ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਮੁਹਿੰਮ ਦੇ ਸਬੰਧ ਵਿਚ ਪਰਮਜੀਤ ਸਿੰਘ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਦੀ ਰਹਿਨੁਮਾਈ ਹੇਠ ਮਨੀਲਾ ਚੁੱਘ,ਸਿਵਲ ਜੱਜ (ਸ.ਡ.)/ਸੀ.ਜੇ.ਐਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਹਰਿਆਵਲ ਪੰਜਾਬ ਬਠਿੰਡਾ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਆਰਿਆ ਸਮਾਜ, ਗੁਰੂਕੁਲ ਰੋਡ ਵਿਖੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਰੁੱਖ ਲਗਾਏ।ਉਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਧਰਤੀ ਨੂੰ ਦੂਸ਼ਿਤ ਹੋਣ, ਹੜ, ਸੋਕਾ ਅਤੇ ਹੋਰ ਮੁਸੀਬਤਾਂ ਤੋ ਬਚਾਇਆ ਜਾਵੇ।
ਹਾਜ਼ਰ ਸਾਇਕਲ ਗਰੁੱਪ ਦੀ ਸਲਾਘਾ ਵੀ ਕੀਤੀ ਕਿ ਸਾਇਕਲਿੰਗ ਕਰਨ ਨਾਲ ਸਰੀਰ ਤੰਦਰੁਸਤ ਅਤੇ ਰਿਸ਼ਟ ਪੁਸ਼ਟ ਰਹਿੰਦਾ ਹੈ ਅਤੇ ਨਾਲ ਹੀ ਆਮ ਜਨਤਾ ਨੂੰ ਰੋਜ਼ਾਨਾ ਕੰਮਕਾਜ ਲਈ ਵੀ ਸਾਇਕਲ ਦੀ ਵਰਤੋਂ ਕਰਨ ਲਈ ਸੁਨੇਹਾ ਦਿੱਤਾ।ਇਸ ਮੌਕੇ ਤੇ ਆਰਿਆ ਸਮਾਜ ਦੇ ਪ੍ਰਧਾਨ ਅਸ਼ਵਨੀ ਮੋਗਾ, ਸਕੱਤਰ ਅਸ਼ਵਨੀ ਮੋਗਾ, ਹਰਿਅਵਾਲ ਪੰਜਾਬ ਸਮਾਜ ਸੇਵੀ ਸੰਸਥਾ, ਅਸ਼ੋਕ ਭਾਰਤੀ, ਵਕੀਲ ਰਮੇਸ਼ ਕੁਮਾਰ ਗਰਗ, ਰਾਕੇਸ਼ ਨਰੂਲਾ, ਰਮਨੀਕ ਵਾਲੀਆ, ਪ੍ਰਧਾਨ ਬੈਗੋ ਸਮਾਜ ਸੇਵੀ ਸੰਸਥਾ ਅਤੇ ਹੋਰ ਨੁਮਾਇੰਦੇ ਹਾਜ਼ਰ ਸਨ। ਆਰਿਆ ਸਮਾਜ ਦੇ ਨੁਮਾਇੰਦਿਆਂ ਦੇ ਦੱਸਿਆ ਇਸ ਜਗ੍ਹਾ `ਤੇ ਪਹਿਲਾਂ ਸਕੂਲ ਚੱਲਦਾ ਸੀ, ਜਿਸ ਵਿਚ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਪੜਾਈ ਕਰਵਾਈ ਜਾਂਦੀ ਸੀ, ਜੋ ਕਿ ਕਾਫੀ ਸਮੇਂ ਤੋਂ ਬੰਦ ਪਿਆ ਸੀ।ਹੁਣ ਉਸ ਸਕੂਲ ਨੂੰ ਜਲਦ ਹੀ ਗੁਰੂਕੁਲ ਦੁਬਾਰਾ ਸ਼ੁਰੂ ਕੀਤਾ ਜਾਵੇਗਾ, ਜਿਸ ਵਿੱਚ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਪੜਾਇਆ ਜਾਵੇਗਾ।ਸਕੂਲ ਦੀ ਬਿਲਡਿੰਗ ਦੀ ਮੁਰਮੰਤ ਚੱਲ ਰਹੀ ਹੈ।ਜਿਸ ਵਿੱਚ ਲੋੜਵੰਦ ਬੱਚਿਆਂ ਨੂੰ ਉਚਿਤ ਵਿਦਿਆ ਦਿੱਤੀ ਜਾਵੇਗੀ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media