ਪਠਾਨਕੋਟ, 25 ਅਗਸਤ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪਠਾਨਕੋਟ ਵਿੱਚ ਪਿਛਲੇ ਕਰੀਬ ਦੋ ਹਫਤਿਆਂ ਦੋਰਾਨ “ਮਿਸ਼ਨ ਤੰਦਰੁਸਤ ਪੰਜਾਬ” ਨੂੰ ਸਮਰਪਿਤ ਸ੍ਰੀ ਰਾਮਵੀਰ (ਆਈ.ਏ.ਐਸ.) ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਫੂਡ ਸੇਫਟੀ ਅਫਸਰ ਅਤੇ ਡੇਅਰੀ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਕੀਤੀ ਗਈ ਕਾਰਵਾਈ ਦੇ ਦੋਰਾਨ ਦੁੱਧ, ਦਹੀਂ, ਪਨੀਰ ਅਤੇ ਦੁੱਧ ਤੋਂ ਬਣੇ ਹੋਰ ਪਦਾਰਥਾਂ ਦੇ ਕਰੀਬ 34 ਸੈਂਪਲ ਭਰੇ ਗਏ ਹਨ, ਸੈਂਪਲ ਫੂਡ ਲੈਬ ਖਰੜ ਵਿਖੇ ਭੇਜ ਦਿੱਤੇ ਗਏ ਹਨ। ਇਹ ਜਾਣਕਾਰੀ ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸ਼ਹਿਰ ਵਿੱਚ ਸਥਿਤ ਡੇਅਰੀਆਂ ਦੇ ਮਾਲਕਾਂ, ਹੋਟਲ ਮਾਲਕਾਂ, ਢਾਬੇ ਮਾਲਕਾਂ ਅਤੇ ਮਠਿਆਈ ਦਾ ਕਾਰੋਬਾਰ ਕਰਨ ਵਾਲੇ ਮਾਲਕਾਂ ਆਦਿ ਨਾਲ ਕੀਤੀ।ਇਕ ਵਿਸ਼ੇਸ ਮੀਟਿੰਗ ਦੋਰਾਨ ਦਿੱਤੀ।ਅਰਸ਼ਦੀਪ ਸਿੰਘ ਸਹਾਇਕ ਕਮਿਸ਼ਨਰ ਸਿਕਾਇਤਾਂ, ਕਸਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਪਠਾਨਕੋਟ, ਡਾ. ਨੈਨਾ ਸਲਾਥੀਆ ਸਿਵਲ ਸਰਜਨ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ, ਰਜਿੰਦਰ ਪਾਲ ਸਿੰਘ ਸਹਾਇਕ ਕਮਿਸਨਰ ਫੂਡ, ਸਿਮਰਿਤ ਕੌਰ ਫੂਡ ਸੇਫਟੀ ਅਫਸਰ, ਰੇਖਾ ਸਰਮਾ ਫੂਡ ਸੇਫਟੀ ਅਫਸਰ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਇਸ ਸਮੇਂ ਹਾਜ਼ਰ ਸਨ।
ਮੀਟਿੰਗ ਦੇ ਦੋਰਾਨ ਡਾ. ਅਮਿਤ ਮਹਾਜਨ ਨੇ ਡੇਅਰੀਆਂ ਦੇ ਮਾਲਕਾਂ, ਹੋਟਲ ਮਾਲਕਾਂ, ਢਾਬੇ ਮਾਲਕਾਂ ਅਤੇ ਮਠਿਆਈ ਦਾ ਕਾਰੋਬਾਰ ਕਰਨ ਵਾਲੇ ਮਾਲਕਾਂ ਆਦਿ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਉਹ ਸ਼ਹਿਰ ਤੋਂ ਬਾਹਰੋਂ ਆਉਂਣ ਵਾਲੇ ਕਿਸੇ ਵੀ ਤਰ੍ਹਾਂ ਦੇ ਦੁੱਧ ਅਤੇ ਦੁੱਧ ਤੋਂ ਬਣੇ ਹੋਏ ਪਦਾਰਥਾਂ ਨੂੰ ਖਰੀਦਣ ਤੋਂ ਪਹਿਲਾ ਇਹ ਜਾਂਚ ਜਰੂਰ ਕਰ ਲੈਣ ਕਿ ਉਨ੍ਹਾਂ ਵੱਲੋਂ ਖਰੀਦਿਆਂ ਜਾ ਰਿਹਾ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥਾਂ ਵਿੱਚ ਕਿਸੇ ਤਰ੍ਹਾਂ ਦੀ ਮਿਲਾਵਟ ਤਾਂ ਨਹੀਂ ਹੈ।ਉਨ੍ਹਾਂ ਕਿਹਾ ਕਿ ਜਿਸ ਵੀ ਵਿਅਕਤੀ ਤੋਂ ਉਪਰੋਕਤ ਜੋ ਵੀ ਖਾਣ ਪੀਣ ਵਾਲਾ ਸਮਾਨ ਖਰੀਦਿਆ ਜਾਂਦਾ ਹੈ, ਉਸ ਦਾ ਬਿੱਲ ਜਰੂਰ ਲਿਆ ਜਾਵੇ।
ਡਾ. ਅਮਿਤ ਮਹਾਜਨ ਨੇ ਦੱਸਿਆ ਕਿ ਉਪਰੋਕਤ ਕਾਰੋਬਾਰੀਆਂ ਨੂੰ ਚਾਹੀਦਾ ਹੈ ਕਿ ਅਪਣੀਆਂ ਦੁਕਾਨਾਂ, ਡੇਅਰੀਆਂ, ਹੋਟਲਾਂ ਆਦਿ ਤੇ ਖਰੀਦੇ ਗਏ ਮਾਲ ਦਾ ਪੂਰਾ ਰਿਕਾਰਡ ਰਜਿਸਟਰ ਵਿੱਚ ਦਰਜ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਦੁਕਾਨਾਂ ਅੰਦਰ ਬਿੱਲ ਬੁੱਕ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਦੋਰਾਨ ਕਾਰੋਬਾਰੀਆਂ ਲਈ ਸੀ.ਸੀ.ਟੀ.ਵੀ. ਕੈਮਰੇ ਹੋਰ ਵੀ ਜਰੂਰੀ ਹੋ ਜਾਂਦੇ ਹਨ ਤਾਂ ਜੋ ਲੋੜ ਪੈਣ ਤੇ ਭਵਿੱਖ ਵਿੱਚ ਆਉਂਣ ਵਾਲੀ ਪ੍ਰੇਸਾਨੀ ਤੋਂ ਬਚਣ ਲਈ ਰਿਕਾਰਡ ਲੱਭਿਆ ਜਾ ਸਕੇ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਕਰਨ ਪ੍ਰਤਾਪ ਸਿੰਘ, ਰਾਕੇਸ ਅੋਲ, ਵਿਜੈ ਕੁਮਾਰ ਸਰਮਾ, ਰਜਿੰਦਰ ਸਰਮਾ, ਰਾਕੇਸ ਮਹਾਜਨ, ਅਮਰਜੀਤ ਸਿੰਘ, ਟੇਕ ਚੰਦ ਸੈਣੀ ਆਦਿ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media