Tuesday, March 3, 2026

ਨਰੇਗਾ ਸਕੀਮ ਅਧੀਨ ਹੁਣ ਆਪਣੇ ਖੇਤ `ਚ ਕੰਮ ਕਰਕੇ ਵੀ ਲਿਆ ਜਾ ਸਕਦਾ ਹੈ ਵਿੱਤੀ ਲਾਭ-ਡੀ.ਸੀ

PPN2508201807ਅੰਮ੍ਰਿਤਸਰ, 25 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵਲੋਂ ਨਰੇਗਾ ਅਧੀਨ ਜਿਲੇ੍ਹ ਵਿੱਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਂਦੇ ਦੱਸਿਆ ਕਿ ਹੁਣ ਛੋਟੇ ਕਿਸਾਨ, ਅੰਗਹੀਣ ਵਿਅਕਤੀ ਅਤੇ ਇਸਤਰੀ ਉਦਮੀ ਆਪਣੇ ਖੇਤਾਂ ਵਿਚ ਕੰਮ ਕਰਕੇ ਵੀ ਮਨਰੇਗਾ ਸਕੀਮ ਅਧੀਨ ਰੋਜ਼ਗਾਰ ਦਾ ਮੌਕਾ ਲੈ ਸਕਦੇ ਹਨ ਅਤੇ ਉਨਾਂ ਨੂੰ ਆਪਣੇ ਹੀ ਖੇਤਾਂ ਵਿਚ ਕੀਤੇ ਕੰਮ ਲਈ ਮਨਰੇਗਾ ਅਧੀਨ ਤੈਅ ਕੀਤੀ ਦਿਹਾੜੀ ਵਿੱਤੀ ਲਾਭ ਵਜੋਂ ਦਿੱਤੀ ਜਾ ਸਕੇਗੀ।
     ਮੀਟਿੰਗ ਦੌਰਾਨ ਸੰਘਾ ਨੇ ਦੱਸਿਆ ਕਿ ਇਸ ਸਕੀਮ ਅਧੀਨ ਅਨੂਸੂਚਿਤ ਜਾਤੀ ਪਰਿਵਾਰ, ਇਸਤਰੀ ਮੁਖੀ ਦੀ ਅਗਵਾਈ ਹੇਠ ਰਹਿੰਦਾ ਪਰਿਵਾਰ, ਅੰਗਹੀਣ ਵਿਅਕਤੀ ਜਾਂ ਛੋਟੇ ਕਿਸਾਨ ਆਪਣੀ ਜ਼ਮੀਨ ’ਤੇ ਨਰੇਗਾ ਅਧੀਨ ਕੰਮ ਕਰ ਅਤੇ ਕਰਵਾ ਸਕਣਗੇ।ਸੰਘਾ ਨੇ ਦੱਸਿਆ ਕਿ ਇਕ ਏਕੜ ਵਿੱਚ ਮੱਛੀ ਤਲਾਬ ਬਣਾਉਣ ’ਤੇ 3 ਲੱਖ 60 ਹਜ਼ਾਰ ਰੁਪਏ ਖਰਚ ਆਉਦਾ ਹੈ।ਇਸ ਵਿਚੋਂ ਮਜ਼ਦੂਰੀ ਵਾਲਾ ਸਾਰਾ ਖਰਚਾ ਨਰੇਗਾ ਅਧੀਨ ਹੋ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਪਸ਼ੂਆਂ, ਸੂਰ, ਬੱਕਰੀਆਂ ਦੇ ਸ਼ੈਡ ਵੀ ਬਣਾਏ ਜਾ ਸਕਦੇ ਹਨ ਜਿਸ ਅਧੀਨ 50 ਫੀਸਦੀ ਖਰਚਾ ਨਰੇਗਾ ਸਕੀਮ ਅਧੀਨਂ ਕੀਤਾ ਜਾ ਸਕੇਗਾ।ਉਨ੍ਹਾਂ ਦੱਸਿਆ ਕਿ ਜੇਕਰ ਕੋਈ ਮੱਧ ਵਰਗੀ ਕਿਸਾਨ ਆਪਣੀ ਜਮੀਨ ਤੇ ਬਾਗ ਲਗਾਉਣਾ ਚਾਹੁੰਦਾ ਹੈ ਤਾਂ ਇਕ ਏਕੜ ਦਾ ਖਰਚਾ 52000 ਰੁਪਏ ਆਉਦਾ ਹੈ ਉਹ ਵੀ ਨਰੇਗਾ ਸਕੀਮ ਅਧੀਨ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਬਾਗ ਦੀ ਸਾਂਭ-ਸੰਭਾਲ ਵੀ ਮਨਰੇਗਾ ਸਕੀਮ ਅਧੀਨ ਕਰਕੇ ਵਿੱਤੀ ਲਾਭ ਦਿਹਾੜੀ ਦੇ ਰੂਪ ਵਿਚ ਲਿਆ ਜਾ ਸਕਦਾ ਹੈ।  
     ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਰੇਗਾ ਸਕੀਮ ਅਧੀਨ ਜਿਲੇ੍ਹ ਵਿੱਚ ਪੰਚਾਇਤੀ ਜਮੀਨਾਂ ਤੇ 100 ਪਾਰਕ ਅਤੇ 100 ਖੇਡ ਮੈਦਾਨ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ।ਸੰਘਾ ਨੇ ਦੱਸਿਆ ਕਿ ਨਰੇਗਾ ਸਕੀਮ ਅਧੀਨ 5 ਪਾਰਕ ਬਿਲਕੁਲ ਮੁਕੰਮਲ ਹੋ ਚੁੱਕੇ ਹਨ ਅਤੇ 17 ਪਾਰਕਾਂ ਵਿੱਚ ਕੰਮ ਚੱਲ ਰਿਹਾ ਹੈ ਅਤੇ ਇਸੇ ਤਰ੍ਹਾਂ ਹੀ 21 ਖੇਡ ਮੈਦਾਨ ਬਿਲਕੁਲ ਤਿਆਰ ਹੋ ਚੁੱਕੇ ਹਨ ਅਤੇ 18 ਖੇਡ ਮੈਦਾਨਾਂ ਵਿੱਚ ਕੰਮ ਚੱਲ ਰਿਹਾ ਹੈ।ਸੰਘਾ ਨੇ ਦੱਸਿਆ ਕਿ ਨਰੇਗਾ ਸਕੀਮ ਅਧੀਨ ਜੰਗਲਾਤ ਵਿਭਾਗ ਨਾਲ ਮਿਲੇ ਕੇ 97000 ਬੂਟੇ ਲਗਾ ਦਿੱਤੇ ਗਏ ਹਨ ਅਤੇ 80000 ਹੋਰ ਲਗਾਉਣ ਦਾ ਟੀਚਾ ਮਿਥਿਆ ਹੈ।ਸੰਘਾ ਨੇ ਦੱਸਿਆ ਕਿ ਜਿਲੇ੍ਹ ਦੇ 9 ਬਲਾਕਾਂ ਵਿੱਚ 1-1 ਨਰਸਰੀ ਖੋਲੀ ਜਾਵੇਗੀ ਜਿਥੇ ਘੱਟ ਰੇਟ ਤੇ ਪੌਦੇ ਲੋਕਾਂ ਨੂੰ ਮੁਹੱਈਆ ਕਰਵਾਏ ਜਾਣਗੇ।
     ਇਸ ਮੀਟਿੰਗ ਵਿੱਚ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਗੁਰਪ੍ਰੀਤ ਸਿੰਘ ਗਿੱਲ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਸ਼ਿਵਰਾਜ ਸਿੰਘ ਬੱਲ ਸਹਾਇਕ ਕਮਿਸ਼ਨਰ ਜਨਰਲ, ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਤੋਂ ਇਲਾਵਾ ਸਾਰੇ ਬਲਾਕਾਂ ਦੇ ਬੀ.ਡੀ.ਪੀ.ਓ ਵੀ ਹਾਜ਼ਰ ਸਨ।
 

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply