Friday, October 9, 2026

4 ਸਤੰਬਰ ਨੂੰ ਹੋਵੇਗੀ ਰੱਦ ਹੋਈ ਬਾਰ੍ਹਵੀਂ ਸ਼੍ਰੇਣੀ ਦੀ ਅਨੁਪੂਰਕ ਪ੍ਰੀਖਿਆ

ਭੀਖੀ, 28 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਦਸਿਆ ਹੈ ਕਿ ਈਦ-ਉਲ-ਜੂਹਾ (ਬਕਰੀਦ) ਦੇ ਅਵਸਰ `ਤੇ ਪੰਜਾਬ ਸਰਕਾਰ ਵਲੋਂ  ਛੁੱਟੀ ਐਲਾਨੇ ਜਾਣ ਕਰ ਕੇ ਰੱਦ ਹੋਈ 22 ਅਗਸਤ ਨੂੰ ਹੋਣ ਵਾਲੀ ਦਸਵੀਂ ਤੇ ਬਾਰ੍ਹਵੀਂ ਸ਼੍ਰੇਣੀ ਦੀ ਅਨੁਪੂਰਕ ਪ੍ਰੀਖਿਆ ਹੁਣ ਮਿਤੀ 4-9-2018 ਨੂੰ ਕਰਵਾਈ ਜਾ ਰਹੀ ਹੈ, ਪ੍ਰੰਤੂ ਇਨ੍ਹਾਂ ਵਿਸ਼ਿਆਂ ਨਾਲ ਸਬੰਧਤ ਪ੍ਰਯੋਗੀ ਪ੍ਰੀਖਿਆ ਦੀਆਂ ਮਿਤੀਆਂ ਪਹਿਲਾਂ ਵਾਂਗ 29 ਅਗਸਤ ਤੋਂ 31 ਅਗਸਤ ਹੀ ਹੋਣਗੀਆਂ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply