Thursday, November 5, 2026

ਮੈਂਟਲੀ ਰਿਟਾਰਡਿਡ ਹੋਮ ਦੇ ਮੰਦਬੁਧੀ ਬੱਚਿਆਂ ਨਾਲ ਮਨਾਇਆ ਗਿਆ ਸੁਤੰਤਰਤਾ ਦਿਵਸ

ਅੰਮ੍ਰਿਤਸਰ, 14 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮਿ੍ਤਸਰ ਸੁਮਿਤ ਮੱਕੜ ਵਲੋਂ PPN1508201806ਮੈਂਟਲੀ ਰਿਟਾਰਡਿਡ ਹੋਮ, ਮਜੀਠਾ ਰੋਡ ਵਿਖੇ ਪੈਰਾ ਲੀਗਲ ਵਲੰਟੀਅਰਾਂ ਦੀ ਮਦਦ ਨਾਲ ਮੈਂਟਲੀ ਰਿਟਾਰਡਡ ਹੋਮ ਵਿੱਚ ਰਹਿ ਰਹੇ ਮੰਦਬੁੱਧੀ ਬੱਚਿਆਂ ਨਾਲ ਸੁਤੰਤਰਤਾ ਦਿਵਸ ਮਨਾਇਆ ਗਿਆ। ਸੁਤੰਤਰਤਾ ਦਿਵਸ ਨੂੰ ਮੁੱਖ ਰੱਖਦੇ ਹੋਏ ਪੈਰਾ ਲੀਗਲ ਵਲੰਟੀਅਰਾਂ ਵੱਲੋਂ ਬੱਚਿਆਂ ਨੂੰ ਤਿਰੰਗੇ ਦਿੱਤੇ ਗਏ।ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤ ਵੀ ਸੁਣਾਏੇ ਗਏ।ਮੈਂਟਲੀ ਰਿਟਾਰਡਿਡ ਹੋਮ ਵਿੱਚ ਰਹਿ ਰਹੇ ਬੱਚਿਆਂ ਵਲੋਂ ਸੁਤੰਤਰਤਾ ਦਿਵਸ ਮੌਕੇ ਡਰਾਇੰਗ ਨਾਲ ਕੁੱਝ ਚਾਰਟ ਅਤੇ ਤਿਰੰਗੇ ਬਣਾਏ ਗਏ।ਜਿਸ ਦੀ ਸੁਮਿਤ ਮੱਕੜ ਵਲੋਂ ਸ਼ਲਾਘਾ ਕੀਤੀ ਗਈ। ਇਸ ਮੌਕੇ ਨਰਿੰਦਰਜੀਤ ਸਿੰਘ ਪਨੂੰ ਸਮਾਜ ਭਲਾਈ ਅਫਸਰ, ਮੈਡਮ ਕਿਰਤਪ੍ਰੀਤ ਕੌਰ, ਆਸ਼ਾ ਰਾਣੀ ਅਤੇ ਮਨਪ੍ਰੀਤ ਕੌਰ ਸਾਰੇ ਸੁਪਰਡੈਂਟ ਹਾਜ਼ਰ ਸਨ।
 

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply