ਕਿਸੇ ਵੀ ਜਾਂਚ ਏਜੰਸੀ ਤੋਂ ਨਿਰਪੱਖ ਜਾਂਚ ਕਰਵਾਉਣ ਲਈ ਕਿਹਾ
ਬਠਿੰਡਾ, 30 ਅਗਸਤ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਰਬਤ ਖਾਲਸਾ ਵੱਲੋਂ ਥਾਪੇ ਗਏ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ
ਦਾਦੂਵਾਲ ਨੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਕਰੜੇ ਹੱਥੀਂ ਲੈਂਦਿਆ ਕਿਹਾ ਕਿ ਪਿਛਲੇ ਦਸ ਸਾਲਾਂ ‘ਚ ਸੁਖਬੀਰ ਮਜੀਠੀਆ ਵੱਲੋਂ ਭ੍ਰਿਸ਼ਟਾਚਾਰ ਕਰਕੇ ਅਰਬਾਂ ਖਰਬਾਂ ਦੀ ਬਣਾਈ ਜਾਇਦਾਦ ਦੀ ਪੰਜਾਬ ਸਰਕਾਰ ਨਿਰਪੱਖ ਜਾਂਚ ਕਰੇ।ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਦੂਵਾਲ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਹੋਟਲਾਂ, ਲਗਜ਼ਰੀ ਕਾਰਾਂ ਅਤੇ ਹੈਲੀਕੈਪਟਰਾਂ ਦੇ ਮਾਲਕ ਬਾਦਲ ਕਿਵੇਂ ਬਣੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਜਥੇਦਾਰ ਗੁਰਬਚਨ ਸਿੰਘ ਜਿਹੜਾ ਕਿ ਇੱਕ ਸੇਵਾਦਾਰ ਤੌਰ ‘ਤੇ ਡਿਊਟੀ ਦੇਣ ਲਈ ਭਰਤੀ ਹੋਇਆ ਸੀ ਅਤੇ ਅੱਜ ਰਾਇਲ ਵਰਗੇ ਸਟਾਰ ਹੋਟਲ ਅਤੇ ਕਰੋੜਾਂ ਦੀ ਜਾਇਦਾਦ ਦਾ ਮਾਲਕ ਕਿਵੇਂ ਬਣਿਆ ਦੀ ਵੀ ਜਾਂਚ ਹੋਣੀ ਚਹਿੰਦੀ ਹੈ।ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ 16 ਕਰੋੜ ਆਈ.ਐਸ.ਆਈ ਵੱਲੋਂ ਉਨ੍ਹਾਂ ਦੇ ਅਕਾਊਂਟ ‘ਚ ਪਾਉਣ ਦਾ ਝੂਠਾ ਇਲਜਾਮ ਲਾਇਆ ਹੈ।ਉਸ ਦੀ ਕਿਸੇ ਵੀ ਜਾਂਚ ਏਜੰਸੀ ਤੋਂ ਨਿਰਪੱਖ ਜਾਂਚ ਕਰਵਾ ਕੇ ਸੱਚ ਸਾਹਮਣੇ ਲਾਉਣ ਉਪੰਰਤ ਸੁਖਬੀਰ ਬਾਦਲ ਅਤੇ ਮਜੀਠੀਏ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ 16 ਕਰੋੜ ਤਾਂ ਦੂਰ ਦੀ ਗੱਲ ੳਨ੍ਹਾਂ ਦੇ ਅਕਾਊਂਟ ‘ਚ ਕਦੇ 1 ਕਰੋੜ ਦੀ ਵੀ ਐਂਟਰੀ ਨਹੀਂ ਹੋਈ।
ਉਨ੍ਹਾਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਕੋਲ 5 ਗੁਰਦੁਆਰਾ ਸਾਹਿਬ ਦੀ ਕਾਰਸੇਵਾ ਹੈ, ਜਿਸ ਦੌਰਾਨ ਸੰਗਤਾਂ ਗੁਰੂ ਘਰ ਦੇ ਲੰਗਰਾਂ, ਇਮਾਰਤਾਂ ਅਤੇ ਧਰਮ ਪ੍ਰਚਾਰ ਦੇ ਖਰਚੇ ਲਈ ਲੱਖਾਂ ਰੁਪਏ ਆਉਂਦਾ ਹੈ, ਪਰ ਫਿਰ ਵੀ ਕਦੇ 1 ਕਰੋੜ ਰੁਪਏ ਅਕਾਊਂਟ ‘ਚ ਨਹੀਂ ਆਏ।ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ‘ਚ ਉਨ੍ਹਾਂ ਵੱਲੋਂ ਐਪਲੀਕੇਸ਼ਨ ਲਗਵਾ ਕੇ ਆਪਣੇ ਅਕਾਊਂਟ ਓਪਨ ਕਰਵਾਏ ਗਏ ਸਨ, ਜਦਕਿ ਉਦੋਂ ਵੀ ਉਨ੍ਹਾਂ ਦੇ ਅਕਾਊਂਟ ‘ਚੋਂ ਬਾਦਲ ਕੁੱਝ ਨਹੀਂ ਕੱਢ ਸਕੇ।ਦਾਦੂਵਾਲ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਸਗੋਂ ਬੈਂਕ ਤੋਂ 20 ਲੱਖ ਦਾ ਕਰਜ਼ਾ ਲਿਆ ਹੋਇਆ ਹੈ, ਜਿਸ ਦੀਆਂ ਉਹ ਕਿਸ਼ਤਾਂ ਭਰ ਰਹੇ ਹਨ।ਉਨ੍ਹਾਂ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕਾਂਗਰਸੀ ਹੋਣ ਦੇ ਲਾਏ ਦੋਸ਼ ਦਾ ਜਵਾਬ ਦਿੰਦਿਆਂ ਕਿਹਾ ਕਿ ਲੌਂਗੋਵਾਲ ਜਵਾਬ ਦੇਣ ਕਿ ਜਿਹੜੇ ਜਥੇਦਾਰ ਤਖਤਾਂ ‘ਤੇ ਬਿਠਾ ਰੱਖੇ ਹਨ ਅਤੇ ਜਿੰਨ੍ਹਾਂ ਨੂੰ ਪੰਥ ਨੇ ਰੱਦ ਕੀਤਾ ਹੋਇਆ ਹੈ, ਉਹ ਮੋਤੀ ਮਹਿਲ ਪਟਿਆਲਾ ਵਿਖੇ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਦੇ ਗਲ ‘ਚ ਸਿਰੋਪੇ ਪਾ ਕੇ ਕਿਸ ਖੁਸ਼ੀ ਦੀ ਵਧਾਈ ਦੇ ਰਹੇ ਸਨ।ਕੀ ਉਹ ਕਾਂਗਰਸ ਵੱਲੋਂ ਕੀਤੇ ਗਏ 84 ਦੇ ਕਤਲੇਆਮ ਦੀ ਵਧਾਈ ਦੇ ਰਹੇ ਸਨ।ਉਨ੍ਹਾਂ ਕਿਹਾ ਕਿ ਲੌਂਗੋਵਾਲ, ਮਜੀਠੀਆ ਅਤੇ ਸੁਖਬੀਰ ਬਾਦਲ ਨੂੰ ਉਹ ਸਖਤ ਸ਼ਬਦਾਂ ‘ਚ ਕਹਿਣਾ ਕੀਤਾ ਕਿ ਉਹ ਸਪੱਸ਼ਟ ਕਰਨ ਕਿ ਕਾਂਗਰਸੀ ਦਾਦੂਵਾਲ ਹੈ ਜਾਂ ਗੁਰਬਚਨ ਸਿੰਘ ਅਤੇ ਹਰਪ੍ਰੀਤ ਸਿੰਘ ਹਨ ਜੋ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਦੇ ਗਲ ‘ਚ ਸਿਰੋਪੇ ਪਾ ਰਹੇ ਹਨ। ਦਾਦੂਵਾਲ ਨੇ ਕਿਹਾ ਕਿ ਵਿਧਾਨ ਸਭਾ ਅੰਦਰ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਜਨਤਕ ਹੋ ਚੁੱਕੀ ਹੈ।ਦੋਸ਼ੀਆਂ ਦੇ ਚਿਹਰੇ ਸਾਹਮਣੇ ਆ ਚੁੱਕੇ ਹਨ ਅਤੇ ਕੈਪਟਨ ਸਰਕਾਰ ਹੁਣ ਇੰਨ੍ਹਾਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਕੇ ਜੇਲ੍ਹਾਂ ‘ਚ ਸੁੱਟੇ ਤਾਂ ਹੀ ਇਨਸਾਫ ਪਸੰਦ ਲੋਕਾਂ ਦੀਆਂ ਭਾਵਨਾਵਾਂ ਸਾਂਤ ਹੋ ਸਕਦੀਆਂ ਹਨ।ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਇੰਨ੍ਹਾਂ ਦੋਸ਼ੀਆਂ ਨੂੰ ਜੇਲ੍ਹਾਂ ‘ਚ ਨਾ ਸੁਟਿਆ ਤਾਂ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਦੇ ਮਾਫ ਨਹੀਂ ਕਰਨਗੇ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media