ਇਮਾਨਦਾਰੀ ਤੇ ਮਿਹਨਤ ਹਮੇਸ਼ਾਂ ਮੁਲਾਜ਼ਮ ਨੂੰ ਤਰੱਕੀ ਵੱਲ ਲੈ ਜਾਂਦੀ ਹੈ- ਸਕੱਤਰ

ਅੰਮ੍ਰਿਤਸਰ, 19 ਅਗਸਤ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾ-ਮੁਕਤ ਅਧਿਕਾਰੀ ਸ.ਅੰਗਰੇਜ ਸਿੰਘ ਤੇ ਸ.ਗੁਰਚਰਨ ਸਿੰਘ ਘਰਿੰਡਾ ਐਡੀਸ਼ਨਲ ਸਕੱਤਰ, ਸ.ਲਖਵਿੰਦਰ ਸਿੰਘ ਸੁਪਰਵਾਈਜ਼ਰ, ਸ.ਬਲਤੇਜ ਸਿੰਘ ਮੈਨੇਜਰ, ਸ. ਕੁਲਵੰਤ ਸਿੰਘ ਕਲਰਕ,ਸ.ਹਰਭਜਨ ਸਿੰਘ ਫਿਲਮ ਉਪਰੇਟਰ,ਸ. ਬਲਵੰਤ ਸਿੰਘ ਮੈਂਬਰ ਫਲਾਇੰਗ ਸੁਕੈਅਡ, ਸ. ਮਹਿੰਦਰ ਸਿੰਘ ਤੇ ਸ.ਜਰਨੈਲ ਸਿੰਘ ਸੇਵਾਦਾਰ ਅਤੇ ਸ੍ਰੀ ਸੋਹਣ ਲਾਲ ਸਫਾਈ ਸੇਵਾਦਾਰ ਨੂੰ ਸੇਵਾ-ਮੁਕਤ ਹੋਣ ਸਮੇਂ ਉਪਰੰਤ ਮੁਲਾਜ਼ਮ ਸਕੀਮ ਤਹਿਤ ਭਾਈ ਗੁਰਦਾਸ ਹਾਲ ਵਿਖੇ ਪਾਰਟੀ ਉਪਰੰਤ ਮਾਨ ਸਨਮਾਨ ਕੀਤਾ।
ਸੇਵਾ-ਮੁਕਤ ਹੋਏ ਇਹਨਾਂ ਅਧਿਕਾਰੀਆਂ ਨੂੰ ਸ.ਰੂਪ ਸਿੰਘ, ਸ. ਮਨਜੀਤ ਸਿੰਘ, ਸ. ਸਤਬੀਰ ਸਿੰਘ ਸਕੱਤਰ ਅਤੇ ਸ. ਪ੍ਰਤਾਪ ਸਿੰਘ ਮੈਨੇਜਰ ਅਤੇ ਉਚ ਅਧਿਕਾਰੀਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਸਿਰੋਪਾਓ, ਲੋਈ, ਮੋਮੈਂਟੋ ਅਤੇ 21-21 ਹਜ਼ਾਰ ਰੁਪਏ ਦੇ ਚੈੱਕ ਮੁਲਾਜ਼ਮ ਭਲਾਈ ਫੰਡ ਸਕੀਮ ‘ਚੋਂ ਦੇ ਕੇ ਸਨਮਾਨਿਤ ਕੀਤਾ।
ਮਾਨ ਸਨਮਾਨ ਪਾਰਟੀ ਸਮੇਂ ਸ.ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ ਨੇ ਕਿਹਾ ਕਿ ਚੰਗੇ ਕੰਮ ਦੀ ਮੁਹਾਰਤ ਤੇ ਨਵੇਕਲੀ ਥਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਮਿਹਨਤ ਕਰਕੇ ਬਨਾਉਣੀ ਕੋਈ ਸੌਖਾ ਕੰਮ ਨਹੀਂ, ਇਹਨਾਂ ਸਾਰੇ ਅਧਿਕਾਰੀਆਂ ਨੇ ਵੱਖ-ਵੱਖ ਅਹੁਦਿਆਂ ਤੇ ਰਹਿ ਕੇ ਪੂਰੀ ਲਗਨ ਤੇ ਮਿਹਨਤ ਨਾਲ ਸੰਸਥਾ ਲਈ ਕੰਮ ਕੀਤਾ, ਜਿਸ ਲਈ ਇਹ ਵਧਾਈ ਦੇ ਪਾਤਰ ਹਨ।ਉਨ੍ਹਾਂ ਸਾਰੇ ਅਧਿਕਾਰੀਆਂਫ਼ਮੁਲਾਜਮਾਂ ਨੂੰ ਸੁਝਾਅ ਦਿੱਤਾ ਕਿ ਉਹ ਇਹਨਾਂ ਸੇਵਾ-ਮੁਕਤ ਅਧਿਕਾਰੀਆਂ ਵਾਂਗ ਮਿਹਨਤ ਕਰਕੇ ਸੰਸਥਾ ਦੀ ਭਲਾਈ ਤੇ ਸਮਾਜ ਵਿੱਚ ਚੰਗਾ ਪ੍ਰਭਾਵ ਪੇਸ਼ ਕਰਨ।ਉਨ੍ਹਾਂ ਨੇ ਕਿਹਾ ਕਿ ਸੇਵਾ-ਮੁਕਤ ਹੋਏ ਸਾਰੇ ਅਧਿਕਾਰੀਆਂ ਨੇ ਆਪਣੀ ਜਿੰਦਗੀ ਦਾ ਲੰਮਾਂ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਵਿੱਚ ਗੁਜਾਰਿਆ ਹੈ।ਇਸ ਸੰਸਥਾ ਨੇ ਸਾਰਿਆਂ ਨੂੰ ਮਾਤਾ-ਪਿਤਾ ਨਾਲੋਂ ਵੀ ਵੱਧ ਮਾਣ-ਸਤਿਕਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੋਣ ਕਰਕੇ ਅੱਜ ਸਮਾਜ ਵਿੱਚ ਸਾਡਾ ਨਾਂ ਹੋਣ ਦੇ ਨਾਲ-ਨਾਲ ਪਰਿਵਾਰਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ। ਇਸ ਲਈ ਸਾਰਿਆਂ ਦਾ ਨੈਤਿਕ ਫਰਜ਼ ਹੈ ਕਿ ਸੰਸਥਾ ਦੇ ਹਿੱਤ ਦੀ ਗੱਲ ਕਰਦਿਆਂ ਮਿਹਨਤ ਤੇ ਲਗਨ ਨਾਲ ਆਪਣਾ ਤੇ ਸੰਸਥਾ ਦਾ ਨਾਮ ਰੌਸ਼ਨ ਕਰੀਏ! ਉਨ੍ਹਾਂ ਕਿਹਾ ਕਿ ਸਤਿਗੁਰੂ ਜੀ ਕ੍ਰਿਪਾ ਕਰਨ ਇਹ ਵੀਰ ਚੜ੍ਹਦੀ ਕਲਾ ਵਿੱਚ ਰਹਿਣ ਆਪਣੇ ਪਰਿਵਾਰਾਂ ਤੇ ਸਮਾਜ ਭਲਾਈ ਕਾਰਜਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ।ਇਸ ਸਮੇਂ ਸ.ਜੋਗਿੰਦਰ ਸਿੰਘ ਓ ਐਸ ਡੀ (ਸਾਬਕਾ ਸਕੱਤਰ), ਸ.ਅੰਗਰੇਜ਼ ਸਿੰਘ ਅਤੇ ਸ. ਗੁਰਚਰਨ ਸਿੰਘ ਘਰਿੰਡਾ ਸਾਬਕਾ ਐਡੀਸ਼ਨਲ ਸਕੱਤਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਮੰਚ ਸੰਚਾਲਨ ਦੀ ਸੇਵਾ ਸ.ਰਣਜੀਤ ਸਿੰਘ ਐਡੀਸ਼ਨਲ ਸਕੱਤਰ ਤੇ ਸ. ਜਗਜੀਤ ਸਿੰਘ ਮੀਤ ਸਕੱਤਰ ਨੇ ਬਾਖੂਬੀ ਨਿਭਾਈ।ਇਸ ਤੋਂ ਪਹਿਲਾ ਸ. ਸਤਬੀਰ ਸਿੰਘ ਸਕੱਤਰ ਪ੍ਰਚਾਰ ਨੇ ਮੁਲਾਜ਼ਮ ਭਲਾਈ ਸਕੀਮ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਅਤੇ ਬਾਕੀ ਮੁਲਾਜ਼ਮਾਂ ਨੂੰ ਵੀ ਇਸ ਦੇ ਮੈਂਬਰ ਬਣਨ ਲਈ ਪ੍ਰੇਰਿਆ।
ਇਸ ਮੌਕੇ ਸ.ਬਲਵਿੰਦਰ ਸਿੰਘ ਜੌੜਾਸਿੰਘਾ ਐਡੀ:ਸਕੱਤਰ, ਸ.ਸੁਖਦੇਵ ਸਿੰਘ ਭੂਰਾ ਤੇ ਸ. ਭੁਪਿੰਦਰ ਸਿੰਘ ਮੀਤ ਸਕੱਤਰ,ਸ. ਕੁਲਵਿੰਦਰ ਸਿੰਘ ਇੰਚਾਰਜ ਪਬਲੀਸਿਟੀ, ਸ. ਹਰਮਿੰਦਰ ਸਿੰਘ ਮੂਧਲ ਤੇ ਸ.ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਪ੍ਰਿੰਸੀਪਲ ਸ. ਅਮਰਜੀਤ ਸਿੰਘ ਤਲਵੰਡੀ ਸਾਬੋ ਤੇ ਸ. ਬਲਦੇਵ ਸਿੰਘ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ. ਕਰਮਬੀਰ ਸਿੰਘ, ਪ੍ਰੋਫੈਸਰ ਸੁਖਦੇਵ ਸਿੰਘ, ਸ.ਹਰਜੀਤ ਸਿੰਘ ਲਾਲੂਘੁੰਮਣ, ਸ. ਹਰਿੰਦਰਪਾਲ ਸਿੰਘ, ਸ. ਬਲਵਿੰਦਰ ਸਿੰਘ, ਸ. ਸਿਮਰਜੀਤ ਸਿੰਘ ਕੰਗ, ਮੈਨੇਜਰ ਸ. ਪਰਮਿੰਦਰ ਸਿੰਘ ਤੇ ਸ. ਦੀਪਇੰਦਰ ਸਿੰਘ, ਸ. ਮੁਖਤਾਰ ਸਿੰਘ ਕੁਹਾੜਕਾ, ਸ.ਦਰਸ਼ਨ ਸਿੰਘ ਬਲਪੁਰੀਆਂ, ਸਾਬਕਾ ਸਕੱਤਰ ਸ. ਕੁਲਵੰਤ ਸਿੰਘ, ਸ. ਕੁਲਦੀਪ ਸਿੰਘ ਬਾਵਾ, ਸ. ਸੁਖਚੈਨ ਸਿੰਘ, ਸ. ਹਰਦੀਪ ਸਿੰਘ ਪੱਟੀ, ਸ. ਹਰਬੰਸ ਸਿੰਘ ਮੱਲੀ, ਸ.ਦਲਜੀਤ ਸਿੰਘ ਘਣੂਪੁਰ, ਸ. ਪ੍ਰੀਤਮ ਸਿੰਘ ਪੁਰੀ, ਸ. ਟਹਿਲ ਸਿੰਘ, ਸ. ਗੁਰਦਿੱਤ ਸਿੰਘ, ਸ. ਸੁਰਿੰਦਰ ਸਿੰਘ ਤੇ ਸ. ਇੰਦਰ ਮੋਹਣ ਸਿੰਘ ਅਣਜਾਨ ਸੁਪਰਵਾਈਜ਼ਰ ਆਦਿ ਮੌਜੂਦ ਸਨ।
Punjab Post Daily Online Newspaper & Print Media