Saturday, October 10, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਮਨਾਇਆ ਮੇਜਰ ਧਿਆਨ ਚੰਦ ਦਾ 113ਵਾਂ ਜਨਮ ਦਿਨ

ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਵਿਖੇ ਨਾਮਵਰ ਹਾਕੀ ਖਿਡਾਰੀ ਮੇਜ਼ਰ ਧਿਆਨ ਚੰਦ PPN2908201802ਦਾ 113ਵਾਂ  ਜਨਮ ਦਿਹਾੜਾ ਤੇ ਨੇਸ਼ਨਲ ਖੇਡ ਦਿਵਸ ਬੜੀ ਸ਼ਾਨੌ-ਸ਼ੌਕਤ ਨਾਲ ਮਨਾਇਆ ਗਿਆ।ਸਰੀਰਕ ਸਿਖਿਆ ਵਿਭਾਗ ਵਲੋਂ ਕਰਵਾਏ ਗਏ ਇਸ ਪ੍ਰੋਰਾਮ ਦੌਰਾਨ ਭਾਰਤ ਦੇ ਨਾਮਵਰ ਹਾਕੀ ਖਿਡਾਰੀ ਮੇਜ਼ਰ ਧਿਆਨ ਚੰਦ ਬਾਰੇ ਖਿਡਾਰਨਾਂ ਨੂੰ ਜਾਣਕਾਰੀ ਦਿੱਤੀ।ਸੁਦਰਸ਼ਨ ਕਪੂਰ ਚੇਅਰਮੈਨ ਲੋਕਲ ਮੈਨਜਿੰਗ ਕਮੇਟੀ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਵਲੋਂ ਮੇਜ਼ਰ ਧਿਆਨ ਚੰਦ ਦੇ ਜਨਮ ਦਿਹਾੜੇ ਮੌਕੇ ਕੇਕ ਕੱਟਿਆ ਗਿਆ।ਸਟਾਫ ਸੈਕਟਰੀ ਪ੍ਰੋ. ਮਨਦੀਪ ਸੌਖੀ ਮੁਖੀ ਡਿਜ਼ਾਇਨ ਵਿਭਾਗ ਅਤੇ ਪ੍ਰੋ. ਸਵੀਟੀ ਬਾਲਾ ਮੁਖੀ ਸਰੀਰਕ ਸਿਖਿਆ ਵਿਭਾਗ ਅਤੇ ਸਪੋਰਟਸ ਵਿਭਾਗ ਦੀਆਂ ਖਿਡਾਰਨਾਂ ਵੀ ਇਸ ਮੌਕੇ ਤੇ ਹਾਜ਼ਿਰ ਸਨ।
ਇਸ ਤੋਂ ਪਹਿਲਾਂ ਕਾਲਜ਼ ਦੀ ਹਾਕੀ ਟੀਮ ਅਤੇ ਸਪੋਰਟਸ ਕਲੱਬ ਦੇ ਮੈਂਬਰਾਂ ਨੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਹਾਕੀ ਸਟਿਕਸ ਨਾਲ ਸਲਾਮੀ ਦਿੱਤੀ ਤੇ ਕੌਮੀ ਝੰਡਾ ਲਹਿਰਾਇਆ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply