Thursday, April 16, 2026

ਮੇਜਰ ਧਿਆਨ ਚੰਦ ਨੂੰ ਸਮਰਪਿਤ ਮੈਰਾਥਨ ’ਚ ਐਨਮ ਸੰਧੂ ਦੀ ਝੋਲੀ ਪਿਆ ਸੋਨ ਤਮਗਾ

PPN2908201815ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ- ਸੰਧੂ) – ਨਾਮਵਰ ਹਾਕੀ ਖਿਡਾਰੀ ਸਵ. ਮੇਜਰ ਧਿਆਨ ਚੰਦ ਦਾ ਜਨਮ ਦਿਵਸ ਕੌਮੀ ਖੇਡ ਦਿਵਸ ਵਜੋਂ ਮਨਾਉਂਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖੇ ਪ੍ਰਿੰਸੀਪਲ ਮਨਮੀਤ ਕੌਰ ਦੀ ਦੇਖ-ਰੇਖ ਹੇਠ ਇਕ ਪ੍ਰਭਾਵਸ਼ਾਲੀ ਖੇਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆ ਤੇ ਖਿਡਾਰੀਆਂ ਨੇ ਸ਼ਿਰਕਤ ਕਰ ਕੇ ਮੇਜਰ ਧਿਆਨ ਚੰਦ ਨੂੰ ਯਾਦ ਕੀਤਾ।
ਪ੍ਰਿੰਸੀਪਲ ਮਨਮੀਤ ਕੌਰ ਨੇ ਕਿਹਾ ਕਿ ਮੇਜਰ ਧਿਆਨ ਚੰਦ ਜਿੱਥੇ ਵਿਸ਼ਵ ਪੱਧਰੀ ਬੇਹਤਰੀਨ ਹਾਕੀ ਖਿਡਾਰੀ ਸਨ, ਉਥੇ ਇਕ ਬੇਮਿਸਾਲ ਫੋਜੀ ਅਫਸਰ ਤੇ ਦੇਸ਼ ਤੇ ਖੇਡ ਖੇਤਰ ਨੂੰ ਸਮਰਪਿਤ ਬਹੁਪੱਖੀ ਸ਼ਖਸ਼ੀਅਤ ਸਨ।ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਮੰਤਰੀ ਓ.ਪੀ ਸੋਨੀ, ਸਕੱਤਰ ਕ੍ਰਿਸ਼ਨ ਕੁਮਾਰ, ਤੇ ਜਿਲਾ ਡੀ.ਈ.ਓ ਸੈਕੰਡਰੀ ਸੁਨੀਤਾ ਕਿਰਨ ਅਜਿਹੇ ਆਯੋਜਨਾਂ ਦੇ ਪਾਤਰ ਹਨ।ਡੀ.ਪੀ.ਈ ਸਲਵਿੰਦਰ ਸਿੰਘ, ਪੀ.ਟੀ.ਈ ਮੈਡਮ ਸਰਬਜੀਤ ਕੌਰ ਦੀ ਦੇਖ-ਰੇਖ ਹੇਠ ਵੱਖ-ਵੱਖ ਖੇਡਾਂ ਦੇ ਪ੍ਰਦਰਸ਼ਨੀ ਮੁਕਾਬਲੇ ਕਰਵਾਏ ਗਏ ਗਿਆ, ਜਿਸ ਦਾ ਸ਼ੁੱਭ ਆਰੰਭ ਪ੍ਰਿੰਸੀਪਲ ਮਨਮੀਤ ਕੌਰ ਨੇ ਖਿਡਾਰੀਆ ਨਾਲ ਜਾਣ ਪਛਾਣ ਕਰਕੇ ਕੀਤਾ ।
ਮੇਜਰ ਧਿਆਨ ਚੰਦ ਦੀ ਯਾਦ ਨੂੰ ਸਮਰਪਿਤ ਲੜਕੀਆਂ ਦੀ ਮੈਰਾਥਨ ਪ੍ਰਤੀਯੋਗਤਾ ਦੇ ਵਿਚ ਕੌਮੀ ਬਾੱਕਸਿੰਗ ਕੋਚ ਬਲਕਾਰ ਸਿੰਘ ਦੀ ਸ਼ਾਗਿਰਦ ਤੇ ਜਿਲ੍ਹੇ ਦੀ ਬੈਸਟ ਬਾਕਸਰ ਐਨਮ ਸੰਧੂ ਨੇ ਪਹਿਲੇ ਸਥਾਨ ਲੈ ਕੇ ਗੋਲਡ ਮੈਡਲ, ਤਿਸ਼ਾ ਨੇ ਸਿਲਵਰ ਮੈਡਲ ਤੇ ਦਿਸ਼ਾ ਨੇ ਬਰਾਊਂਜ ਮੈਡਲ ਹਾਸਲ ਕੀਤਾ।ਇਸ ਦੋਰਾਨ ਐਥਲੈਟਿਕਸ, ਹੱਕੀ, ਰੱਸਾਕਸੀ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ।
ਇਸ ਮੋਕੇ ਸਾਬਕਾ ਏਈਓ ਕੁਲਜਿੰਦਰ ਸਿੰਘ ਮੱਲੀ, ਡੀਪੀਈ ਸਲਵਿੰਦਰ ਸਿੰਘ, ਪੀ.ਟੀ.ਈ ਸਰਬਜੀਤ ਕੌਰ, ਕਰਮਜੀਤ ਕੌਰ, ਕੌਚ ਬਲਕਾਰ ਸਿੰਘ, ਜਸਵੰਤ ਰਾਏ, ਨਿਰਮਲ ਸਿੰਘ, ਵਿਨੈ ਭਾਟੀਆ ਆਦਿ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply