ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਸਕੂਲ ਦੀਆਂ ਅੰਡਰ 14,17,19 ਕਬੱਡੀ ਖਿਡਾਰਣਾਂ ਨੇ ਸਕੂਲ ਜੋਨ ਟੂਰਨਾਮੈਂਟ ਲੜਕੀਆਂ ਵਿਚ ਕਰਮਪੁਰਾ ਸਕੂਲ ਵਿਖੇ 29/08/2018 ਨੂੰ ਭਾਗ ਲੈਂਦੇ ਹੋਏ ਅੰਡਰ 17 ਟੀਮ ਨੇ ਫਾਇਨਲ ਮੈਚ ਵਿੱਚ ਹਾਸ਼ਮ ਸਾਹ ਸਕੂਲ ਦੀ ਟੀਮ ਨੂੰ 26/03 ਦੇ ਮੁਕਾਬਲੇ ਨਾਲ ਹਰਾ ਕੇ ਪਹਿਲਾਂ ਸਥਾਨ ਹਾਸਲ ਕੀਤਾ।ਅੰਡਰ 14 ਟੀਮ ਦੂਜੇ ਸਥਾਨ ਤੇ ਰਹੀ ਅਤੇ ਅੰਡਰ 19 ਵਰਗ ਦੀ ਕਬੱਡੀ ਟੀਮ ਬਿਨਾ ਮੁਕਾਬਲੇ ਜਿਲੇ ਵਿਚ ਪਰਵੇਸ਼ ਕਰ ਗਈ।ਟੀਮਾਂ ਵਲੋਂ ਜਿੱਤ ਕੇ ਸਕੂਲ ਪਹੁੰਚਣ `ਤੇ ਪ੍ਰਿੰਸੀਪਲ ਮੈਡਮ ਮਨਦੀਪ ਕੌਰ ਨੇ ਕਬੱਡੀ ਖਿਡਾਰੀਆਂ ਨੂੰ ਸ਼ਾਬਾਸ਼ ਦਿੱਤੀ ਅਤੇ ਟੀਮਾਂ ਨਾਲ ਗਏ ਕੋਚਾਂ ਅਮਰਜੀਤ ਸਿੰਘ ਕਾਹਲੋਂ, ਬਲਵਿੰਦਰ ਕੌਰ ਤੇ ਮੈਡਮ ਰਾਜਬੀਰ ਨੂੰ ਵਧਾਈ ਦਿੱਤੀ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media