ਬਠਿੰਡਾ, 18 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਜਰਾਕਤਾ (ਇੰਡੋਨੇਸ਼ੀਆ) ਵਿਖੇ ਸ਼ੁਰੂ ਹੋਣ ਵਾਲੀਆਂ ਏਸ਼ੀਆਈ ਖੇਡਾਂ ’ਚ ਮਲੇਸ਼ੀਆ ਦੀ ਕਬੱਡੀ ਟੀਮ ਦੀ ਕਿੱਟ ਪੰਜਾਬ ਸਪੋਰਟਸ ਕਲੱਬ ਮਲੇਸ਼ੀਆ ਵਲੋਂ ਸਪਾਂਸਰ ਕੀਤੀ ਗਈ ਹੈ।ਜਿਸ ਨੂੰ ਮਲੇਸ਼ੀਆਂ ਦੇ ਕੈਬਨਿਟ ਮੰਤਰੀ ਡਾ. ਜੇਵੀਅਰ ਜਆ ਕੁਮਾਰ ਨੇ ਰਲੀਜ਼ ਕੀਤਾ।ਟੀਮ ’ਚ ਸ਼ਾਮਲ ਸਾਰੇ ਖਿਡਾਰੀ ਤਾਮਿਲ ਹਨ ਜੋ ਕਈ ਸਾਲਾਂ ਤੋਂ ਮਲੇਸ਼ੀਆਂ ਦੇ ਨਾਗਰਿਕ ਬਣੇ ਹੋਏ ਹਨ।ਟੀਮ ਦੇ ਨਾਲ ਬਿੱਟੂ ਬਠਿੰਡਾ ਬਤੌਰ ਅਫਸਰ ਜਾਣਗੇ।ਪੰਜਾਬ ਸਪੋਰਟਸ ਕਲੱਬ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜ ਬਠਿੰਡਾ ਅਤੇ ਬਿੱਟੂ ਬਠਿੰਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬੱਡੀ ਐਸੋਸੀਏਸ਼ਨ ਮਲੇਸ਼ੀਆ ਨਾਲ ਮਿਲ ਕੇ ਪੰਜਾਬ ਸਪੋਰਟਸ ਕਲੱਬ ਮਲੇਸ਼ੀਆ ਨੇ ਕਬੱਡੀ ਖੇਡ ਨੂੰ ਉਚਾ ਚੁੱਕਣ ਲਈ ਕਾਫ਼ੀ ਉਪਰਾਲੇ ਕੀਤੇ ਹਨ ਅਤੇ ਉਨ੍ਹਾਂ ਨੂੰ ਟੀਮ ਦੀ ਜਰਸੀ ਸਪਾਂਸਰ ਕਰਨ ਦਾ ਮਾਣ ਵੀ ਕਬੱਡੀ ਐਸੋਸੀਏਸ਼ਨ ਮਲੇਸ਼ੀਆ ਨੇ ਬਖਸਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਭਾਰਤੀ ਮੂਲ ਦੇ ਖਿਡਾਰੀ ਏਸ਼ੀਆਈ ਖੇਡਾਂ ’ਚ ਮਲੇਸ਼ੀਆ ਦੇਸ਼ ਦੀ ਕਬੱਡੀ ਵਿਚ ਪ੍ਰਤੀਨਿਧਤਾ ਕਰ ਰਹੇ ਹਨ। ਇਸ ਮੌਕੇ ਹਰਦੀਪ ਰਾਣੀਪੁਰ, ਬਿੱਟੂ ਬਠਿੰਡਾ, ਗੁਰਮੀਤ ਦੁੱਨੇਵਾਲਾ, ਸਾਹੀ ਠਾਕੁਰ ਮਹਿਰਾਜ, ਜਸਵਿੰਦਰ ਨਾਥੇਵਾਲੀਆਂ, ਕੁਲਵਿੰਦਰ ਦੇਹਲਾ, ਦੀਪੂ ਗੁਰਦਾਸਪੁਰ, ਅਨਮੋਲ ਘੱਗਾ, ਗਿੱਲ ਮਿਹਾਰਜਾ ਅਤੇ ਜੈਲੀ ਪੀਜੇ ਮੌਜੂਦ ਸਨ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media