Tuesday, July 28, 2026

ਕੋਆਪਰੇਟਿਵ ਬੈਂਕ ਲਿਮਟਿਡ ਮਾਨਸਾ ਵਿਖੇ ਭਾਈ ਘਨੱਈਆ ਸਿਹਤ ਸੇਵਾ ਸਕੀਮ ਦੀ ਦਿੱਤੀ ਜਾਣਕਾਰੀ

ਭੀਖੀ, 11 ਅਗਸਤ (ਪੰਜਾਬ ਪੋਸਟ-ਕਮਲ ਜਿੰਦਲ) – ਦੀ ਮਾਨਸਾ ਸੈਂਟਰਲ ਕੋਆਪਰੇਟਿਵ ਬੈਂਕ ਲਿਮਟਿਡ ਮਾਨਸਾ ਵੱਲੋ ਆਪਣੇ ਬੱਚਤ ਖਾਤਾ ਧਾਰਕਾਂ ਅਤੇ ਆਮ PPN1108201824ਪਬਲਿਕ ਨੂੰ ਭਾਈ ਘਨੱਈਆ ਸਿਹਤ ਸੇਵਾ ਸਕੀਮ ਤਹਿਤ ਮੈਂਬਰ ਬਣ ਕੇ ਸਕੀਮ ਅਨੁਸਾਰ ਨਕਦੀ ਰਹਿਤ/ ਮੁਫਤ ਇਲਾਜ ਕਰਵਾਉਣ ਬਾਰੇ ਜਾਣਕਾਰੀ ਦੇਣ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
   ਇਸ ਮੌਕੇ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਹਰਵਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਭਾਈ ਘਨੱਈਆ ਸਿਹਤ ਸੇਵਾ ਸਕੀਮ ਤਹਿਤ ਕੋਈ ਵੀ ਵਿਅਕਤੀ ਕੋਆਪਰੇਟਿਵ ਬੈਂਕ ਦੀ ਬਰਾਂਚ ਵਿੱਚ ਆਪਣਾ ਬੱਚਤ ਖਾਤਾ ਖੁਲ੍ਹਵਾ ਕੇ 1,749/- ਰੁਪਏ ਪ੍ਰੀਮੀਅਮ ਪ੍ਰਤੀ ਸਾਲ ਅਤੇ ਪ੍ਰਤੀ ਪਰਿਵਾਰਿਕ ਮੈਂਬਰ ਕੇਵਲ 433/- ਰੁਪਏ ਪ੍ਰਤੀ ਸਾਲ ਪ੍ਰੀਮੀਅਮ ਭਰਕੇ ਆਪਣਾ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦਾ ਇਲਾਜ, ਸੂਚੀ ਦਰਜ ਨਾਮਵਰ ਪ੍ਰਾਈਵੇਟ/ ਸੁਪਰਸਪੈਸ਼ਲਿਟੀ ਹਸਪਤਾਲਾਂ, ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ, ਪੀ.ਜੀ.ਆਈ ਚੰਡੀਗੜ੍ਹ ਅਤੇ ਏਮਜ਼ ਹਸਪਤਾਲ ਦਿੱਲੀ ਤੋਂ ਕਰਵਾ ਸਕਦੇ ਹਨ।
   ਉਨ੍ਹਾਂ ਦੱਸਿਆ ਕਿ ਇਸ ਸਕੀਮ ਦੀ ਇਹ ਖ਼ਾਸੀਅਤ ਹੈ ਕਿ ਜੇਕਰ ਕੋਈ ਵਿਅਕਤੀ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਤੋਂ ਪੀੜ੍ਹਤ ਹੈ, ਉਹ ਵੀ ਇਸ ਸਕੀਮ ਤਹਿਤ ਮੈਂਬਰ ਬਣ ਕੇ ਤੁਰੰਤ ਇਲਾਜ ਕਰਵਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਹ ਸਕੀਮ ਭਾਈ ਘਨੱਈਆ ਟਰੱਸਟ ਵੱਲੋਂ ਪੰਜਾਬ ਦੇ ਸਮੂਹ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਕਾਂ ਅਤੇ ਖੇਤੀਬਾੜੀ ਸਹਿਕਾਰੀ ਸਭਾਵਾਂ ਰਾਹੀਂ ਚਲਾਈ ਜਾ ਰਹੀ ਹੈ।
   ਇਸ ਤੋਂ ਇਲਾਵਾ ਢਿੱਲੋਂ ਨੇ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰਨ ਲਈ ਘਰਾਂ ਤੇ ਵਪਾਰਕ ਅਦਾਰਿਆਂ ਦੀਆਂ ਬਿਲਡਿੰਗਾਂ ਦੀ ਛੱਤ ਉੱਪਰ ਸੋਲਰ ਪੈਨਲ ਲਗਾਉਣ ਲਈ ਬੈਂਕ ਦੀ ਨਵੀਂ ਕਰਜਾ ਸਕੀਮ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇੰਨ੍ਹਾਂ ਦੋਵੇਂ ਸਕੀਮਾਂ ਸਬੰਧੀ ਹਾਜਰ ਆਏ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਭਾਈ ਘਨੱਈਆ ਸਿਹਤ ਸੇਵਾ ਸਕੀਮ ਪਰਮਿੰਦਰ ਸਿੰਘ ਵੱਲੋਂ ਸਕੀਮ ਬਾਰੇ ਚਾਨਣਾ ਪਾਇਆ ਗਿਆ ਅਤੇ ਲੋਕਾਂ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਦਿੱਤੇ ਗਏ।
   ਇਸ ਮੌਕੇ ਬੈਂਕ ਦੇ ਵਾਈਸ ਚੇਅਰਮੈਨ ਗੁਰਚਰਨ ਸਿੰਘ ਬੱਪੀਆਣਾ, ਬੈਂਕ ਦੇ ਸੀਨੀਅਰ ਮੈਨੇਜਰ ਪ੍ਰੇਮ ਕੁਮਾਰ ਸ਼ਰਮਾ, ਕਰਨੈਲ ਸਿੰਘ ਸਿੱਧੂ, ਮੈਨੇਜਰ ਰਵੀ ਗੋਇਲ, ਮੈਨੇਜ਼ਰ ਡੀ.ਸੀ.ਯੂ ਸਮਸ਼ੇਰ ਸਿੰਘ, ਰਿਟਾਇਰਡ ਏ.ਆਰ ਸੇਠੀ ਸਿੰਘ, ਮੈਨੇਜਰ ਬਲਜੀਤ ਸਿੰਘ, ਰਿਟਾਇਰਡ ਐਗਰੀਕਲਚਰ ਅਫਸਰ ਪ੍ਰਿਥੀ ਸਿੰਘ ਮਾਨ, ਲੈਕਚਰਾਰ ਲੱਖਾ ਸਿੰਘ, ਐਡਵੋਕੇਟ ਸਹਿਜਪਾਲ ਸਿੰਘ ਮੰਡੇਰ ਵੀ ਸਮਾਗਮ ਵਿੱਚ ਮੌਜੂਦ ਸਨ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply