ਪਠਾਨਕੋਟ, 16 ਅਗਸਤ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਫੂਡ ਸੇਫਟੀ ਟੀਮ ਪਠਾਨਕੋਟ ਅਤੇ ਡੇਅਰੀ ਵਿਭਾਗ ਦੀ ਟੀਮ ਦੁਆਰਾ ਸਾਂਝੇ ਤੌਰ ਤੇ ਸਵੇਰੇ 5:30 ਵਜੇ ਲਦਪਾਲਵਾਂ ਟੋਲ ਬੈਰੀਅਰ ਪਠਾਨਕੋਟ ਤੇ ਨਾਕਾ ਲਗਾਇਆ ਗਿਆ।ਸਹਾਇਕ ਕਮਿਸ਼ਨਰ (ਫੂਡ ਸੇਫਟੀ) ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਗੁਰਦਾਸਪੂਰ ਜ਼ਿਲ੍ਹੇ ਤੋਂ ਕੁਵਿੰਟਲਾਂ ਦੇ ਹਿਸਾਬ ਨਾਲ ਪਨੀਰ ਬਣ ਕੇ ਹਿਮਾਚਲ ਪ੍ਰਦੇਸ਼ ਅਤੇ ਪਠਾਨਕੋਟ ਜ਼ਿਲ੍ਹੇ ਨੂੰ ਸਪਲਾਈ ਕੀਤਾ ਜਾ ਰਿਹਾ ਹੈ ਅਤੇ ਵਿਭਾਗ ਨੂੰ ਨਿਰਦੇਸ਼ ਜਾਰੀ ਹੋਏ ਸੀ ਕਿ ਪਨੀਰ ਦਾ ਸੈਂਪਲ ਭਰ ਕੇ ਇਸ ਦੀ ਗੁਣਵਤਾ ਚੈਕ ਕਰਵਾਈ ਜਾਵੇ, ਜਿਸ ਤੇ ਵਿਭਾਗ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਫੂਡ ਸੈਫਟੀ ਵਿੰਗ ਅਤੇ ਡੇਅਰੀ ਵਿਭਾਗ ਵਲੋਂ ਸਾਂਝੇ ਤੌਰ `ਤੇ ਨਾਕਾ ਲਗਾਇਆ ਗਿਆ। ਨਾਕੇ ਦੌਰਾਨ ਇੱਕ ਨੂੰ ਗੱਡੀ ਨੂੰ ਘੇਰਿਆ ਗਿਆ ਜਿਸ ਵਿੱਚ ਲਗਭਗ 3 ਕੁਇੰਟਲ ਪਨੀਰ ਸੀ, ਜੋ ਕਿ ਹਿਮਾਚਲ ਪ੍ਰਦੇਸ਼ ਅਤੇ ਪਠਾਨਕੋਟ ਵਿੱਚ ਸਪਲਾਈ ਕੀਤਾ ਜਾਣਾ ਸੀ। ਪਨੀਰ ਦੀ ਗੁਣਵਤਾ ਚੈਕ ਕਰਨ ਲਈ ਫੂਡ ਸੇਫਟੀ ਅਫਸਰ ਦੁਆਰਾ ਪਨੀਰ ਦਾ ਸੈਂਪਲ ਭਰਿਆ ਗਿਆ ਅਤੇ ਗੁਰਦਾਸਪੂਰ ਤੋਂ ਆ ਰਹੇ ਦੁੱਧ ਵਿਕਰੇਤਾਵਾਂ ਕੋਲੋਂ ਦੁੱਧ ਦੇ ਸੈਂਪਲ ਅਤੇ ਇਕ ਡੇਅਰੀ ਤੋਂ ਦਹੀਂ ਦੇ ਸੈਂਪਲ ਵੀ ਭਰੇ ਗਏ। ਭਰੇ ਗਏ ਸੈਂਪਲਾਂ ਨੂੰ ਫੂਡ ਲੈਬਾਰਟਰੀ ਖਰੜ ਭੇਜ ਦਿੱਤਾ ਜਾਵੇਗਾ ਅਤੇ ਇਨ੍ਹਾਂ ਸੈਂਪਲਾਂ ਦੀ ਰਿਪੋਰਟ ਆਉਣ ਉਪਰੰਤ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।ਇਸ ਮੌਕੇ ਡਿਪਟੀ ਡਾਇਰੈਕਟਰ ਕਸ਼ਮੀਰ ਸਿੰਘ, ਫੂਡ ਸੇਫਟੀ ਅਫਸਰ ਸਿਮਰਤ ਕੌਰ ਅਤੇ ਰੇਖਾ ਸ਼ਰਮਾ ਮੌਜੂਦ ਸਨ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media