Tuesday, March 3, 2026

ਯੂਨੀਵਰਸਿਟੀ ਦੇ ਸੋਸ਼ਲ ਸਰਵਿਸ ਕਲੱਬ ਵਲੋਂ ਕੇਰਲਾ ਹੜ੍ਹ ਪੀੜ੍ਹਤਾਂ ਲਈ ਸਹਾਇਤਾ

ਵਿਭਾਗਾਂ ਤੋਂ ਇਲਾਵਾ ਕੈਂਪਸ `ਚ ਘਰ ਘਰ ਜਾ ਕੇ ਇਕੱਤਰ ਕੀਤੀ ਮਦਦ

PPN2508201802ਅੰਮ੍ਰਿਤਸਰ, 25 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) –  ਬੀਤੇ ਦਿਨੀਂ ਕੇਰਲਾ ਵਿਚ ਆਈ ਕੁਦਰਤੀ ਆਫਤ ਹੜ੍ਹਾਂ ਕਰਕੇ ਕਾਫੀ ਜਾਨੀ ਮਾਲੀ ਨੁਕਸਾਨ ਹੋਇਆ ਹੈ ਅਤੇ ਹਰ ਸੰਵੇਦਨਸ਼ੀਲ ਇਨਸਾਨ ਇਸ ਪ੍ਰਤੀ ਹਮਦਰਦੀ ਵਰਤਦੇ ਹੋਏ ਹਰ ਸੰਭਵ ਸਹਾਇਤਾ ਦੇ ਉਪਰਾਲੇ ਕਰ ਰਿਹਾ ਹੈ।ਭਾਰਤ ਦੇ ਉਤਰੀ ਕੋਨੇ `ਤੇ ਸਥਿਤ  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਇਸ ਤਰਾਸਦੀ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।ਇਸ ਦੇ ਹਿੱਸੇ ਵਜੋਂ ਯੂਨੀਵਰਸਿਟੀ ਦੇ ਸੋਸ਼ਲ ਸਰਵਿਸ ਕਲੱਬ ਜੋ ਕਿ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਹੱਲਾਸ਼ੇਰੀ ਹੇਠ ਵਿਦਿਆਰਥੀਆਂ ਵੱਲੋਂ ਸਥਾਪਤ ਕੀਤਾ ਗਿਆ ਹੈ, ਨੇ ਯੂਨੀਵਰਸਿਟੀ ਕੈਂਪਸ ਦੇ ਵਸਨੀਕਾਂ ਪਾਸੋਂ ਵਰਤੋਂ ਦੀਆਂ ਵਸਤਾਂ ਅਤੇ ਲਗਪਗ 50 ਹਜ਼ਾਰ ਕੈਸ਼ ਰੁਪਏ ਇਕੱਤਰ ਕਰਕੇ ਪ੍ਰਸਿੱਧ ਐਨ.ਜੀ.ਓ. ਖ਼ਾਲਸਾ ਏਡ ਦੇ ਹਵਾਲੇ ਕੀਤਾ ਹੈ ਤਾਂ ਜੋ ਕੇਰਲਾ ਵਿਚ ਲੋੜਵੰਦਾਂ ਨੂੰ ਪੁਜਦਾ ਕਰ ਸਕਣ।
       ਕਲੱਬ ਦੇ ਅਧਿਆਪਕ ਇੰਚਾਰਜ ਡਾ. ਸਤਨਾਮ ਸਿੰਘ ਦਿਓਲ ਨੇ ਦੱਸਿਆ ਕਿ ਕਲੱਬ ਵੱਲੋਂ ਸਮਾਜ ਭਲਾਈ ਅਤੇ ਅਜਿਹੇ ਕਾਰਜਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਮਾਨਵਤਾ ਪ੍ਰਤੀ ਸੰਵੇਦਨਸ਼ੀਲ ਬਣਾਇਆ ਜਾ ਸਕਦੇ।ਉਨ੍ਹਾਂ ਕਿਹਾ ਕਿ ਇਸ ਕਾਰਜ ਨੂੰ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਵੱਧ ਤੋਂ ਵੱਧ ਵਿਦਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਆਪਣਾ ਬਣਦਾ ਯੋਗਦਾਨ ਪਾਇਆ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਇਕੱਤਰ ਕੀਤੀ ਇਸ ਸਮਗੱਰੀ ਅਤੇ ਕੈਸ਼ ਦੀ ਪਹਿਲੀ ਦੇਣ ਖਾਲਸਾ ਏਡ ਰਾਹੀਂ ਕੇਰਲਾ ਪਹੁੰਚਾਈ ਜਾਵੇਗੀ ਅਤੇ ਛੇਤੀ ਹੀ ਵਿਦਿਆਰਥੀਆਂ ਦੇ ਉਦਮ ਸਦਕਾ ਦੂਸਰੀ ਫੇਰੀ ਵੀ ਤਿਆਰ ਕਰ ਲਈ ਜਾਵੇਗੀ।
 

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply