ਭੀਖੀ, 15 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਅਜਾਦੀ ਦਿਵਸ `ਤੇ ਕਿਸੇ ਵੀ ਮੰਤਰੀ ਵਲੋਂ ਤਿਰੰਗਾ ਲਹਿਰਾਉਣ ਦੀ ਦੀ ਰਸਮ ਅਦਾ ਨਾ ਕਰਨ `ਤੇ
ਮੰਤਰੀ ਨੂੰ ਘੇਰਨ ਦੀ ਥਾਂ ਚੋਣ ਮਨੋਰਥ ਪੱਤਰ ਦੀਆਂ ਕਾਪੀਆਂ ਪਾੜ਼ ਕੇ ਬੇਰੁਜ਼ਗਾਰ ਆਰਟ ਐਂਡ ਕਰਾਫਟ ਅਧਿਆਪਕ ਯੂਨੀਅਨ ਪ੍ਰਗਟਾਇਆ ਗਿਆ।ਖਰਾਬ ਮੌਸਮ ਵਿੱਚ ਵੀ ਯੂਨੀਅਨ ਨੇ ਮੁੱਖ ਬਜਾਰ ਵਿਚੋਂ ਦੀ ਹੁੰਦਿਆਂ ਹੋਇਆ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਅਤੇ ਠੀਕਰੀਵਾਲਾ ਚੌਂਕ ਵਿਖੇ ਰੈਲੀ ਕੀਤੀ।ਇਸ ਸਮੇਂ ਉਨਾਂ ਨੇ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਦੀਆਂ ਕਾਪੀਆਂ ਵੀ ਸਾੜ਼ੀਆਂ ਗਈਆਂ।
ਯੂਨੀਅਨ ਦੇ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਨੇ ਪੰਜਾਬ ਸਰਕਾਰ `ਤੇ ਵਾਅਦਾ ਖਿਲਾਫੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਿਖਿਆ ਮੰਤਰੀ ਨੇ ਮਾਨਸਾ ਜਿਲ੍ਹੇ ਵਿਚੋਂ ਝੰਡਾ ਲਹਿਰਾਉਣ ਦੀ ਰਸਮ ਤੋਂ ਆਪਣੀ ਡਿਊਟੀ ਕਟਵਾ ਲਈ ਗਈ। ਇਥੋਂ ਪਤਾ ਲੱਗਦਾ ਹੈ ਕਿ ਸਰਕਾਰ ਬੇਰੁਜਗਾਰਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੇਰੁਜਗਾਰ ਨੌਜਵਾਨਾਂ ਨੂੰ ਰੁਜਗਾਰ ਦੇਣ ਵਿੱਚ ਅਸਫਲ ਰਹੀ ਹੈ।ਜਿਲ੍ਹਾ ਕਮੇਟੀ ਦੇ ਸਰਪ੍ਰਸਤ ਕੁਲਵੰਤ ਸਿੰਘ ਬੰਗੜ਼ ਨੇ ਸਹਿਯੋਗ ਦੇਣ `ਤੇ ਵੱਖ-ਵੱਖ ਸਹਿਯੋਗੀ ਜਥੇਬੰਦੀਆਂ ਦੇ ਆਗੂਆਂ ਤੇ ਸਾਥੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਗੁਰਪ੍ਰੀਤ ਸਿੰਘ ਲਾਲਿਆਂਵਾਲੀ, ਜਸਵਿੰਦਰ ਸਿੰਘ ਬਰ੍ਹੇ, ਹਰਪ੍ਰੀਤ ਕੌਰ ਮਾਨਸਾ, ਅਰਵਿੰਦ ਕੌਰ ਮਾਨਸਾ, ਨਿਰਮਲ ਸਿੰਘ ਧੰਜਲ, ਸੰਗਰੂਰ ਦੇ ਜਿਲ੍ਹਾ ਪ੍ਰਧਾਨ ਰਛਪਾਲ ਸਿੰਘ ਰਟੋਲ, ਰਾਜਾ ਸਿੰਘ ਝੰਡੂਕੇ, ਸੁਖਚੈਨ ਸਿੰਘ ਸੁਨਾਮ, ਜਗਜੀਤ ਸਿੰਘ ਰਾਏਪੁਰ, ਬਲਰਾਮ ਗੋਇਲ ਆਦਿ ਹਾਜਰ ਸਨ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media