ਬਠਿੰਡਾ, 20 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਰੇਲ ਗੱਡੀ ਹੇਠ ਆ ਕੇ ਆਤਮ ਹੱਤਿਆ ਕਰਨ ਵਾਲਰੇ 17 ਸਾਲਾ ਰੇਲ ਮੁਲਾਜ਼ਮ ਬਬਲੂ ਕੁਮਾਰ ਨੂੰ
ਇਨਸਾਫ ਦਿਵਾਉਣ ਦੇ ਮਕਸਦ ਨਾਲ ਆਲ ਇੰਡੀਅਨ ਰੇਲਵੇ ਟ੍ਰੈਕ ਮੈਨਟੇਨਰ ਯੂਨੀਅਨ ਵਲੋਂ ਵਲੋਂ ਰੋਸ ਵਜੋਂ ਕੈਂਡਲ ਮਾਰਚ ਕੱਢਿਆ ਗਿਆ।ਯੂਨੀਅਨ ਦੇ ਸੈਕਟਰੀ ਸ਼ਿਵ ਕੁਮਾਰ ਅਤੇ ਖਜਾਨਚੀ ਗੁਰਮੇਲ ਸਿੰਘ ਨੇ ਦੱਸਿਆ ਕਿ ਪ੍ਰਖੰਡ ਦੇ ਕਾਲੀ ਪ੍ਰਸ਼ਾਦ ਪਿੰਡ ਦੇ ਰਹਿਣ ਵਾਲੇ ਰੇਲਵੇ ਮੁਲਾਜਮ ਬਬਲੂ ਕੁਮਾਰ ਨੇ ਰੇਲ ਗੱਡੀ ਹੇਠ ਆ ਕੇ ਆਤਮ ਹੱਤਿਆ ਕਰ ਲਈ ਸੀ।ਉਹ ਮਹਾਂਰਾਸਟਰ ਦੇ ਸੋਲਾਪੁਰ ਡਿਵੀਜਨ ਸੈਕਸ਼ਨ ਅਹਿਮਦਨਗਰ ਦੇ ਬੰਬੋਰੀ ਸਟੇਸ਼ਨ `ਤੇ ਟ੍ਰੈਕਮੈਨ ਸੀ।ਉਕਤ ਆਗੂਆਂ ਨੇ ਦੱਸਿਆ ਕਿ ਬਬਲੂ ਨੇ ਇੱਕ ਵੀਡਿਓ ਰਾਹੀਂ ਆਪਣੀ ਆਤਮ ਹੱਤਿਆ ਦਾ ਜਿੰਮੇਵਾਰ ਰੇਲਵੇ ਦੇ ਪੀ.ਡਬਲਯੂ.ਆਈ ਅਧਿਕਾਰੀ ਨੂੰ ਦੱਸਿਆ ਹੈ15 ਅਗਸਤ ਸਵੇਰੇ ਉਸ ਨੇ ਰੇਲ ਗੱਡੀ ਹੇਠ ਆ ਕੇ ਆਤਮ ਹੱਤਿਆ ਕਰ ਲਈ ਸੀ।ਆਗੂਆਂ ਨੇ ਕਿਹਾ ਕਿ ਉਕਤ ਅਧਿਕਾਰੀ ਨੂੰ ਸੇਵਾ ਮੁਕਤ ਕਰਨ ਦੀ ਬਜਾਏ ਉਸ ਦਾ ਟ੍ਰਾਂਸਫਰ ਕਰ ਦਿੱਤਾ ਗਿਆ ਹੈ।ਉਨ੍ਹਾਂ ਮੰਗ ਕੀਤੀ ਕਿ ਬਬਲੂ ਨੂੰ ਆਤਮ ਹੱਤਿਆ ਕਰਨ ਲਈ ਮਜ਼ਬੂਰ ਕਰਨ ਵਾਲੇ ਦੋਸ਼ੀ ਅਧਿਕਾਰੀਆਂ ਨੂੰ ਸੇਵਾ ਮੁਕਤ ਕਰਕੇ ਬਬਲੂ ਨੂੰ ਇਨਸਾਫ ਦਿਵਾਇਆ ਜਾਵੇ ਤਾਂ ਕਿ ਅੱਗੇ ਤੋਂ ਕੋਈ ਹੋਰ ਬਬਲੂ ਵਰਗਾ ਇਨ੍ਹਾਂ ਦੇ ਜੁਲਮਾਂ ਦਾ ਸ਼ਿਕਾਰ ਨਾ ਹੋ ਸਕੇ।ਇਸ ਮੌਕੇ ਸੰਦੀਪ, ਹੀਰਾ ਲਾਲ, ਵਿਸਾਲ, ਰਾਕੇਸ, ਰਾਜੂ, ਰਾਜੇਸ, ਕ੍ਰਿਸ਼ਨ ਲਾਲ ਆਦਿ ਹਾਜਰ ਸਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media