Thursday, November 19, 2026

ਵੂਮੈਨ ਅਗਰਵਾਲ ਸਭਾ ਨੇ ਮਨਾਇਆ ਤੀਂਆਂ ਦਾ ਤਿਓਹਾਰ

ਰਜਨੀ ਸਿੰਗਲਾ ਤੀਜ਼, ਰਾਖੀ ਗੋਇਲ ਬੈਂਗਲ, ਕੁਮਾਕਸ਼ੀ ਮਹਿੰਦੀ ਤੇ ਸੀਮਾ ਬਾਂਸਲ ਡਾਂਸ ਕੁਈਨ ਬਣੀਆਂ

PPN1208201815
ਧੂਰੀ, 12 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ)  – ਸਥਾਨਕ ਸਨਾਤਨ ਧਰਮ ਚੈਰੀਟੇਬਲ ਧਰਮਸ਼ਾਲਾ ਵਿਖੇ ਵੂਮੈਨ ਅਗਰਵਾਲ ਸਭਾ ਵੱਲੋਂ ਤੀਂਆਂ ਦਾ ਤਿਓਹਾਰ ਸਭਾ ਦੀ ਪ੍ਰਧਾਨ ਪੂਜਾ ਜਿੰਦਲ ਦੀ ਅਗਵਾਈ `ਚ ਕਰਵਾਇਆ ਗਿਆ। ਜਿਸ ਵਿੱਚ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਅਤੇ ਕੈਂਬਰਿਜ ਸਕੂਲ ਦੇ ਚੇਅਰਮੈਨ ਮੱਖਣ ਲਾਲ ਗਰਗ ਦੀ ਧਰਮ ਪਤਨੀ ਆਸ਼ਾ ਰਾਣੀ ਮੁੱਖ ਮਹਿਮਾਨ ਵਜੋਂ ਪਹੁੰਚੀਆਂ।ਸਭਾ ਦੀਆਂ ਮੁਟਿਆਰਾਂ ਵੱਲੋਂ ਗਿੱਧਾ, ਭੰਗੜਾ ਅਤੇ ਕਈ ਹੋਰ ਆਇਟਮਾਂ ਦੀ ਲਾਜ਼ਵਾਬ ਪੇਸ਼ਕਾਰੀ ਕੀਤੀ ਗਈ।ਸ਼ਵੇਤਾ ਐਂਡ ਨੇਹਾ ਪਾਰਟੀ ਦਾ ਗਿੱਧਾ ਅਤੇ ਰੀਟਾ ਤੇ ਰਾਖੀ ਪਾਰਟੀ ਦਾ ਭੰਗੜਾ ਮੁੱਖ ਆਕਰਸ਼ਣ ਦਾ ਕੇਂਦਰ ਬਣੇ।
        ਪ੍ਰੋਗਰਾਮ ਦੌਰਾਨ ਰਜਨੀ ਸਿੰਗਲਾ ਨੂੰ ਤੀਜ਼ ਕੂਈਨ, ਰਾਖੀ ਗੋਇਲ ਨੂੰ ਬੈਂਗਲ ਕੂਈਨ, ਕੁਮਾਕਸ਼ੀ ਨੂੰ ਮਹਿੰਦੀ ਕੂਈਨ ਅਤੇ ਸੀਮਾ ਬਾਂਸਲ ਨੂੰ ਡਾਂਸ ਕੂਈਨ ਦਾ ਖਿਤਾਬ ਦਿੱਤਾ ਗਿਆ। ਸ਼੍ਰੀਮਤੀ ਸਿਮਰਤ ਖੰਗੂੜਾ ਅਤੇ ਆਸ਼ਾ ਰਾਣੀ ਨੇ ਅੱਗਰਵਾਲ ਵੂਮੈਨ ਸਭਾ ਨੂੰ ਇਸ ਸਮਾਗਮ ਦੀ ਸਫਲਤਾ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਔਰਤਾਂ ਵੱਲੋਂ ਤੀਂਆਂ ਦੇ ਪੁਰਾਤਨ ਤਿਓਹਾਰ ਨਾਲ ਸਬੰਧਤ ਸਮਾਗਮ ਭਾਵੇਂ ਅੱਜਕੱਲ ਹੋਟਲਾਂ, ਪੈਲੇਸਾਂ ਅਤੇ ਬੰਦ ਕਮਰਿਆਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ, ਫਿਰ ਵੀ ਅਜਿਹੇ ਸਮਾਗਮ ਸਾਨੂੰ ਪੁਰਾਤਨ ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੋੜ ਕੇ ਰੱਖਦੇ ਹਨ।

Check Also

ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ – ਰਿੰਕੂ ਨਰੂਲਾ

ਅੰਮ੍ਰਿਤਸਰ, 17 ਨਵੰਬਰ (ਗੁਰਪ੍ਰੀਤ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਹਲਕਾ ਦੱਖਣੀ ਦੇ …

Leave a Reply