Sunday, July 19, 2026

64ਵੀਆਂ ਜਿਲ੍ਹਾ ਸਕੂਲ ਖੇਡਾਂ ਧੂਮ ਧੜੱਕੇ ਨਾਲ ਸ਼ੁਰੂ

ਜਿਲ੍ਹਾ ਸਿੱਖਿਆ ਅਫਸਰ ਨੇ ਕੀਤਾ ਉਦਘਾਟਨ

PPN2808201801ਬਠਿੰਡਾ, 28 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਹਾਕੀ ਸਟੇਡੀਅਮ ਬਠਿੰਡਾ ਵਿਖੇ 64ਵੀਆਂ ਜਿਲ੍ਹਾ ਸਕੂਲ ਖੇਡਾਂ ਦੀ ਸੁਰੂਆਤ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਬਲਜੀਤ ਕੁਮਾਰ ਨੇ ਜਿਲ੍ਹਾ ਸਕੂਲ ਖੇਡਾਂ ਦਾ ਝੰਡਾ ਲਹਿਰਾ ਕੇ ਕੀਤੀ।ਗੁਰਪ੍ਰੀਤ ਸਿੰਘ ਸਿੱਧੂ ਏ.ਈ.ਓ ਨੇ ਆਏ ਹੋਏ ਮੱੱਖ ਮਹਿਮਾਨਾਂ ਨੂੰ ਜੀ ਆਇਆ ਕਿਹਾ।ਪ੍ਰੇਮ ਕੁਮਾਰ ਮਿੱਤਲ ਪ੍ਰਿੰਸੀਪਲ ਹਰਚਰਨ ਸਿੰਘ ਹੈਡ ਮਾਸਟਰ, ਨਾਜਰ ਸਿੰਘ ਲੈਕਚਰਾਰ ਫਿਜੀਕਲ ਐਜੂਕੇਸ਼ਨ ਜਗਦੀਸ਼ ਕੁਮਾਰ, ਮਨਦੀਪ ਕੌਰ, ਹਰਭਗਵਾਨ ਦਾਸ ਪੀ.ਟੀ.ਆਈ, ਗੁਰਿੰਦਰ ਸਿੰਘ ਡੀ.ਪੀ.ਈ ਮੌਜੂਦ ਸਨ।ਸਹਾਇਕ ਸਿੱਖਿਆ ਅਫਸਰ (ਖੇਡਾਂ) ਨੇ ਦੱਸਿਆ ਕਿ ਇਹ ਖੇਡਾਂ 29 ਅਗਸਤ ਤੱਕ ਵੱਖ-ਵੱਖ ਖੇਡ ਗਰਾਊਡਾਂ ਵਿੱਚ ਚਲਣੀਆਂ।ਜਿਸ ਵਿੱਚ ਦਸ ਜੋਨਾਂ ਦੇ ਖਿਡਾਰੀ ਖਿਡਾਰਨਾਂ ਹਾਕੀ ਫੁਟਬਾਲ, ਬੈਡਮਿੰਟਨ, ਬੌਕਸਿੰਗ, ਸਾਫਟਬਾਲ, ਫੈਨਸਿੰਗ,ਜੋਡੂ, ਵੁਸੂ,ਯੋਗਾ, ਵਾਲੀਵਾਲ, ਤਾਈਕਵਾਡੋਂ, ਖੋਹ-ਖੋਹ, ਕਬੱਡੀ ਨੈਸ਼ਨਲ ਅਤੇ ਬਾਸਕਿਟਬਾਲ ਆਦਿ ਵਿੱਚ ਆਪਣੀ ਖੇਡ ਦੇ ਜੋਹਰ ਦਿਖਾਉਣਗੇ।।        
ਪਹਿਲੇ ਦਿਨ ਦੀਆਂ ਖੇਡਾਂ ਦੇ ਹਾਕੀ ਅੰਡਰ-14 ਲੜਕੀਆਂ ਭੁੱਚੋ ਮੰਡੀ-00 ਵ/ਸ ਭਗਤਾ-06, ਜੇਤੂ, ਬਠਿੰਡਾ 2 -01 ਵ/ਸ ਗਨਿਆਣਾ-03 ਜੇਤੂ, ਕਬੱਡੀ ਨੈਸ਼ਨਲ ਸਟਾਇਲ ਕੁੜੀਆਂ ਅੰ-14 ਮੰਡੀ ਫੂਲ -03 ਵ/ਸ ਬਠਿੰਡਾ-1-26 ਜੇਤੂ, ਸੰਗਤ -04 ਵ/ਸ ਤਲਵੰਡੀ ਸਾਬੋ-48 ਜੇਤੂ, ਭਗਤਾ-02 ਵ/ਸ  ਮੌੜ ਮੰਡੀ-22 ਜੇਤੂ, ਗੋਨਿਆਣਾ-21 ਵ/ਸ ਭੁਚੋ ਮੰਡੀ-35 ਜੇਤੂ, ਬਠਿੰਡਾ-2 ਵ/ਸ ਬਠਿੰਡਾ-1 ਨੰੂ ਵਾਕ ਓੁਵਰ ਮੰਡੀ ਕਲਾਂ-15 ਵ/ਸ ਤਲਵੰਡੀ ਸਾਬੋ-44 ਜੇਤੂ, ਕਬੱਡੀ ਨੈਸ਼ਨਲ ਸਟਾਇਲ ਕੁੜੀਆਂ ਅੰ-17 ਭਗਤਾ-03 ਵ/ਸ ਭੁੱਚੋ ਮੰਡੀ ਵਾਕ ਓੁਵਰ ਜੇਤੂ, ਬਠਿੰਡਾ-04 ਵ/ਸ ਸੰਗਤ ਵਾਕ ਓਵਰ ਜੇਤੂ, ਬਠਿੰਡਾ-1-16 ਵ/ਸ  ਤਲਵੰਡੀ ਸਾਬੋ-53 ਜੇਤੂ, ਮੰਡੀ ਫੂਲ਼ -32 ਵ/ਸ ਮੌੜ ਮੰਡੀ-44 ਜੇਤੂ, ਫੁਟਬਾਲ ਕੁੜੀਆਂ ਅੰ-17 ਭੁੱਚੋ ਮੰਡੀ-00 ਵ/ਸ ਭਗਤਾ-03 ਜੇਤੂ, ਤਲਵੰਡੀ ਸਾਬੋ- ਵ/ਸ  ਮੋੜ ਮੰਡੀ-01ਜੇਤੂ, ਫੁਟਬਾਲ ਲੜਕੇ ਅੰ-17 ਸੰਗਤ-00 ਵ/ਸ  ਮੋੜ ਮੰਡੀ-02 ਜੇਤੂ, ਖੋਅ ਖੋਅ ਅੰਡਰ-14 ਲੜਕੇ ਭੁਚੋ ਮੰਡੀ-03 ਵ/ਸ ਤਲਵੰਡੀ ਸਾਬੋ-12 ਜੇਤੂ, ਭਗਤਾ-02 ਵ/ਸ ਮੰਡੀ ਕਲਾਂ -09 ਜੇਤੂ, ਬਠਿੰਡਾ-1-05 ਵ/ਸ ਗੋਨਿਆਣਾ ਮੰਡੀ-10 ਜੇਤੂ, ਖੋਹ ਖੋਹ ਅੰਡਰ-19 ਲੜਕੇ ਬਠਿੰਡਾ-2-01 ਵ/ਸ ਮੰਡੀ ਕਲ਼ਾਂ-12 ਬੈਡਮਿੰਟਨ ਅੰਡਰ-17 ਲੜਕੇ ਮੰਡੀ ਫੂਲ-00 ਵ/ਸ ਗੋਨਿਆਣਾ ਮੰਡੀ-03 ਜੇਤੂ, ਮੰਡੀ ਕਲਾ-00 ਵ/ਸ ਭਗਤਾ-03 ਜੇਤੂ, ਮੋੜ ਮੰਡੀ-00 ਵ/ਸ ਬਠਿੰਡਾ2-03 ਜੇਤੂ, ਬੈਡਮਿੰਟਨ ਅੰਡਰ-19 ਲੜਕੇ ਭਗਤਾ-00 ਵ/ਸ ਬਠਿੰਡਾ 2-02 ਜੇਤੂ, ਭੁਚੋ ਮੰਡੀ-00 ਵ/ਸ ਗੋਨਿਆਣਾ-02 ਜੇਤੂ, ਤਲਵੰਡੀ ਸਾਬੋ-00 ਵ/ਸ ਮੰਡੀ ਕਲਾਂ-03 ਜੇਤੂ, ਮੋੜ ਮੰਡੀ-00 ਵ/ਸ ਮੰਡੀ ਫੂਲ਼-02 ਜੇਤੂ, ਸੰਗਤ-00 ਵ/ਸ  ਮੰਡੀ ਕਲਾਂ-02 ਜੇਤੂ, ਗੋਨਿਆਣਾ-0 ਵ/ਸ ਬਠਿੰਡਾ 1-02 ਜੇਤੂ
 ਬਾਸਕਿਟਬਾਲ ਅੰਡਰ-14 ਲੜਕੀਆਂ ਮੰਡੀ ਕਲ਼ਾ -02 ਵ/ਸ  ਸੰਗਤ-10 ਜੇਤੂ, ਗੋਨਿਆਣਾ -02 ਵ/ਸ  ਬਠਿੰਡਾ1-12 ਜੇਤੂ, ਭਗਤਾ-02 ਵ/ਸ  ਬਠਿੰਡਾ2-20 ਜੇਤੂ, ਮੰਡੀ ਕਲ਼ਾ -02  ਵ/ਸ  ਸੰਗਤ-10 ਜੇਤੂ, ਮੰਡੀ ਫੂਲ-12 ਵ/ਸ  ਤਲਵੰਡੀ ਸਾਬੋ-14 ਜੇਤੂ, ਬਾਸਕਿਟਬਾਲ ਅੰਡਰ-17 ਲੜਕੀਆਂ ਮੰਡੀ ਕਲ਼ਾ-02 ਵ/ਸ  ਭੁਚੋ ਮੰਡੀ-10 ਜੇਤੂ, ਮੰਡੀ ਫੂਲ-02 ਵ/ਸ  ਸੰਗਤ-14 ਜੇਤੂ, ਮੌੜ ਮੰਡੀ-02 ਵ/ਸ  ਬਠਿੰਡਾ 1-24 ਜੇਤੂ, ਤਲਵੰਡੀ ਸਾਬੋ-06 ਵ/ਸ  ਬਠਿੰਡਾ 2-18 ਜੇਤੂ, ਬਾਸਕਿਟਬਾਲ ਅੰਡਰ-19 ਲੜਕੀਆਂ ਮੌੜ ਮੰਡੀ-04 ਵ/ਸ  ਬਠਿੰਡਾ 2-26 ਜੇਤੂ, ਵਾਲੀਬਾਲ ਅੰਡਰ-19 ਲੜਕੀਆਂ ਤਲਵੰਡੀ ਸਾਬੋ -00ਵ/ਸ  ਸੰਗਤ-02 ਜੇਤੂ, ਬਠਿੰਡਾ2 -00 ਵ/ਸ  ਮੰਡੀ ਕਲ਼ਾਂ-02 ਜੇਤੂ ਰਹੇ ਹਨ।
 

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply