ਸਮਰਾਲਾ, 22 ਅਗਸਤ (ਪੰਜਾਬ ਪੋਸਟ- ਕੰਗ) – ਸ਼੍ਰੋਮਣੀ ਅਕਾਲੀ ਦਲ ਵੱਲੋਂ ਐਸ.ਸੀ ਵਿੰਗ ਦੇ ਸਰਕਲ ਸਮਰਾਲਾ ਸ਼ਹਿਰੀ ਪ੍ਰਧਾਨ ਐਲਾਨੇ ਗਏ ਕਮਲਜੀਤ ਸਿੰਘ ਬੰਗੜ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾਂ ਹੀ ਪੱਛੜੀਆਂ ਸ਼੍ਰੇਣੀਆਂ ਦੀ ਬਾਂਹ ਫੜੀ ਹੈ।ਪਾਰਟੀ ਬਿਨਾਂ ਕਿਸੇ ਭੇਦਭਾਵ ਦੇ ਸਾਰੀਆਂ ਸ਼੍ਰੇਣੀਆਂ ਨੂੰ ਮਾਣ ਅਤੇ ਸਤਿਕਾਰ ਨਾਲ ਨਿਵਾਜ਼ਦੀ ਆ ਰਹੀ ਹੈ।ਉਨ੍ਹਾਂ ਨੂੰ ਪੂਰਾ ਮਾਣ ਅਤੇ ਸਤਿਕਾਰ ਵੀ ਦਿੱਤਾ ਜਾਂਦਾ ਹੈ।ਕਮਲਜੀਤ ਸਿੰਘ ਬੰਗੜ ਨੇ ਕਿਹਾ ਪਾਰਟੀ ਵੱਲੋਂ ਸੌਂਪੇ ਇਸ ਕਾਰਜ ਨੂੰ ਪੂਰੀ ਤਨਦੇਹੀ ਅਤੇ ਦਿਲੋਂ ਜਾਨ ਨਾਲ ਨਿਭਾਣਗੇ ਅਤੇ ਪਾਰਟੀ ਦੀ ਆਨ-ਸ਼ਾਨ ਨੂੰ ਬਰਕਰਾਰ ਰੱਖਣ ਲਈ ਦਿਨ ਰਾਤ ਇੱਕ ਕਰਨਗੇ।
ਕਮਲਜੀਤ ਬੰਗੜ ਨੂੰ ਵਧਾਈਆਂ ਦੇਣ ਵਾਲਿਆਂ ਵਿੱਚ ਗੁਰਮੀਤ ਸਿੰਘ ਭੌਰਲਾ ਐਸ.ਸੀ ਵਿੰਗ ਜ਼ਿਲ੍ਹਾ ਪ੍ਰਧਾਨ, ਗੁਰਜੀਤ ਸਿੰਘ ਮੰਜਾਲੀਆਂ, ਹਰਦੀਪ ਸਿੰਘ, ਸਰਬਜੀਤ ਸਿੰਘ, ਬੂਟਾ ਸਿੰਘ, ਜਤਿੰਦਰਪਾਲ ਸਿੰਘ ਜੱਗੀ, ਤੇਜਿੰਦਰ ਸਿੰਘ ਤੇਜੀ, ਅਮਨਦੀਪ ਸਿੰਘ ਅਮਨ, ਮਿੰਟੂ, ਸੁਖਵਿੰਦਰ ਸਿੰਘ ਨਾਗਰਾ, ਗੁਰਮੀਤ ਸਿੰਘ ਢੀਂਡਸਾ ਸਰਕਲ ਪ੍ਰਧਾਨ, ਅਵਤਾਰ ਸਿੰਘ ਐਮ.ਸੀ, ਮਨਪ੍ਰੀਤ ਸਿੰਘ ਮਾਛੀਵਾੜਾ, ਹਰਜਿੰਦਰ ਸਿੰਘ ਰਾਜੇਵਾਲ ਰਾਜਪੂਤਾਂ ਆਦਿ ਤੋਂ ਇਲਾਵਾ ਇਲਾਕੇ ਦੇ ਵਰਕਰ ਸ਼ਾਮਲ ਸਨ।
Check Also
ਖ਼ਾਲਸਾ ਕਾਲਜ ਨਰਸਿੰਗ ਵੱਲੋਂ ਓ.ਆਰ.ਐਸ ਦਿਵਸ ਦੇ ਸਬੰਧ ‘ਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਓ.ਆਰ.ਐਸ ਦਿਵਸ ਨੂੰ …
Punjab Post Daily Online Newspaper & Print Media