ਅੰਮ੍ਰਿਤਸਰ, 11 ਅਸਗਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੱਸਿਆ ਦਾ ਇਸ਼ਨਾਨ ਕਰਨ ਲਈ ਅੰਮ੍ਰਿਤਸਰ ਵਿੱਚ ਸ਼ਰਧਾਲੂਆਂ ਦੀ ਵੱਡੀ ਗਿਣਤੀ `ਚ ਆਮਦ
ਅਤੇ ਸ਼ਹਿਰ ਵਿੱਚ ਪਏ ਮੋਹਲਾਧਾਰ ਮੀਂਹ ਤੋਂ ਬਾਅਦ ਟਰੈਫਿਕ ਸਮੱਸਿਆ ਅਸਤ ਵਿਅਸਤ ਹੋ ਗਈ। ਬੱਸ ਸਟੈਂਡ ਨੇੜਲੀਆਂ ਸੜਕਾਂ `ਤੇ ਲੱਗੇ ਜਾਮ ਵਿੱਚ ਫਸ ਜਾਣ ਕਰ ਕੇ ਲੋਕਾਂ ਨੂੰ ਘੰਟਿਆਂਬੱਧੀ ਖੱਜ਼ਲ ਖਰਾਬ ਹੋਣਾ ਪਿਆ। ਸਥਿਤ ਅਜਿਹੀ ਬਣੀ ਕਿ ਡਾਕਟਰਾਂ ਕੋਲ ਤੇ ਹਸਪਤਾਲਾਂ ਨੂੰ ਜਾਣ ਵਾਲੇ ਮਰੀਜ਼ ਵੀ ਟਰੈਫਿਕ ਵਿੱਚ ਐਸੇ ਫਸੇ ਕਿ ਉਹ ਨਾ ਅੱਗੇ ਤੇ ਨਾ ਪਿੱਛੇ ਵਧ ਸਕੇ। ਹਾਲ ਗੇਟ, ਰਾਮ ਬਾਗ, ਘਿਓ ਮੰਡੀ, ਹੁਸੈਨਪੁਰਾ, ਰਾਮ ਤਲਾਈ, ਬੁਰਜ ਬਾਬਾ ਫੂਲਾ ਸਿੰਘ ਤੋਂ ਇਲਾਵਾ ਸ਼ਹਿਰ ਦੇ ਕਈ ਹੋਰ ਇਲਾਕੇ ਟਰੈਫਿਕ ਜਾਮ ਦਾ ਸ਼ਿਕਾਰ ਬਣੇ।
ਤਰਨ ਤਾਰਨ ਰੋਡ ਸਥਿਤ ਅੱਪਰਬਾਰੀ ਦੁਆਬ ਨਹਿਰ `ਤੇ ਬਣ ਰਹੇ ਐਲੀਵੇਟਿਡ ਪੁੱਲ ਕਾਰਣ ਟਰੈਫਿਕ ਦਾ ਘੜਮੱਸ ਦਿਖਿਆ।ਨਹਿਰ ਦਾ ਪੁੱਲ ਪਾਰ ਕਰਨ ਲਈ ਵਾਹਣ ਚਾਲਕਾਂ ਵਿੱਚ ਆਪਾ ਧਾਪੀ ਦਿਖਾਈ ਦਿੱਤੀ, ਜੋ ਵੱਡੇ ਜਾਮ ਦਾ ਕਾਰਣ ਬਣੀ।ਆਵਾਜਾਈ ਬਹਾਲ ਕਰਨ ਲਈ ਮੌਕੇ `ਤੇ ਹਾਜਰ ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਕਾਫੀ ਜੱਦੋਦਜਿਹਦ ਕਰਨੀ ਪਈ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media