Wednesday, November 18, 2026

ਪੀਂਘਾਂ ਦੇ ਹੁਲਾਰਿਆਂ ਨਾਲ ਮਨਾਈਆਂ ਸਾਉਣ ਦੀਆਂ ਤੀਆਂ

PPN1208201811
ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਮਦਨ ਮੋਹਨ ਮਾਲਵੀਆ ਸਥਿਤ ਆਰਟ ਗੈਲਰੀ ਦੇ ਧਰਮ ਸਿੰਘ ਆਡੀਟੋਰੀਅਮ ਵਿਖੇ ਸਾਊਣ ਦੇ ਮਹੀਨੇ ਦੀਆਂ ਤੀਆਂ ਉਤਸ਼ਾਹ ਤੇ ਜੋਸ਼ੋ-ਖਰੋਸ਼ ਨਾਲ ਮਨਾਈਆਂ ਗਈਆਂ।ਪ੍ਰੋਗਰਾਮ ਦੀ ਕਨਵੀਨਰ ਤਜਿੰਦਰ ਕੌਰ ਛੀਨਾ ਦੀ ਅਗਵਾਈ ਹੇਠ ਵੱਖ ਵੱਖ ਖੇਤਰਾਂ ਵਿੱਚ ਪ੍ਰਸਿੱਧੀ ਹਾਸਲ ਕਰ ਚੁੱਕੀਆਂ ਔਰਤਾਂ ਤੇ ਸਕੂਲਾਂ ਕਾਲਜਾਂ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਸਭਿਆਚਾਰਕ ਵੰਨਗੀਆਂ ਪ੍ਰੋਗਰਾਮ ਨੂੰ ਸਿਖਰਾਂ ‘ਤੇ ਪੰਹੁਚਾ ਦਿੱਤਾ। ਗਿੱਧਾ, ਗੀਤ-ਸੰਗੀਤ ਅਤੇ ਡਾਂਸ ਇਸ ਪ੍ਰੋਗਰਾਮ ਵਿਚ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹੇ।ਫੁੱਲਾਂ ਨਾਲ ਸ਼ਿੰਗਾਰੀ ਪੀਂਘ ਨੂੰ ਝੁਟਦਿਆਂ ਮੁਟਿਆਰਾਂ ਨੇ ਜਦ ਪੰਜਾਬੀ ਸੱਭਿਆਚਾਰ ਵਿਚ ਰੰਗੀਆਂ ਬੋਲੀਆਂ ਪਾਈਆਂ ਤਾ ਦਰਸ਼ਕਂ ਨਾਲ ਖੁਸ਼ੀ ਨਾਲ ਝੂਮ ਉਠੇ।ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਘੱਗਰੇ, ਪਰਾਂਦੇ, ਪਿੱਪਲ ਪੱਤੀਆਂ, ਡੋਰੀਆ, ਛੱਜ ਅਤੇ ਘੜੇ ਆਦਿ ਸਟੇਜ ਦਾ ਸ਼ਿੰਗਾਰ ਬਣੇ ਰਹੇ।ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬ ਦੀ ਪਹਿਲੀ ਲੋਕ ਗਾਇਕਾ ਅਤੇ ਸ਼੍ਰੋਮਣੀ ਗਾਇਕਾ ਪੁਰਸਕਾਰ ਜੇਤੂ ਸ਼੍ਰੀਮਤੀ ਗੁਰਮੀਤ ਬਾਵਾ ਤੇ ਵਿਸ਼ੇਸ਼ ਮਹਿਮਾਨ ਅਮਨਦੀਪ ਹਸਪਤਾਲ ਦੇ ਡਾਇਰੈਕਟਰ ਡਾ. ਅਮਨਦੀਪ ਕੋਰ ਸਨ।
                ਗੀਤ-ਸੰਗੀਤ ਨਾਲ ਸ਼ਿੰਗਾਰੇ ਇਸ ਪ੍ਰੋਗਰਾਮ ਵਿਚ ਗੂਰੁ ਨਾਨਕ ਦੇਵ ਯੂਨੀਵਰਸਿਟੀ ਤੋ ਮੈਡਮ ਤਜਿੰਦਰ ਅਦਾ ਵਲੋਂ ਪੰਜਾਬੀ ਗਾਣਾ `ਕੁੱੜਤੀ ਮੇਰੀ ਸ਼ੀਟ ਦੀ ਦੁਪੱਟਾ ਮੇਰੀ ਲੈਹਰੀਆ..` ਗਾ ਕੇ ਖੂਭ ਵਾਹ ਵਾਹ ਖੱਟੀ।ਇਦਰਪ੍ਰੀਤ ਕੋਰ, ਸਲੋਨੀ ਅਰੋੜਾ, ਕਮਲਪ੍ਰੀਤ ਕੋਰ, ਜਸਮੀਤ ਕੋਰ ਦੀ ਪੰਜਾਬੀ ਗਾਣੇ `ਭਾਵੇਂ ਸਾਰੀ ਦੁਨੀਆ `ਚ ਜਾ ਕੇ ਵੇਖ ਲੋ, ਹੁਸਨ ਮੁਕਾਬਲਾ ਕਰਵਾਨ ਕੇ ਵੇਖ ਲੋ` `ਤੇ ਭੰਗੜੇ ਦੀ ਪੇਸ਼ਕਾਰੀ ਕਰਕੇ ਸਭ ਦਾ ਮਨ ਮੋਹ ਗਈ। ਪ੍ਰੋਗਰਾਮ ਕਨਵੀਨਰ ਤਜਿੰਦਰ ਕੌਰ ਛੀਨਾ, ਸੁਖਪ੍ਰੀਤ ਕੌਰ ਅਤੇ ਲਤਿਕਾ ਅਰੋੜਾ ਨੇ ਵੀ ਗਿੱਧਾ ਤੇ ਬੋਲੀਆਂ ਨਾਲ ਆਪਣੀ ਬਿਹਤਰੀਨ ਅਦਾਕਾਰੀ ਦੇ ਜੌਹਰ ਦਿਖਾਏ।
              ਆਰਟ ਗੈਲਰੀ ਦੇ ਚੇਅਰਮੈਨ ਰਾਜਿੰਦਰ ਮੋਹਨ ਸਿੰਘ ਛੀਨਾ ਅਤੇ ਆਰਟ ਗੈਲਰੀ ਤੋਂ ਇਲਾਵਾ ਸੁਖਪਾਲ ਸਿੰਘ, ਡਾ. ਪਰਮਿੰਦਰ ਸਿੰਘ ਗਰੋਵਰ, ਓ.ਪੀ ਸ਼ਰਮਾ, ਨਰਿੰਦਰ ਸਿੰਘ ਮੂਰਤੀਕਾਰ. ਨਰਿੰਦਰ ਕੁਮਾਰ ਖੰਨਾ, ਕੁਲਵੰਤ ਸਿੰਘ ਗਿੱਲ, ਨਰਿੰਦਰਜੀਤ ਸਿੰਘ ਆਰਕੀਟੈਕਟ, ਬਲਵਿੰਦਰ ਗਰੋਵਰ, ਜਸਮੀਤ ਨਈਅਰ, ਰੇਖਾ ਮਹਾਜਨ ਤੇ ਸੁਖਬੀਰ ਕੌਰ ਮਾਹਲ ਤੋਂ ਇਲਾਵਾ ਕਾਫੀ ਗਿਣਤੀ `ਚ ਸ਼ਹਿਰੀਆਂ ਨੇ ਪ੍ਰੋਗਰਾਮ ਦਾ ਆਨੰਦ ਮਾਣਿਆ।

Check Also

ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ – ਰਿੰਕੂ ਨਰੂਲਾ

ਅੰਮ੍ਰਿਤਸਰ, 17 ਨਵੰਬਰ (ਗੁਰਪ੍ਰੀਤ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਹਲਕਾ ਦੱਖਣੀ ਦੇ …

Leave a Reply