Wednesday, November 4, 2026

ਗੁੱਡਵਿਲ ਸੋਸਾਇਟੀ ਵਲੋਂ ਪਹਿਲਾ ਮੁਫ਼ਤ ਹੋਮਿਓਪੈਥਿਕ ਕੈਂਪ ਆਯੋਜਿਤ

ਬਠਿੰਡਾ, 20 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬੀਤੇ ਦਿਨੀਂ ਸ਼ਹਿਰ ਦੀ ਲਾਇਨੋਪਾਰ ਪਰਸਰਾਮ ਨਗਰ ਦੀ ਗੁੱਡਵਿਲ ਸੋਸਾਇਟੀ ਵਲੋਂ ਪਹਿਲਾ PPN2008201803ਮੁਫ਼ਤ ਹੌਮਿਓਪੇਥਿਕ ਕੈਂਪ ਗੁਡਵਿਲ ਸੈਂਟਰ ਵਿੱਚ ਲਗਾਇਆ ਗਿਆ।ਜਿਸ ਦੌਰਾਨ ਡਾ: ਸਿਮਰਨਜੀਤ ਸਿੰਘ, ਡਾ: ਜਸਵਿੰਦਰ ਸਿੰਘ, ਡਾ: ਪਰਮਿੰਦਰ ਕੌਰ, ਡਾ: ਅਦਿਤੀ ਉਪਨੇਜਾ ਨੇ 78 ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਮੁਫ਼ਤ ਦਵਾਈ ਵੀ ਦਿੱਤੀ । ਸੋਸਾਇਟੀ ਪ੍ਰਧਾਨ ਵਿਜੈ ਬਰੇਜਾ ਨੇ ਕਿਹਾ ਕਿ ਬਠਿੰਡਾ ਵਾਸੀਆਂ ਨੂੰ ਤੰਦਰੁਸਤ ਬਣਾਓ ਲਈ ਦੀ ਸੋਸਾਇਟੀ ਦੀ ਕੋਸ਼ਿਸ਼ ਲਗਤਾਰ ਜਾਰੀ ਹੈ ਅਤੇ ਰਹੇਗੀ।ਇਸ ਮੌਕੇ ਵਿਜੈ ਬਰੇਜਾ ਸੱਤਨਰੈਣ ਖਡੰਲਵਾਲ ਕਰਿਸ਼ਨ ਬਰੇਜਾ, ਪਵਨ ਕੁਮਾਰ, ਕਿ੍ਰਸ਼ਨ ਕੁਮਾਰ, ਦੀਵਾਨ ਚੰਦ, ਪ੍ਰੀਤਮ ਕੁਮਾਰ, ਜਤਿਨ ਆਦਿ ਅਤੇ  ਗੁੱਡਵਿਲ ਸਟਾਫ ਵਲੋਂ ਕੈਂਪ ਨੂੰ ਸਫਲ ਬਨਾਉਣ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ।
 

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …

Leave a Reply