਦੀਆਂ ਲੜਕੀਆਂ ਦੀ ਪ੍ਰਤੀਯੋਗਤਾ ਦੌਰਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ.ਰੋਡ ਦੀ ਆਰਜੂ ਨੇ ਪਹਿਲਾ, ਸ.ਸ.ਸ.ਸ. ਸ਼ਿਵਾਲਾ ਦੀ ਕਿਰਨ ਨੇ ਦੂਸਰਾ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ.ਰੋਡ ਦੀ ਨਵਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਇਸੇ ਉਮਰ ਵਰਗ ਦੇ ਲੜਕਿਆ ਦੀ ਪ੍ਰਤੀਯੋਗਤਾ ਦੇ ਦੌਰਾਨ ਰਾਮ ਆਸਰਮ ਸ.ਸ.ਸ.ਸ. ਦੇ ਰਾਘਵ ਨੇ ਪਹਿਲਾ ਜਦੋਂਕਿ ਐਸ.ਐੱਲ. ਭਵਨਜ਼ ਪਬਲਿਕ ਸਕੂਲ ਅੰਮ੍ਰਿਤਸਰ ਦੇ ਨਿਤਿਸ਼ ਕੁਮਾਰ ਤੇ ਹਰਰੂਪ ਨੇ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-19 ਸਾਲ ਉਮਰ ਵਰਗ ਲੜਕੀਆਂ ਦੀ ਪ੍ਰਤੀਯੋਗਤਾ ਦੌਰਾਨ ਸਰਕਾਰੀ ਸੀ.ਸੈ. ਸਕੂਲ ਸ਼ਿਵਾਲਾ ਦੀ ਆਕ੍ਰਿਤੀ ਨੇ ਪਹਿਲਾ, ਤਿੰਨ ਮਿੰਟ ਐਡੂਰੈਨਸ ਪ੍ਰਤੀਯੋਗਤਾ ਵਿੱਚ ਪੂਨਮ ਨੇ ਪਹਿਲਾ ਤੇ ਡਬਲ ਅੰਡਰ ਪ੍ਰਤੀਯੋਗਤਾ ਵਿੱਚ ਕਾਮਨੀ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-19 ਸਾਲ ਉਮਰ ਵਰਗ ਦੇ ਲੜਕਿਆ ਦੇ ਮੁਕਾਬਲਿਆਂ ਵਿੱਚ ਐਸ.ਐੱਲ. ਭਵਨਜ਼ ਪਬਲਿਕ ਸਕੂਲ, ਅੰਮ੍ਰਿਤਸਰ ਦੇ ਅਭਿਸ਼ੇਕ ਨੇ 30 ਸੈਕਿੰਡ ਜੌਗਿੰਗ ਪ੍ਰਤੀਯੋਗਤਾ ਵਿੱਚ ਪਹਿਲਾ, ਇਸੇ ਹੀ ਸਕੂਲ ਦੇ ਕੇਤਵ ਨੇ ਡਬਲ ਅੰਡਰ ਵਿੱਚ ਪਹਿਲਾ ਜਦੋਂਕਿ ਅਭਿਸ਼ੇਕ ਭਾਰਦਵਾਜ ਨੇ ਤਿੰਨ ਮਿੰਟ ਐਡੂਰੈਨਸ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਇਸੇ ਤਰ੍ਹਾਂ ਇਸੇ ਹੀ ਸਕੂਲ ਦੇ ਇਕ ਹੋਰ ਵਿਦਿਆਰਥੀ ਅਰਸ਼ ਮਹੇਸ਼ਵਰੀ ਨੇ ਫਰੀ ਸਟਾਇਲ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਹਾਸਲ ਕੀਤਾ।ਇਸ ਮੌਕੇ ਮੈਡਮ ਮੀਨੂੰ ਕਾਲੀਆ, ਨਿਧੀ ਬਾਵਾ, ਗੁਰਿਪੰਦਰ ਸਿੰਘ, ਲਖਵਿੰਦਰ ਸਿੰਘ ਅਸ਼ੀਸ਼, ਸੰਦੀਪ, ਬਾਨੂੰ, ਵਿਸ਼ਾਲ, ਜਰਮਨਜੀਤ ਸਿੰਘ, ਸੁਧੀਰ, ਆਦਿ ਹਾਜ਼ਰ ਸਨ।  

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply