ਬਠਿੰਡਾ, 20 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਦੀ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਪਹਿਲੇ ਫਰੰਟ ’ਤੇ ਹੀ ਫੇਲ ਹੋ ਚੁੱਕੀ ਹੈ ਅਤੇ ਵਿੱਤ
ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਚੌਣ ਮਨੋਰਥ ਪੱਤਰ ਵਿੱਚ ਸ਼ਹਿਰ ਵਾਸੀਆਂ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਨ।ਪਰ ਅੱਜ ਉਹ ਵਾਅਦੇ ਵਫ਼ਾ ਨਹੀ ਕਰ ਸਕੇ।ਜਿਸ ਕਾਰਨ ਜੋ ਮਾੜੀ ਦੂਰਦਸ਼ਾ ਬਠਿੰਡਾ ਸ਼ਹਿਰ ਦੀ ਹੋਈ ਪਈ ਹੈ, ਉਹ ਬਿਆਨ ਨਹੀ ਕੀਤੀ ਜਾ ਸਕਦੀ।ਇਹ ਪ੍ਰਗਟਾਵਾ ਕਲਕੱਤੇ ਵਾਲੀ ਗਲੀ ਨਵੀ ਬਸਤੀ ਵਿਖੇ ਅਕਾਲੀ ਤੇ ਭਾਜਪਾ ਵਰਕਰਾਂ ਨਾਲ ਮੀਟਿੰਗ ਦੌਰਾਨ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕੀਤਾ।ਮੀਟਿੰਗ ਵਿਚ ਵਰਕਰਾਂ ਨੇ ਬਠਿੰਡਾ ਸ਼ਹਿਰ ਵਿੱਚ ਮੋਜੂਦਾ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ।ਸਰੂਪ ਸਿੰਗਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਆਉਣ ਤਂੋ ਬਾਅਦ ਜੋ ਵਿਕਾਸ ਦੇ ਕੰਮ ਅਕਾਲੀ ਭਾਜਪਾ ਸਰਕਾਰ ਵਲੋ ਸੂਰੁ ਕਰਵਾਏ ਗਏ ਸਨ, ਉਹ ਵਿੱਤ ਮੰਤਰੀ ਨੇ ਬੰਦ ਕਰ ਦਿਤੇ ਹਨ।ਉਹਨਾਂ ਕਿਹਾ ਕਿ ਜੋ ਫੰਡ ਨਗਰ ਨਿਗਮ ਕੋਲ ਸਨ ਉਹ ਸਾਰੇ ਫੰਡ ਮਨਪ੍ਰੀਤ ਬਾਦਲ ਵਾਪਸ ਲੈ ਗਿਆ, ਇਸ ਦੀ ਉਦਾਹਰਣ ਇਹ ਹੈ ਕਿ ਜੋ ਢਾਈ ਕਿਲੋਮੀਟਰ ਲੰਬੀ ਰਾਇਜਿਗ ਮੇਨ ਲਾਈਨ ਅਕਾਲੀ ਸਰਕਾਰ ਸਮੇ ਪਾਈ ਗਈ ਸੀ।ਜਿਸ ਨਾਲ ਬਠਿੰਡਾ ਸ਼ਹਿਰ ਵਿਚੋ ਬਰਸਾਤੀ ਪਾਣੀ ਕੱਢਣ ਦੀ ਕਪੈਸਟੀ ਲਗਭਗ ਦੋ ਗੁਣਾ ਹੋ ਜਾਣੀ ਸੀ, ਕਾਂਗਰਸ ਸਰਕਾਰ ਆਉਣ ਤੋ ਬਾਅਦ ਇਸ ਰਾਇਜਿੰਗ ਲਾਈਨ ਦਾ ਇਕ ਇੰਚ ਵੀ ਕੰਮ ਨਹੀ ਹੋਇਆ ਹੈ ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media