Thursday, April 16, 2026

‘ਧੀਆਂ ਦਾ ਸਤਿਕਾਰ’ ਮੇਲਾ ਕਰਵਾਇਆ ਗਿਆ

PPN1808201805ਬਠਿੰਡਾ, 18 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਕੇਂਦਰੀ ਮੰਤਰੀ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ `ਚ ਕਰਵਾਏ ਗਏ ‘ਧੀਆਂ ਦਾ ਸਤਿਕਾਰ’ ਮੇਲੇ ‘ਚ ਸਹਿਯੋਗ ਦੇਣ ਵਾਲੇ ਸਹਿਯੋਗੀਆਂ ਦਾ ਦਸਮੇਸ਼ ਪਬਲਿਕ ਸੀਨੀ. ਸੈਕੰ. ਸਕੂਲ ਵਿਖੇ ਤ੍ਰਿਵੈਣੀ ਕਲੱਬ ਦੇ ਪ੍ਰਧਾਨ ਡਾ. ਅਮਰਜੀਤ ਕੌਰ ਕੋਟਫੱਤਾ ਦੀ ਅਗਵਾਈ ਦਾ ਸਨਮਾਨ ਕੀਤਾ ਗਿਆ।ਪਰਮਜੀਤ ਕੌਰ ਪ੍ਰਧਾਨ ਦੇਵਤਾ ਯਾਦਗਾਰੀ ਮੰਚ ਨੇ ਬੱਚਿਆਂ ਨੂੰ ਪਾਠ ਦੀ ਮਹੱਤਤਾ, ਬੀਬੀ ਬਲਵਿੰਦਰ ਕੌਰ ਪ੍ਰਧਾਨ ਸ਼ਹਿਰੀ ਅਕਾਲੀ ਦਲ ਨੇ ਨੰਨ੍ਹੀ ਛਾਂ ਅਤੇ ਜੋਗਿੰਦਰ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਨੇ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਬਾਰੇ ਚਾਨਣਾ ਪਾਇਆ।ਡਾ. ਅਮਰਜੀਤ ਕੌਰ ਕੋਟਫੱਤਾ ਨੇ ਕਿਹਾ ਕਿ ਤ੍ਰਿਵੇਣੀ ਕਲੱਬ ਕੁੱਖ ਅਤੇ ਰੁੱਖ ਦੀ ਰਾਖੀ ਲਈ ਯਤਨਸ਼ੀਲ ਹੈ।ਉਨ੍ਹਾਂ ਕਿਹਾ ਕਿ ਸਾਰੇ ਮੈਂਬਰ ਵੱਲੋਂ ਸਹਿਯੋਗ ਨਾਲ ਕਲੱਬ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾ. ਰਵਿੰਦਰ ਸਿੰਘ ਮਾਨ, ਪ੍ਰਿੰਸੀਪਲ ਸ਼ਾਮ ਲਾਲ, ਮਹਿੰਦਰ ਸਿੰਘ, ਸਰਬਜੀਤ ਸ਼ਰਮਾ, ਸੰਧੂਰਾ ਸਿੰਘ, ਕੁਲਦੀਪ ਸਿੰਘ, ਵੀਨੂੰ ਗੋਇਲ, ਜਗਮੀਤ ਸਿੰਘ, ਹਰਮਨਜੀਤ ਸਿੰਘ, ਆਦਿ ਮੌਜ਼ੂਦ ਸਨ।ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੇ ਕਲੱਬ ਲਈ ਪੂਰਨ ਸਹਿਯੋਗ ਦਾ ਭਰੋਸਾ ਦੁਆਇਆ।

 

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply