Friday, June 26, 2026

ਸਿਹਤ ਵਿਭਾਗ ਵਲੋਂ ਮੇਨ ਸਬਜ਼ੀ ਮੰਡੀ `ਚ ਫਰੂਟ ਤੇ ਸਬਜੀ ਦੀਆਂ ਦੁਕਾਨਾਂ ’ਤੇ ਕੀਤੀ ਚੈਕਿੰਗ

ਤੰਬਾਕੂ ਦੇ ਸੇਵਨ ਕਰਨ ਵਾਲਿਆਂ ਦੇ ਕੱਟੇ ਚਲਾਨ

PPN1108201806ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਤੰਦਰੁਸਤ ਮਿਸ਼ਨ ਪੰਜਾਬ ਤਹਿਤ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਬਠਿੰਡਾ ਡਾ: ਹਰੀ ਨਰਾਇਣ ਸਿੰਘ ਦੀ ਯੋਗ ਅਗਵਾਈ ਅਤੇ ਸਹਾਇਕ ਸਿਵਲ ਸਰਜਨ ਅਨੁਪਮਾਂ ਸ਼ਰਮਾ ਦੀ ਦੇਖ ਰੇਖ ਹੇਠ ਸਿਹਤ ਸੁਪਰਵਾਈਜਰ ਦੀ ਹੈਲਥ ਅਤੇ ਸੈਨੀਟੇਸ਼ਨ ਟੀਮ ਵੱਲੋਂ ਬਠਿੰਡਾ ਸ਼ਹਿਰ `ਚ ਗਰਮੀ ਅਤੇ ਬਰਸਾਤ ਰੁੱਤ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਮੇਨ ਸਬਜ਼ੀ ਮੰਡੀ ਵਿੱਚ ਫਰੂਟ ਅਤੇ ਸਬਜੀ ਦੀਆਂ ਦੁਕਾਨਾਂ ’ਤੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਖਰਾਬ ਸਬਜ਼ੀਆਂ ਅਤੇ ਗਲੇ ਸੜੇ ਫਲ ਮੌਕੇ `ਤੇੇ ਨਸ਼ਟ ਕਰਵਾਏ ਗਏ। ਰੇਹੜੀਆਂ ’ਤੇ ਨਾ ਪੀਣ ਯੋਗ ਜੂਸ ਮੌਕੇ `ਤੇ ਨਸ਼ਟ ਕੀਤਾ ਗਿਆ।ਉਨ੍ਹਾਂ ਨੇ ਆਮ ਜਨਤਾ ਦੀ ਚੰਗੀ ਸਿਹਤ ਲਈ ਦੁਕਾਨਦਾਰਾਂ, ਰੇੜੀ ਵਾਲਿਆਂ ਅਤੇ ਫੜੀ ਲਾਉਣ ਵਾਲਿਆਂ ਨੂੰ ਸਖਤ ਹਦਾਇਤ ਕੀਤੀ ਕਿ ਫਲ ਪਹਿਲਾਂ ਤੋਂ ਹੀ ਕੱਟ ਕੇ ਨਾ ਰੱਖੇ ਜਾਣ ਅਤੇ ਨਾ ਹੀ ਜੂਸ ਪਹਿਲਾਂ ਤਿਆਰ ਕਰਕੇ ਰੱਖਿਆ ਜਾਵੇ।ਪਬਲਿਕ ਨੂੰ ਮੌਕੇ `ਤੇ ਹੀ ਸਾਫ਼ ਸੁਥਰਾ ਅਤੇ ਤਾਜ਼ਾ ਜੂਸ ਪਿਲਾਇਆ ਜਾਵੇ।ਕਿਸੇ ਵੀ ਹਾਲਤ ਵਿੱਚ ਨਕਲੀ ਜੂਸ ਅਤੇ ਕੱਚੇ ਜਾਂ ਜਿਆਦਾ ਪੱਕੇ ਹੋਏ ਫਲਾਂ ਨੂੰ ਕੱਟ ਕੇ ਨਾ ਰੱਖਣ ਅਤੇ ਸਬਜੀਆਂ ਆਦਿ ਨਾ ਵੇਚੀਆਂ ਜਾਣ। ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਜੇਕਰ ਕੋਈ ਵਿਕਰੇਤਾ ਅਣਗਹਿਲੀ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
 ਟੀਮ ਵਲੋਂ ਜਨਤਕ ਸਥਾਨਾਂ `ਤੇ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੇ 7 ਚਲਾਨ ਕੱਟੇ ਗਏ ਅਤੇ ਉਨ੍ਹਾਂ ਪਾਸੋਂ 500/- ਰੁਪਏ ਜ਼ੁਰਮਾਨਾ ਵਸੂਲ ਕੀਤਾ ਗਿਆ।ਇਸ ਟੀਮ ਵਿੱਚ ਐਸ.ਆਈ ਗੁਰਪ੍ਰੀਤ ਸਿੰਘ, ਸ਼ੋੋਸ਼ਲ ਵਰਕਰ ਤਜਿੰਦਰ ਸਿੰਘ, ਐਮ.ਪੀ.ਐਚ.ਡਬਲਯੂ ਭੁਪਿੰਦਰ ਸਿੰਘ ਨੇ ਹਿਸਾ ਲਿਆ।
 

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply