ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਠਿੰਡਾ ਪੁਲਿਸ ਵਲੋਂ ਨਸ਼ਾ ਪੀੜਤ ਵਿਅਕਤੀਆਂ ਨੂੰ ਮੁੜ ਸਹੀ ਰਾਹ ’ਤੇ ਲਿਆਉਣ ਲਈ ਪ੍ਰੇਰਣ ਸਬੰਧੀ ਜਿੱਥੇ ਪਿੰਡ-ਪਿੰਡ ਅਤੇ ਵਿਦਿਅਕ ਅਦਾਰਿਆਂ ’ਚ ਜਾਗਰੂਕਤਾ ਸੈਮੀਨਾਰ ਕੀਤੇ ਜਾ ਰਹੇ ਹਨ ਉਥੇ ਹੀ ਹੁਣ ਪੁਲਿਸ ਵਲੋਂ ਉਨ੍ਹਾਂ ਨਸ਼ਾ ਪੀੜਤਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ, ਜਿਹੜੇ ਕਿ ਨਸ਼ਾਂ ਛਡ ਗਏ ਹਨ।ਇਨ੍ਹਾਂ ਯਤਨਾ ਸਦਕਾ ਪਿੰਡ ਬਾਂਡੀ ਅਤੇ ਲੇਲੇਵਾਲਾ ਦੇ ਕੁੱਝ ਪਰਿਵਾਰਾਂ ਨੇ ਆਪਣੇ ਆਪ ਨੂੰ ਨਸ਼ੇ ਤੋਂ ਮੁਕਤ ਘੋਸ਼ਤ ਕਰਦਿਆਂ ਆਪਣੇ-ਆਪਣੇ ਘਰਾਂ ਦੇ ਬਾਹਰ ਇਸ ਸਬੰਧੀ ਬੋਰਡ ਵੀ ਲਗਾਏੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਪੀ ਬਠਿੰਡਾ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਬਾਂਡੀ ਅਤੇ ਲੇਲੇਵਾਲਾ ਪਿੰਡਾਂ ’ਚ ਨਸ਼ਾ ਮੁਕਤੀ ਨੂੰ ਲੈ ਕੇ ਆਮ ਜਨਤਾ ’ਚ ਬੜਾ ਉਤਸ਼ਾਹ ਹੈ।ਇਸ ਕਾਰਨ ਕਈ ਘਰਾਂ ਨੇ ਆਪਣੇ ਆਪ ਨੂੰ ਨਸ਼ੇ ਤੋਂ ਮੁਕਤ ਦਾ ਐਲਾਨ ਕਰਦੇ ਹੋਏ ਆਪਣੇ ਘਰਾਂ ਦੇ ਬਾਹਰ ਤਖ਼ਤੀਆਂ ਲਗਾਈਆਂ ਹਨ।ਇਸ ਤੋਂ ਇਲਾਵਾ ਪਿੰਡ ਬਾਂਡੀ ’ਚ ਨਸ਼ਾ ਛਡਣ ਵਾਲੇ 40 ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ।ਇਸੇ ਤਰ੍ਹਾਂ ਪਿੰਡ ਲੇਲੇਵਾਲਾ ਵਿਖੇ 6 ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਸਨਮਾਨ ਰਾਹੀਂ ਉਨ੍ਹਾਂ ਸਾਰਿਆਂ ਨਸ਼ਾਂ ਪੀੜਤਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਇਲਾਜ ਕਰਵਾਉਣ ਅਤੇ ਆਪਣੇ ਪਰਿਵਾਰਾਂ ਨੂੰ ਮੁੜ ਖੁਸ਼ੀਆਂ ਦੇਣ।ਪਿੰਡ ਹਿੰਮਤਪੁਰਾ ਵਿਖੇ ਬਾਬਾ ਅਜੀਤ ਸਿੰਘ ਯੁਵਕ ਸੇਵਾਵਾਂ ਕਲੱਬ ਯੂਥ ਕਲੱਬ ਅਤੇ ਪਿੰਡ ਵਾਸੀਆਂ ਨੇ ਆਪਣੇ ਪਿੰਡ ’ਚ ਥਾਂ-ਥਾਂ ’ਤੇ ਬੈਨਰ ਲਗਵਾਏ ਹਨ ਕਿ ਪਿੰਡ ਵਿਚ ਨਸ਼ਾ ਕਰਕੇ ਆਉਣ ਦੀ ਸਖ਼ਤ ਮਨਾਹੀ ਹੈ ਜੇਕਰ ਪਿੰਡ ਵਿਚ ਕੋਈ ਵਿਅਕਤੀ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਖਿਲਾਫ਼ ਤਰੰੁਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਿੰਡ ਵਾਸੀਆਂ ਨੂੰ ਪਿੰਡ ’ਚ ਜਾਂ ਨੇੜਲੇ ਪਿੰਡ ਵਿਚ ਨਸ਼ਾ ਵੇਚਣ ਵਾਲੇ ਤਸਕਰਾਂ ਬਾਰੇ ਜਾਣਕਾਰੀ ਦੇਣ ਲਈ ਵੀ ਪ੍ਰੇਰਿਆ ਗਿਆ ਹੈ।ਨਹੀਆਂ ਵਾਲੀ ਪੁਲਿਸ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਵਿਖੇ ਨਸ਼ਿਆਂ ਦੇ ਖਿਲਾਫ਼, ਟ੍ਰੈਫਿਕ ਨਿਯਮਾ ਸਬੰਧੀ ਅਤੇ ਵੱਖ-ਵੱਖ ਮੋਬਾਇਲ ਐਪਲੀਕੇਸ਼ਨਾਂ ਬਾਰੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।
ਦੂਜੇ ਪਾਸੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਰਕਾਰੀ ਦੇਸ ਰਾਜ ਸਕੂਲ, ਮੀਡ ਡੇਅ ਮੀਲ ਕੇਂਦਰ , ਹਾਕੀ ਕੋਚਿੰਗ ਕੇਂਦਰ ਗੋਨਿਆਣਾ ਦੀ ਸਾਫ਼-ਸਫ਼ਾਈ ਕੀਤੀ।ਨਗਰ ਪੰਚਾਇਤ ਮਹਿਰਾਜ ਵਿਖੇ ਸਥਾਨਕ ਸਟੇਡੀਅਮ ਦੀ ਸਫ਼ਾਈ ਕੀਤੀ ਗਈ, ਫਲ ਅਤੇ ਸਬਜ਼ੀਆਂ ਵਾਲੀਆਂ ਦੁਕਾਨਾਂ ਦੀ ਵੀ ਚੈਕਿੰਗ ਕੀਤੀ ਗਈ।ਨਗਰ ਪੰਚਾਇਤ ਮਲੂਕਾ, ਭਾਈਰੂਪਾ ਅਤੇ ਮੰਡੀ ਕਲਾਂ ਵਿਖੇ ਗਲੀਆਂ ਨਾਲੀਆਂ ਦੀ ਸਫ਼ਾਈ ਕਰਵਾਈ ਗਈ।ਖੇਤੀਬਾੜੀ ਵਿਭਾਗ ਵਲੋਂ ਪਿੰਡ ਬਲਾਹੜ ਵਿੰਝੂ ਬਲਾਕ ਬਠਿੰਡਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।ਵਿਭਾਗ ਵਲੋਂ ਪਿੰਡ ਜੱਸੀ ਬਾਗ ਵਾਲੀ ਬਲਾਕ ਸੰਗਤ ਵਿਖੇ ਨਰਮੇ ਦੀ ਖੇਤੀ ਦਾ ਜਾਇਜ਼ਾ ਲਿਆ ਗਿਆ।ਸਿਹਤ ਵਿਭਾਗ ਵਲੋਂ ਈਜ਼ੀ ਡੇਅ ਸਟੋਰ ਦੀ ਚੈਕਿੰਗ ਕੀਤੀ ਗਈ ਅਤੇ ਉੱਥੇ ਦੇ ਕਰਮਚਾਰੀਆਂ ਨੂੰ ਸਟੋਰ ਸਾਫ਼ ਰੱਖਣ ਸਬੰਧੀ ਪ੍ਰੇਰਿਆ ਗਿਆ।ਜ਼ਿਲ੍ਹਾ ਉਦਯੋਗ ਕੇਂਦਰ ਵਲੋਂ ਸਟਾਰ ਟਰਾਂਸਫਾਰਮਰ ਅਤੇ ਸੁਪਰ ਸਟੀਲ ਇੰਡਸਟਰੀ ਡਬਵਾਲੀ ਰੋਡ ਵਿਖੇ ਸਨਅਤ ਦਾ ਆਲਾ-ਦੁਆਲਾ ਸਾਫ਼ ਰੱਖਣ ਲਈ ਪ੍ਰੇਰਿਆ ਗਿਆ।ਇਸੇ ਤਰ੍ਹਾਂ ਯੁਵਕ ਸੇਵਾਵਾਂ ਕੇਂਦਰ ਵਲੋਂ ਐਨ.ਐਸ.ਐਸ ਯੂਨਿਟ ਭੋਖੜਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਖੜਾ ਦੀ ਸਫ਼ਾਈ ਕਰਵਾਈ ਗਈ ਅਤੇ ਕੋਟਸ਼ਮੀਰ ਵਿਖੇ ਪੌਦੇ ਲਗਾਏ ਗਏ
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media