ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਨਗਦ ਇਨਾਮਾਂ ਦੀ ਕੀਤੀ ਵੰਡ
ਭੀਖੀ, 11 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਭਾਸ਼ਾ ਵਿਭਾਗ ਪੰਜਾਬ ਵੱਲੋਂ ਰਿਟਾਇਰਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਦਫ਼ਤਰ ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪ੍ਰਿਤਪਾਲ ਕੌਰ ਦੀ ਨਿਗਰਾਨੀ ਹੇਠ ਕਰਵਾਏ ਗਏ। ਪ੍ਰਿਤਪਾਲ ਕੌਰ ਨੇ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਦੱਸਦਿਆ ਕਿਹਾ ਕਿ ਵਿਭਾਗ ਵੱਲੋਂ ਇਹ ਮੁਕਾਬਲਾ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ/ਪ੍ਰਸਾਰ ਲਈ ਅਤੇ ਬੱਚਿਆਂ ਵਿੱਚ ਸਾਹਿਤਕ ਰੁਚੀਆਂ ਪੈਦਾ ਕਰਨ ਲਈ ਕਰਵਾਏ ਜਾਂਦੇ ਹਨ।ਵਿਭਾਗ ਇਨ੍ਹਾਂ ਬੱਚਿਆਂ ਵਿੱਚੋਂ ਪੁੰਗਰਦੇ ਲੇਖਕ ਤਲਾਸ਼ਦਾ ਹੈ।ਇਨ੍ਹਾਂ ਦੇ ਦਿਲੀ ਹਾਵ-ਭਾਵ ਨੂੰ ਇਨ੍ਹਾਂ ਦੀ ਕਲਮ ਰਾਹੀਂ ਉਭਾਰਨ ਦੀ ਕੋਸ਼ਿਸ਼ ਕਰਦਾ ਹੈ ਇਸ ਮੁਕਾਬਲੇ ਵਿੱਚ ਬੱਚਿਆਂ ਵੱਲੋਂ ਬਹੁਤ ਹੀ ਵਧੀਆਂ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ।
ਮੁਕਾਬਲੇ ਦੌਰਾਨ ਲੇਖ ਲਿਖਣ ਪ੍ਰਤੀਯੋਗਤਾ ਵਿੱਚ ਦਿਲਪ੍ਰੀਤ ਕੌਰ ਪ੍ਰੋ. ਜੋਗੇਸ਼ ਮੈਮੋਰੀਅਲ ਹਾਈ ਸਕੂਲ ਮਾਨਸਾ ਨੇ ਪਹਿਲਾ, ਅਮੀਸ਼ਾ ਕਲਾਸ ਦਸਵੀਂ ਸ਼੍ਰੀ ਨਰਾਇਣ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਨੇ ਦੂਸਰਾ ਅਤੇ ਅਰਸ਼ਦੀਪ ਕੌਰ ਕਲਾਸ ਨੌਵੀਂ ਸ.ਸ.ਸਕੂਲ ਖਾਰਾ ਨੇ ਤੀਸਰਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਕਹਾਣੀ ਲਿਖਣ ਮੁਕਾਬਲੇ ਵਿੱਚ ਨਵਦੀਪ ਕੌਰ ਕਲਾਸ ਦਸਵੀਂ ਸ਼੍ਰੀ ਨਰਾਇਣ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਨੇ ਪਹਿਲਾ, ਅਮਨਦੀਪ ਸਿੰਘ ਕਲਾਸ ਅੱਠਵੀਂ ਸਰਕਾਰੀ ਮਿਡਲ ਸਕੂਲ ਹੀਰੇਵਾਲਾ ਨੇ ਦੂਸਰਾ ਅਤੇ ਦੀਆ ਵਰਮਾ ਕਲਾਸ ਦਸਵੀਂ ਡੀ.ਏ.ਵੀ ਪਬਲਿਕ ਸਕੂਲ ਮਾਨਸਾ ਨੇ ਤੀਸਰਾ ਸਥਾਨ ਹਾਸਲ ਕੀਤਾ।
ਕਵਿਤਾ ਲਿਖਣ ਮੁਕਾਬਲੇ ਵਿੱਚ ਸੁਮਨਦੀਪ ਕੌਰ ਕਲਾਸ ਅੱਠਵੀਂ ਸਰਕਾਰੀ ਸਕੂਲ ਨੰਗਲ ਕਲਾਂ ਵੱਲੋਂ ਪਹਿਲਾ, ਰਣਦੀਪ ਸਿੰਘ ਕਲਾਸ ਸੱਤਵੀਂ ਸਰਕਾਰੀ ਮਿਡਲ ਸਕੂਲ ਹੀਰੇ ਵਾਲਾ ਵੱਲੋਂ ਦੂਸਰਾ ਅਤੇ ਸੁਮਿਤ ਜਿੰਦਲ ਕਲਾਸ ਦਸਵੀਂ ਡੀ.ਏ.ਵੀ ਪਬਲਿਕ ਸਕੂਲ ਮਾਨਸਾ ਵੱਲੋਂ ਤੀਸਰਾ ਸਥਾਨ ਹਾਸਲ ਕੀਤਾ ਗਿਆ।
ਇਸ ਮੌਕੇ ਕਵਿਤਾ ਗਾਇਨ ਮੁਕਾਬਲੇ ਵੀ ਕਰਵਾਏ ਗਏ।ਜਿਸ ਵਿੱਚ ਜਸ਼ਨਦੀਪ ਸਿੰਘ ਕਲਾਸ ਦਸਵੀਂ ਸਰਕਾਰੀ ਸਕੂਲ ਨੰਗਲ ਕਲਾਂ ਨੇ ਪਹਿਲਾ, ਸਤਪਾਲ ਕੌਰ ਕਲਾਸ ਦਸਵੀਂ ਮਾਲਵਾ ਪਬਲਿਕ ਹਾਈ ਸਕੂਲ ਖਿਆਲਾ ਕਲਾਂ ਨੇ ਦੂਸਰਾ ਅਤੇ ਅਰਸ਼ਦੀਪ ਸਿੰਘ ਕਲਾਸ ਦਸਵੀਂ ਡੀ.ਏ.ਵੀ ਪਬਲਿਕ ਸਕੂਲ ਨੇ ਤੀਸਰਾ ਸਥਾਨ ਹਾਸਲ ਕੀਤਾ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …