Thursday, June 25, 2026

ਗਲੋਬਲ ਗਰੁੱਪ ਆਫ਼ ਕਾਲਜਿਜ਼ ਵਿਖੇ ਕਰਵਾਇਆ ਸਕਾਲਰਸ਼ਿਪ ਟੈਸਟ

PPN1108201809ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸ਼ਹਿਰ ਦੇ ਨੇੜਲੇ ਇਲਾਕੇ ਦੇ ਕਾਲਜ ਗਲੋਬਲ ਪੋਲੀਟੈਕਨਿਕ ਕਾਲਜ ਚੱਕ ਰੁਲਦੂ ਸਿੰਘ ਵਾਲਾ ਵਿਖੇ ਡਿਪਲੋਮਾ, ਬੀ.ਸੀ.ਏ ਅਤੇ ਪੀ.ਜੀ.ਡੀ.ਸੀ.ਏ ਦੇ ਦਾਖਲੇ ਲਈ ਸਕਾਲਸ਼ਿਪ ਟੈਸਟ ਕਰਵਾਇਆ ਗਿਆ।ਇਸ ਟੈਸਟ ਵਿੱਚ ਇਲਾਕੇ ਦੇ ਬਹੁਤ ਸਾਰੇ ਵਿਦਿਅਿਾਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਸੰਸਥਾ ਦੇ ਚੇਅਰਮੈਨ ਬਸੰਤ ਸਿੰਘ ਸਿੱਧੂੁ ਅਤੇ ਸੈਕਟਰੀ ਸੁਲੱਖਣ ਸਿੰਘ ਉਰਫ਼ ਯੋਗੀ ਬਰਾੜ ਨੇ ਦੱਸਿਆ ਕਿ ਇਸ ਟੈਸਟ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਨੰਬਰਾਂ ਦੇ ਅਧਾਰ ਤੇ ਦਾਖਲਾ ਫੀਸ ਮੁਆਫ਼ ਕੀਤੀ ਜਾਵੇਗੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਵੀ ਚਾਨਣਾ ਪਾਇਆ।
ਡਾਇਰੈਕਟਰ/ ਪਿੰ੍ਰਸੀਪਲ ਇਕਬਾਲ ਸਿੰਘ ਨੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਚੱਲ ਰਹੇ ਕੋਰਸਾਂ ਬਾਰੇ ਅਤੇ ਕੋਰਸ ਕਰਨ ਤੋਂ ਬਾਅਦ ਕਿੱਥੇ ਕਿੱਥੇ ਨੌਕਰੀਆਂ ਮਿਲ ਸਕਦੀਆਂ ਹਨ, ਬਾਰੇ ਵਿਸਥਾਰ ਨਾਲ ਦੱਸਿਆ। ਵਿਦਿਆਰਥੀਆਂ ਨੇ ਟੈਸਟ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਗਲੋਬਲ ਗਰੁੱਪ ਆਫ਼ ਕਾਲਜ਼ਿਜ ਦਾ ਬਹੁਤ ਵਧੀਆਂ ਉਪਰਾਲਾ ਹੈ ਜਿਸ ਨਾਲ ਜਨਰਲ ਕੈਟਾਗਰੀ ਦੇ ਵਿਦਿਆਰਥੀ ਜੋ ਜਿਆਦਾ ਫੀਸਾਂ ਨਹੀ ਭਰ ਸਕਦੇ, ਉਨ੍ਹਾਂ ਲਈ ਇਕ ਸੁਨਹਿਰੀ ਮੌਕਾ ਹੈ।ਇਸ ਸਮੇਂ ਸਟਾਫ਼ ਮੈਂਬਰ ਲਖਵਿੰਦਰ ਸਿੰਘ ਪੀ.ਆਰ.ਓ, ਰਾਕੇਸ਼ ਕੁਮਾਰ, ਲਖਵਿੰਦਰ ਸਿੰਘ, ਮੀਨਾਕਸ਼ੀ, ਗੁਰਦੀਪ ਸਿੰਘ, ਜਗਪਾਲ ਸਿੰਘ ਆਦਿ ਨੇ ਟੈਸਟ ਨੂੰ ਕਾਮਯਾਬ ਬਣਾਉਂਣ ਲਈ ਆਪਣਾ ਭਰਪੂਰ ਯੋਗਦਾਨ ਪਾਇਆ।
 

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply