ਅੰਮ੍ਰਿਤਸਰ, 25 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) ਸਥਾਨਕ ਮਾਲ ਰੋਡ ਸਥਿਤ ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ, ਵਿਖੇ ਪੜੋ ਪੰਜਾਬ, ਪੜਾਓ ਪੰਜਾਬ ਤਹਿਤ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੀ ਅਗਵਾਈ ਹੇਠ ਸਾਇੰਸ ਅਤੇ ਗਣਿਤ ਗਤੀਵਿਧੀਆਂ ਦੇ ਮੁਕਾਬਲੇ ਕਰਵਾਏ ਗਏ।ਜਿੰਨਾਂ ਵਿਚ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਲਗਭਗ 90 ਗਤੀਵਿਧੀਆਂ ਕਰ ਕੇ ਵਖਾਈਆਂ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਕਿਰਿਆਂਵਾਂ ਕਰਕੇ ਸਾਇੰਸ ਅਤੇ ਗਣਿਤ ਵਿਸ਼ੇ ਨੂੰ ਹੋਰ ਰੋਚਕ ਬਣਾਉਣ ਦੇ ਤਰੀਕੇ ਦੱਸੇ।ਕਿਰਿਆਵਾਂ ਦੀ ਜਜਮੈਂਟ ਲੈਕਚਰਾਰ ਕਮਲ ਅਰੋੜਾ, ਹਰਮਨਦੀਪ ਸਿੰਘ, ਨਿਖਲ, ਸ੍ਰੀਮਤੀ ਪ੍ਰਤਿਭਾ, ਮੀਨਾਕਸ਼ੀ, ਸ਼ੈਲਾ, ਸਾਰਿਕਾ ਤੇ ਸ੍ਰੀਮਤੀ ਨੀਨਾ ਨੇ ਕੀਤੀ।
ਛੇਵੀਂ ਤੋਂ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਵਿਚੋਂ ਪਹਿਲਾ ਸਥਾਨ ਮਿਨਾਕਸ਼ੀ ਅਤੇ ਸੋਨੀਆ, ਦੂਸਰਾ ਸਥਾਨ ਸਿਮਰਨਜੀਤ ਅਤੇ ਕਾਜਲ, ਤੀਸਰਾ ਸਥਾਨ ਮਹਿਕ, ਇਸ਼ਮੀਤ ਅਤੇ ਅਲਿਜ਼ਾਬੈਥ ਨੇ ਹਾਸਲ ਕੀਤਾ। ਨੋਵੀਂ ਜਮਾਤ ਵਿਚੋਂ ਪਹਿਲਾ ਸਥਾਨ ਰੇਸ਼ਮਾ, ਸਨੇਹਾ, ਅਤੇ ਰਾਧਿਕਾ, ਦੂਸਰਾ ਸਥਾਨ ਅਰਸ਼ਦੀਪ, ਰੀਯਾ, ਨਿਹਾ ਅਤੇ ਇਸ਼ਾਦੀਪ, ਤੀਸਰਾ ਸਥਾਨ ਅਰਚਨਾ, ਰੁਬੀਨਾ, ਅਕਾਂਕਸ਼ਾ ਨੇ ਹਾਸਲ ਕੀਤਾ।ਦਸਵੀਂ ਜਮਾਤ ਵਿਚੋਂ ਪਹਿਲਾ ਸਥਾਨ ਕੋਮਲ, ਸੁਪ੍ਰੀਤ, ਮਨਰੂਪ ਅਤੇ ਜਾਨਵੀ, ਦੂਸਰਾ ਸਥਾਨ ਅਮਨ, ਖੁਸ਼ੀ ਅਤੇ ਨਵਰੋਜ਼, ਤੀਸਰਾ ਸਥਾਨ ਕਸ਼ਿਸ਼, ਰੇਨੁਕਾ ਅਤੇ ਅਸ਼ਮਾ ਨੇ ਹਾਸਿਲ ਕੀਤਾ।ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਵਿਦਿਆਰਥਣਾਂ ਅਤੇ ਸਬੰਧਤ ਅਧਿਆਪਕਾਂ ਦੇ ਕੰਮ `ਤੇ ਸੰਤੁਸ਼ਤੀ ਪ੍ਰਗਟ ਕਰਦੇ ਹੋਏ ਅਗਾਂਹ ਵੀ ਅਜਿਹੀਆਂ ਕ੍ਰਿਆਵਾਂ ਨੂੰ ਜਾਰੀ ਰੱਖਣ ਲਈ ਪੇ੍ਰਰਿਆ।ਮੰਚ ਦਾ ਸੰਚਾਲਨ ਸ੍ਰੀਮਤੀ ਕਵਲਇੰਦਰ ਕੌਰ ਨੇ ਕੀਤਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ, ਜਿੰਨਾਂ ਵਿਚ ਸਕੂਲ ਦੇ ਸਾਇੰਸ ਵਿਸ਼ੇ ਅਤੇ ਮੈਥ ਵਿਸ਼ੇ ਦੇ ਅਧਿਆਪਕ ਵੀ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media