ਅੰਮ੍ਰਿਤਸਰ, 16 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਪੈਸ਼ਲ ਨਾਕਾਬੰਦੀ ਮੁਹਿੰਮ ਤਹਿਤ ਡੀ.ਸੀ.ਪੀ ਇਨਵੈਸਟੀਗੇਸ਼ਨ ਜਗਮੋਹਨ ਸਿੰਘ ਅਤੇ ਏ.ਡੀ.ਸੀ.ਪੀ ਇੰਨਵੈਸਟੀਗੇਸ਼ਨ ਹਰਜੀਤ ਸਿੰਘ ਧਾਰੀਵਾਲ ਦੇ ਦਿਸ਼ਾ ਨਿਰਦੇਸ਼ਾ ਅਤੇ ਏ.ਸੀ.ਪੀ ਇਨਵੈਸਟੀਗੇਸ਼ਨ ਪਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਸੀ.ਆਂਈ.ਏ.ਸਟਾਫ ਇੰਚਾਰਜ ਇੰਸਪੈਕਟਰ ਵਵਿੰਦਰ ਕੁਮਾਰ ਦੀ ਪੁਲੀਸ ਪਾਰਟੀ ਨੂੰ ਵੱਡੀ ਸਫਲਤਾ ਮਿਲੀ ਹੈ। ਇੰਸਪੈਕਟਰ ਸੀ.ਆਂਈ.ਏ.ਸਟਾਫ ਨੇ ਦੱਸਿਆ ਹੈ ਕਿ ਜਦੋਂ ਏ.ਐਸ.ਆਂਈ ਸਤਨਾਮ ਸਿੰਘ ਸਮੇਤ ਪੁਲੀਸ ਪਾਰਟੀ ਨੇ ਸਥਾਨਕ ਗੋਲਡਨ ਗੇਟ ਜੀ.ਟੀ ਰੋਡ ਵਿਖੇ ਸ਼ਪੈਸ਼ਲ ਨਾਕਾਬੰਦੀ ਦੌਰਾਨ ਗੱਡੀਆਂ ਦੀ ਚੈਕਿੰਗ ਸਮੇ ਇਕ ਕਾਰ ਰੰਗ ਸਿਲਵਰ ਮਾਰਕਾ ਲੈਂਸਰ ਨੂੰ ਰੋਕਿਆ ਤਾਂ ਉਸ ਵਿੱਚ ਚਾਰ ਨੌਜਵਾਨ ਸਵਾਰ ਸਨ ਜਿਹਨਾਂ ਨੇ ਆਪਣੇ ਨਾਮ ਜਗਸੀਰ ਸਿੰਘ ਉਰਫ ਜੱਸ, ਤਰਨਬੀਰ ਸਿੰਘ ਉਰਫ ਤਰਨ, ਗੁਰਭੇਜ ਸਿੰਘ ਅਤੇ ਇਕਬਾਲ ਸਿੰਘ ਉਰਫ ਪਾਲੀ ਦੱਸੇ।ਜਦ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਵਿੱਚੋ 01 ਪਿਸਟਲ ਦੇਸੀ 30 ਬੋਰ, 01 ਰਿਵਾਲਵਰ 32 ਬੋਰ ਅਤੇ 6 ਰੋਂਦ ਜਿੰਦਾ 32 ਬੋਰ ਬਰਾਮਦ ਕੀਤੇ ਗਏ।ਇਸ ਸਬੰਧੀ ਥਾਣਾਸੁਲਤਾਨਵਿੰਡ ਵਿਖੇ ਮੁਕੱਦਮਾ ਦਰਜ ਕਰਵਾ ਕੇ ਪੁਛਗਿਛ ਕੀਤੀ ਜਾ ਰਹੀ ਹੈ।
ਇਸੇ ਤਰਾਂ ਐਸ ਼ਆਈ ਪਲਵਿੰਦਰ ਸਿੰਘ ਨਾਰਕੋਟਿਕ ਸਟਾਫ ਅੰਮ੍ਰਿਤਸਰ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਸਮੇਤ ਜਦ ਉਹ ਚੋਕ ਕਟੜਾ ਸ਼ੇਰ ਸਿੰਘ ਨੁੂੰ ਚੈਕਿੰਗ ਲਈ ਜਾ ਰਹੇ ਸਨ ਤਾਂ ਡੀ ਼ਏ ਼ਵੀ ਕਾਲਜ ਲਾਇਬਰੇਰੀ ਵਲੋਂ ਇੱਕ ਮੋਟਰ ਸਾਈਕਲ ਹੀਰੋ ਹਾਂਡਾ ਬਿਨਾ ਨੰਬਰੀ `ਤੇ ਸਵਾਰ ਦੋ ਮੋਨੇ ਵਿਅਕਤੀ ਆਏ, ਜਿੰਨਾਂ ਨੇ ਮੋਟਰ ਸਾਈਕਲ ਦੇ ਵਿਚਕਾਰ ਸੀਟ `ਤੇ ਤੋੜਾ ਬੋਰੀ ਟਾਟ ਵਿੱਚ ਕੋਈ ਵਜਨਦਾਰ ਚੀਜ ਰੱਖੀ ਹੋਈ ਸੀ।ਜਿੰਨਾਂ ਨੂੰ ਰੁਕਣ ਦਾ ਇਸਾਰਾ ਕੀਤਾ ਗਿਆ ਤਾਂ ਉਨਾਂ ਰੁਕਣ ਦੀ ਬਜਾਏ ਮੋਟਰ ਸਾਈਕਲ ਨੂੰ ਕਾਹਲੀ ਨਾਲ ਪਿਛੇ ਨੂੰ ਮੋੜ ਕੇ ਭਜਾਉਣ ਦੀ ਕੋਸਿਸ਼ ਕੀਤੀ, ਪਰ ਉਹ ਕਾਬੂ ਕਰ ਲਏ ਗਏ।ਐਸ ਼ਆਈ ਨੇ ਕਿਹਾ ਕਿ ਪੁੱਛਣ `ਤੇ ਉਨਾਂ ਨੇ ਆਪਣਾ ਨਾਮ ਅਸਵਨੀ ਕੁਮਾਰ ਅਤੇ ਕੁਸਲ ਮਹਿਤਾ ਦੱਸਿਆ।ਜਿੰਨਾਂ ਪਾਸੋ 13000 ਨਸ਼ੀਲੇ ਕੈਪਸੂਲ ਅਤੇ 2500 ਨਸ਼ੀਲੀਆ ਗੋਲੀਆਂ ਬਰਾਮਦ ਹੋਈਆਂ।ਹੋਰ ਪੁਛਗਿਛ ਦੌਰਾਨ ਉਨਾਂ ਦੱਸਿਆ ਕਿ ਉਹਨਾਂ ਦੋਨਾਂ ਨੇ ਬਰਾਬਰ ਪੈਸੇ ਪਾ ਕੇ ਥੋਕ ਵਿੱਚ ਨਵੀਨ ਅਰੋੜਾ ਪੁੱਤਰ ਚਮਨ ਲਾਲ ਅਰੋੜਾ ਵਾਸੀ ਗਲੀ ਕੰਧਾਰੀਆਂ ਨਮਕ ਮੰਡੀ ਅੰਮ੍ਰਿਤਸਰ ਤੋਂ 700 ਰੁਪੈ ਪ੍ਰਤੀ 100 ਕੈਪਸੂਲ ਅਤੇ ਗੋਲੀਆਂ 500 ਰੁਪੈ ਪ੍ਰਤੀ 100 ਗੋਲੀਆਂ ਦੇ ਹਿਸਾਬ ਨਾਲ ਖ੍ਰੀਦ ਕੇ ਲਿਆਦੀਆਂ ਹਨ ਅਤੇ ਉਹ ਅੱਗੇ ਤੁਰ ਫਿਰ ਕੇ ਪ੍ਰਚੂਨ ਵਿੱਚ ਗਾਹਕਾਂ ਨੁੂੰ ਇਹ ਕੈਪਸੂਲ ਗੋਲੀਆਂ ਮਹਿੰਗੇ ਭਾਅ ਵੇਚਦੇ ਹਨ।ਐਸ ਼ਆਈ ਨੇ ਕਿਹਾ ਕਿ ਤਿੰਨਾਂ ਦੋਸ਼ੀਆਂ ਦੇ ਖਿਲਾਫ ਥਾਣਾ ਈ ਡਵੀਜਨ ਵਿਖੇ ਮੁਕੱਦਮਾ ਦਰਜ ਕਰ ਕੇ ਤਫਤੀਸ਼ ਅਰੰਭ ਦਿੱਤੀ ਹੈ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media