ਅੰਮਿ੍ਤਸਰ, 25 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸਥਾਨਕ ਜਿਲ੍ਹਾ ਪ੍ਰੀਸ਼ਦ ਹਾਲ ਵਿਖੇ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜਿਲੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਮੈਂਬਰ ਕਿਸਾਨਾਂ ਨੇ ਭਾਗ ਲਿਆ।
ਡੀ.ਸੀ ਸੰਘਾ ਨੇ ਦੱਸਿਆ ਕਿ ਸਾਉਣੀ 2017 ਦੌਰਾਨ 1.79 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜ਼ਾਈ ਹੋਈ ਸੀ ਅਤੇ ਪ੍ਰਤੀ ਹੈਕਟੇਅਰ ਝਾੜ 6000 ਕਿਲੋਗ੍ਰਾਮ / ਹੈਕਟੇਅਰ ਅਤੇ 10,74000 ਲੱਖ ਟਨ ਪੈਦਾਵਾਰ ਹੋਈ ਸੀ।ਸੰਘਾ ਨੇ ਦੱਸਿਆ ਕਿ ਕਿਸਾਨਾਂ ਵੱਲੋਂ 87000 ਹੈਕਟੇਅਰ ਝੋਨੇ ਅਤੇ 92000 ਹੈਕਟੇਅਰ ਰਕਬਾ ਬਾਸਮਤੀ ਹੇਠ ਲਿਆਦਾ ਗਿਆ ਸੀ।ਇਸ ਸਾਲ 90500 ਹੈਕਟੇਅਰ ਰਕਬਾ ਝੋਨੇਂ ਹੇਠ ਅਤੇ 88500 ਹੈਕਟੇਅਰ ਰਕਬਾ ਬਾਸਮਤੀ ਹੇਠ ਆਉਣ ਦਾ ਅਨੁਮਾਨ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਅਪ੍ਰੈਲ ਤੋਂ ਜੁਲਾਈ 2018 ਤੱਕ ਇਕ ਜਿਲਾ ਪੱਧਰੀ, 9 ਬਲਾਕ ਪੱਧਰੀ 196 ਪਿੰਡ ਪੱਧਰ ਦੇ ਕੈਂਪ ਲਗਾਏ ਗਏ ਹਨ ਅਤੇ 10290 ਕਿਸਾਨਾਂ ਦੀ ਜਾਣਕਾਰੀ ਵਿੱਚ ਵਾਧਾ ਕੀਤਾ ਗਿਆ ਹੈ।ਛੀਨਾ ਨੇ ਦੱਸਿਆ ਕਿ ਮਿੱਟੀ ਦੀ ਜਾਂਚ ਲਈ 28040 ਸੈਂਪਲ ਆਉਟ ਸੋਰਸਿੰਗ ਲਈ ਭੇਜੇ ਜਾ ਚੁੱਕੇ ਹਨ 47000 ਸੋਆਇਲ ਹੈਲਥ ਕਾਰਡ ਕਿਸਾਨਾਂ ਨੁੰੂ ਵੰਡੇ ਜਾ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਮਹੀਨਾ ਜੁਲਾਈ 2018 ਦੌਰਾਨ ਆਤਮਾ ਅਧੀਨ ਨਵੀਂ ਦਿੱਲੀ ਵਿਖੇ 10 ਕਿਸਾਨਾਂ ਦਾ 2 ਦਿਨ ਦਾ ਟੂਰ ਲਗਾਇਆ ਗਿਆ ਜਿਸ ਉਪਰ 16000 ਰੁਪਏ ਖਰਚ ਆਇਆ ਹੈ।
ਡਿਪਟੀ ਕਮਿਸ਼ਨਰ ਨੇ ਬਾਗਬਾਨੀ ਅਤੇ ਡੇਅਰੀ ਵਿਭਾਗ ਨੰੂ ਨਰੇਗਾ ਸਕੀਮ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ ਗਿਆ।ਇਸ ਮੌਕੇ ਸੁਖਚੈਨ ਸਿੰਘ ਗੰਡੀਵਿੰਡ ਖੇਤੀਬਾੜੀ ਵਿਕਾਸ ਅਫਸਰ, ਅਨੂਪ ਕੁਮਾਰ ਪਸ਼ੁ ਪਾਲਣ ਵਿਭਾਗ, ਦਲਜੀਤ ਸਿੰਘ ਮੱਛੀ ਪਾਲਣ ਵਿਭਾਗ,ਸੁਖਦੇਵ ਸਿੰਘ ਬਾਗਬਾਨੀ ਵਿਭਾਗ, ਕਿਸਾਨ ਜਸਬੀਰ ਸਿੰਘ ਕੋਟਲੀ ਸੱਕਿਆਵਾਲੀ, ਗੁਰਵੇਲ ਸਿੰਘ ਨਾਨੋਕੇ ਅਤੇ ਸੁਖਦੇਵ ਸਿੰਘ ਮਜੀਠਾ ਹਾਜਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media