Monday, July 27, 2026

20 ਪੇਟੀਆਂ ਦੇਸੀ ਹਰਿਆਣਾ ਮਾਰਕਾ ਸ਼ਰਾਬ ਸਮੇਤ ਇਕ ਗ੍ਰਿਫਤਾਰ

ਭੀਖੀ (ਮਾਨਸਾ), 27 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਜਿਲ੍ਹੇ ਦੀ ਹੱਦ ਦੇ ਨਾਲ ਲੱਗਦੇ ਹਰਿਆਣਾ ਤੋਂ ਨਜ਼ਾਇਜ਼ ਰੂਪ ਵਿਚ ਸ਼ਰਾਬ ਦੀ ਤਸਕਰੀ ਨੂੰ ਪੱਕੇ PPN2708201802ਤੌਰ `ਤੇ ਖ਼ਤਮ ਕਰਨ ਦੇ ਟੀਚੇ ਵੱਲ ਵਧਦਿਆਂ ਮਾਨਸਾ ਪੁਲਿਸ ਵਲੋਂ ਅਜ ਇਕ ਤਸਕਰ ਨੂੰ ਰੰਗੇ ਹੱਥੀਂ 20 ਸ਼ਰਾਬ ਦੀਆਂ ਪੇਟੀਆਂ ਸਮੇਤ ਤੜਕਸਾਰ ਗ੍ਰਿਫ਼ਤਾਰ ਕੀਤਾ ਗਿਆ।
    ਐਸ.ਐਸ.ਪੀ ਮਨਧੀਰ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ ਇੰਚਾਰਜ ਅੰਗਰੇਜ ਸਿੰਘ ਦੀ ਟੀਮ ਵਲੋਂ ਗਸ਼ਤ ਦੌਰਾਨ ਸਪਲੈਂਡਰ ਮੋਟਰਸਾਇਕਲ `ਤੇ ਹਰਿਆਣੇ ਤੋਂ ਸ਼ਰਾਬ ਲੈ ਕੇ ਆ ਰਹੇ ਇਕ ਵਿਅਕਤੀ ਨੂੰ ਮੀਰਪੁਰ ਖੁਰਦ ਤੋਂ ਗ੍ਰਿਫ਼ਤਾਰ ਕੀਤਾ ਹੈ।ਜਿਸ ਦੀ ਸ਼ਨਾਖਤ ਸ਼ਗਨਦੀਪ ਸਿੰਘ (20) ਵਾਸੀ ਮੀਰਪੁਰ ਕਲਾਂ ਵਜ਼ੋਂ ਹੋਈ ਹੈ।
ਡੀ.ਐਸ.ਪੀ (ਇਨਵੈਸਟੀਗੇਸ਼ਨ) ਕਰਨਵੀਰ ਸਿੰਘ ਨੇ ਦੱਸਿਆ ਕਿ ਉਕਤ ਤਸਕਰ ਹਰਿਆਣੇ ਤੋਂ ਸੱਸਤੀ ਸ਼ਰਾਬ ਲਿਆ ਕੇ ਪੰਜਾਬ ਵਿਚ ਮਹਿੰਗੇ ਭਾਅ ਵੇਚਦਾ ਸੀ।ਇਸ ਵਿਅਕਤੀ ਖਿਲਾਫ਼ ਮੁਕੱਦਮਾ ਨੰ: 158, ਮਿਤੀ 26 ਅਗਸਤ ਅ:ਧ: 61/1/14 ਐਕਸਾਈਜ ਐਕਟ ਥਾਣਾ ਸਰਦੂਲਗੜ੍ਹ ਦਰਜ ਰਜਿਸਟਰ  ਕਰਵਾਇਆ ਗਿਆ ਹੈ।
 

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply