Sunday, July 26, 2026

ਸੰਗਤ ਲਾਂਘਾ ਕਰਤਾਰਪੁਰ ਜਥੇ ਨੇ ਸੰਗਰਾਂਦ ਦਿਹਾੜੇ ਹਿੰਦ-ਪਾਕ ਸਰਹੱਦ `ਤੇ ਕੀਤੀ ਅਰਦਾਸ

PPN1808201814ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ ਬਿਊਰੋ) – ਸੰਗਤ ਲਾਂਘਾ ਕਰਤਾਰਪੁਰ ਨਾਂ ਦੇ ਜਥੇ ਨੇ ਸੰਗਰਾਂਦ ਦੇ ਦਿਹਾੜੇ ਕਰਤਾਰਪੁਰ ਸਾਹਿਬ ਦੇ ਖੁੱਲੇ ਲਾਂਘੇ ਲਈ ਡੇਰਾ ਬਾਬਾ ਨਾਨਕ ਹਿੰਦ-ਪਾਕ ਸਰਹੱਦ ਤੇ ਅਰਦਾਸ ਕੀਤੀ।ਜਥੇ ਦੇ ਮੁਖੀ ਬੀ.ਐਸ ਗੁਰਾਇਆ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਨਾਲ ਦੋਵਾਂ ਮੁਲਕਾਂ ਵਿਚ ਅਮਨ ਦੀਆਂ ਸੰਭਾਵਨਾਵਾਂ ਵਧੀਆਂ ਹਨ ਉਨਾਂ ਕਿਹਾ ਕਿ ਉਪਮਹਾਂਦੀਪ ਵਿਚ ਸ਼ਾਂਤੀ ਕਾਇਮ ਕਰਨ ਲਈ ਜਰੂਰੀ ਹੈ ਕਿ ਭਾਰਤ ਸਰਕਾਰ ਵੀ ਮਿਲ ਬੈਠ ਕੇ ਕਸ਼ਮੀਰ ਮਲੇ ਦਾ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰੇ।ਕਿਉਂਕਿ ਹੋਰ ਜਿਆਦਾ ਕਸ਼ਦਿਗੀ ਦੋਵਾਂ ਮੁਲਕਾਂ ਦੇ ਗਰੀਬ ਅਵਾਮ ਦੇ ਹੱਕ ਵਿਚ ਨਹੀ ਹੋਵੇਗਾ।
 

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply