Thursday, July 16, 2026

ਨਵਜੋਤ ਸਿੱਧੂ ਵਲੋਂ ਪਾਕਿਸਤਾਨ ਦੇ ਜਰਨਲ ਬਾਜਵਾ ਨਾਲ ਪਾਈ ਜੱਫੀ ਕੋਈ ਗੁਨਾਹ ਨਹੀਂ – ਸੁਸ਼ੀਲ ਸ਼ਰਮਾ

ਧੂਰੀ, 22 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਬੀਤੇ ਦਿਨੀਂ ਪ੍ਰਸਿੱਧ ਕ੍ਰਿਕੇਟਰ ਅਤੇ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ੲਮਰਾਨ ਖਾਂ ਦੇ ਸੱਦੇ `ਤੇ Sushil Sharma Dhuriਪਾਕਿਸਤਾਨ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਪਾਕਿਸਤਾਨ ਵਿਖੇ ਇੱਕ ਸਮਾਗਮ ਦੌਰਾਨ ਪਾਕਿਸਤਾਨੀ ਫੌਜਾਂ ਦੇ ਜਰਨਲ ਬਾਜਵਾ ਨਾਲ ਜਨਤਕ ਤੌਰ `ਤੇ ਪਾਈ ਜੱਫੀ ਦਾ ਜਿਥੇ ਕਾਂਗਰਸੀ ਅਤੇ ਅਕਾਲੀ-ਭਾਜਪਾ ਆਗੂਆਂ ਸਮੇਤ ਕੁੱਝ ਕੁ ਲੋਕਾਂ ਵੱਲੋਂ ਸੋਸ਼ਲ ਮੀਡੀਆ ਅਤੇ ਮੀਡੀਆ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਕਾਂਗਰਸ ਸਮੇਤ ਕਈ ਪਾਰਟੀਆਂ ਦੇ ਸਿਆਸੀ ਆਗੂਆਂ ਵੱਲੋਂ ਇਸ ਗੱਲ ਨੂੰ ਬੇਵਜਾ ਸਿਆਸੀ ਤੂਲ ਦੇਣ ਦੀ ਗੱਲ ਕਰਕੇ ਸਿੱਧੂ ਦੇ ਹੱਕ ਵਿੱਚ ਡਟ ਕੇ ਖੜੇ ਹੋਣ ਦੀ ਗੱਲ ਵੀ ਕੀਤੀ ਜਾ ਰਹੀ ਹੈ।
 ਅੱਜ ਧੂਰੀ ਵਿਖੇ ਕੰਸਟ੍ਰਕਸ਼ਨ ਵਰਕਰ ਯੂਨੀਅਨ ਪੰਜਾਬ ਦੇ ਚੇਅਰਮੈਨ ਅਤੇ ਲੇਬਰ ਵੈਲਫੇਅਰ ਬੋਰਡ ਪੰਜਾਬ ਦੇ ਮੈਂਬਰ ਐਡਵੋਕੇਟ ਸੁਸ਼ੀਲ਼ ਸ਼ਰਮਾ ਪਟਿਆਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨ ਫੌਜ ਦੇ ਜਰਨਲ ਬਾਜਵਾ ਨਾਲ ਸਿੱਧੂ ਦੀ ਪਾਈ ਜੱਫੀ ਆਉਣ ਵਾਲੇ ਸਮੇਂ ਵਿੱਚ ਦੋਵਾਂ ਦੇਸ਼ਾਂ ਲਈ ਸ਼ੁਭ ਸੰਕੇਤ ਵੀ ਹੋ ਸਕਦੀ ਹੈ ਅਤੇ ਨਫਰਤ ਦੀਆਂ ਦੀਵਾਰਾਂ ਪਿਆਰਾਂ ਦੇ ਪੁੱਲ ਵੀ ਬਣ ਸਕਦੇ ਹਨ।ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਸਿਆਸੀ ਨੇਤਾਵਾਂ ਵੱਲੋਂ ਪਾਕਿਸਤਾਨ ਜਾ ਕੇ ਉੱਥੋਂ ਦੇ ਅਧਿਕਾਰੀਆਂ ਅਤੇ ਨੇਤਾਵਾਂ ਨਾਲ ਜੱਫੀਆਂ ਪਾਈਆਂ ਗਈਆਂ ਹਨ ਅਤੇ ਨਵਜੋਤ ਸਿੰਘ ਸਿੱਧੂ ਜੋ ਕਿ ਪੰਜਾਬ ਦੇ ਇੱਕ ਹੋਣਹਾਰ ਅਤੇ ਇਮਾਨਦਾਰ ਮੰਤਰੀ ਹਨ, ਨੇ ਵੀ ਅਜਿਹਾ ਕਰਕੇ ਕੋਈ ਗੁਨਾਹ ਨਹੀਂ ਕੀਤਾ ਹੈ ਅਤੇ ਅਜਿਹੀਆਂ ਗੱਲਾਂ ਨੂੰ ਬੇਵਜਾ ਤੂਲ ਦੇਣ ਵਾਲੇ ਨੇਤਾਵਾਂ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਜਰੂਰਤ ਹੈ।ਉਹਨਾਂ ਕਿਹਾ ਕਿ ਸਿੱਧੂ ਦੇ ਭਾਜਪਾ ਵਿੱੱਚ ਹੋਣ ਵੇਲੇ ਇਹੀ ਲੋਕ ਜੋ ਅੱਜ ਸਿੱਧੂ ਦਾ ਵਿਰੋਧ ਕਰ ਰਹੇ ਹਨ, ਉਹਨਾਂ ਦਾ ਗੁਣਗਾਣ ਕਰਦੇ ਨਹੀਂ ਥੱਕਦੇ ਸਨ।ਨਵਜੋਤ ਸਿੰਘ ਸਿੱਧੂ ਦੇ ਜੱਦੀ ਪਿੰਡ ਕੱਕੜਵਾਲ ਦੇ ਲੋਕਾਂ ਨੇ ਵੀ ਅੱਜ ਇਸ ਮਾਮਲੇ ਨੂੰ ਲੈ ਕੇ ਸਿੱਧੂ ਦੇ ਪਿੱਠ ਥਾਪੜਦੇ ਹੋਏ ਕਿਹਾ ਹੈ ਕਿ ਸਿੱਧੂ ਨੇ ਅਜਿਹਾ ਕਰਕੇ ਕੋਈ ਗਲਤ ਕੰਮ ਨਹੀਂ ਕੀਤਾ ਹੈ ।   

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply