Sunday, September 27, 2026

ਸੂਚਨਾ ਨਾ ਦੇਣ ’ਤੇ ਡਾਇਰੈਕਟਰ ਪੰਚਾਇਤੀ ਰਾਜ ਪੰਜਾਬ ਨੂੰ ਦੇਣਾ ਪਿਆ 10000 ਦਾ ਹਰਜਾਨਾ

ਸਮਰਾਲਾ, 18 ਅਗਸਤ  (ਪੰਜਾਬ ਪੋਸਟ- ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੇ ਪ੍ਰਧਾਨ ਕਮਾਂਡੈਂਟ ਰਸ਼ਪਾਲ ਸਿੰਘ ਅਤੇ ਜੰਗ ਸਿੰਘ ਭੰਗਲਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਰਾਲਾ ਦੇ ਬੀ.ਡੀ.ਪੀ.ਓ ਦਫਤਰ ਨੇ ਮੇਨ ਚੌਂਕ ਬਲਾਕ ਸੰਮਤੀ ਦੀ ਜਗ੍ਹਾ ਤੇ ਸਾਈਕਲ ਸਟੈਂਡ ਦੀ ਬੋਲੀ ਵਿੱਚ ਮਿਲੀਭੁਗਤ ਕਰਕੇ 1,80,000/- ਰੁਪਏ ਵਿੱਚ ਕੀਤੀ ਜਾਂਦੀ ਬੋਲੀ, ਇਸ ਸਾਲ 11 ਲੱਖ 35 ਹਜ਼ਾਰ ਰੁਪਏ ਵਿੱਚ ਹੋਈ ਹੈ।ਇਸ ਸਾਇਕਲ ਸਟੈਂਡ ਦੇ ਘਪਲੇ ਦੀ ਪੜਤਾਲ ਵਿਜ਼ੀਲੈਂਸ ਵਿਭਾਗ ਪੰਜਾਬ ਵੱਲੋਂ ਕੀਤੀ ਗਈ, ਜਿਸ ਵਿੱਚ ਪੰਚਾਇਤੀ ਵਿਭਾਗ ਦੇ ਕੁੱਝ ਅਧਿਕਾਰੀ ਕਸੂਰਵਾਰ ਸਾਬਤ ਕੀਤੇ ਹਨ।ਉਨਾਂ ਕਿਹਾ ਕਿ ਪੰਚਾਇਤੀ ਵਿਭਾਗ ਵੱਲੋਂ ਕਸੂਰਵਾਰ ਅਧਿਕਾਰੀਆਂ `ਤੇ ਕੋਈ ਕਾਰਵਾਈ ਨਾ ਕਰਨ ਕਰਕੇ ਇਹ ਕੇਸ ਮੁੱਖ ਸੂਚਨਾ ਕਮਿਸ਼ਨਰ ਪੰਜਾਬ ਦੇ ਦਫਤਰ ਵਿੱਚ ਏ.ਐਸ ਚੰਦੂਰਾਈਆ ਸੂਚਨਾ ਕਮਿਸ਼ਨਰ ਦੀ ਅਦਾਲਤ ਵਿੱਚ ਲੱਗਿਆ ਹੋਇਆ ਹੈ।ਡਾਇਰੈਕਟਰ ਪੰਚਾਇਤੀ ਵਿਭਾਗ ਪੰਜਾਬ ਵੱਲੋਂ ਇਸ ਸਬੰਧੀ ਕੀਤੀ ਕਾਰਵਾਈ ਦੀ ਸੂਚਨਾ ਨਾ ਦੇਣ `ਤੇ ਸੂਚਨਾ ਕਮਿਸ਼ਨਰ ਕੋਲ ਦਸਵੀਂ ਪੇਸ਼ੀ `ਤੇ ਸੰਸਥਾ ਦੇ ਆਰ.ਟੀ.ਆਈ ਇੰਚਾਰਜ ਦਰਸ਼ਨ ਸਿੰਘ ਕੰਗ ਨੂੰ 10,000/- ਹਰਜਾਨੇ ਵਜੋਂ ਦੇਣ ਦੇ ਹੁਕਮ ਸੁਣਾਏ ਗਏ, ਜੋ ਕਿ ਇਸ ਕੀਤੀ ਹੇਰਾਫੇਰੀ ਦਾ ਪਾਜ਼ ਉਧੇੜਣ ਲਈ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਬਹੁਤ ਵੱਡੀ ਪ੍ਰਾਪਤੀ ਹੈ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply