ਬਠਿੰਡਾ, 30 ਅਗਸਤ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਠੇਕਾ ਮੁਲਾਜ਼ਮ ਸ਼ੰਘਰਸ ਕਮੇਟੀ ਪਾਵਰਕਾਮ ਜੋਨ ਬਠਿੰਡਾ ਕਮੇਟੀ ਵਲੋਂ ਜੈਤੋ ਸਰਕਲ ਵਿਖੇ
ਮੀਟਿੰਗ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦੇ ਪ੍ਰਧਾਨ ਗੁਰਵਿੰਦਰ ਸਿੰਘ ਪਨੂੰ ਨੇ ਕਿਹਾ ਕਿ ਮੈਨੇਜਮੈਂਟ ਥਰਮਲ ਦੇ ਸਰਪਲਸ ਹੋਏ ਵਰਕਰਾਂ ਨੂੰ ਨਾ ਤਾਂ ਸਮਝੌਤੇ ਮੁਤਾਬਕ ਸਕਿਲ ਲੋਸ ਮਿਲਦੇ ਹਨ, ਨਾ ਸਮੇਂ `ਤੇ ਤਨਖਾਹਾਂ ਪਾਈਆਂ ਜਾਂਦੀਆਂ ਹਨ ਤੇ ਜੁਲਾਈ ਮਹੀਨੇ ਦੀ ਤਨਖਾਹ 20 ਦਿਨ ਲੇਟ ਪਾਈ ਗਈ।ਉਸ ਵਿਚੋਂ ਵੀ ਕੁੱਝ ਵਰਕਰਾਂ ਦੀ ਤਨਖਾਹ ਨਹੀਂ ਪਾਈ ਤੇ ਮੈਨੇਜਮੈਟ ਨੇ ਜਿਆਦਾ ਛੁੱਟੀਆਂ ਦਾ ਬਹਾਨਾ ਲਗਾ ਕੇ ਕਿਹਾ ਜਾਂਦਾ ਹੈ ਕਿ ਵਰਕਰ ਜਾਂ ਤਾਂ ਈ.ਐਸ.ਆਈ ਮੈਡੀਕਲ ਲਿਆਉਣ ਨਹੀ ਤਾਂ ਉਨਾਂ ਨੂੰ ਰੀ-ਜੂਆਈਨਿੰਗ ਨਹੀ ਕਰਵਾਇਆ ਜਾਵੇਗਾ।ਇਸ ਦੇ ਉਲਟ ਹਾਲੇ ਤੱਕ ਵਰਕਰਾਂ ਨੂੰ ਟੀ.ਆਈ ਦੇ ਪੱਤਰ ਵੀ ਜਾਰੀ ਨਹੀ ਕੀਤੇ ਗਏ। ਮੈਡਿਕਲ ਸੁਵਿਧਾਵਾਂ ਪੱਤਰ, ਨੋਮੀਨੇਟ, ਪਰਿਵਾਰਕ ਸੁਚੀ ਵਾਲਾ ਪੱਤਰ ਕੰਪਨੀ ਵਲੋਂ ਵਰਕਰਾਂ ਨੂੰ ਨਹੀਂ ਦਿੱਤਾ ਜਾਂਦਾ ਹੈ ਤਾਂ ਜੋ ਵਰਕਰ ਮੈਡੀਕਲ ਸੁਵਿਧਾਵਾਂ ਲੈ ਸਕੇ, ਇਸ ਤੋ ਸਾਫ ਪਤਾ ਲੱਗਦਾ ਹੈ ਕਿ ਮੈਨੇਜਮੈਟ ਵਰਕਰਾਂ ਦੀ ਛਾਂਟੀਆਂ ਵੱਲ ਵਧਦੀ ਜਾ ਰਹੀ ਹੈ ਤੇ ਵਰਕਰਾਂ ਨੂੰ ਦਿਨ ਬ ਦਿਨ ਖੱਜ਼ਲ ਖੁਆਰ ਕੀਤਾ ਜਾ ਰਿਹਾ ਹੈ।
ਜਰਨਲ ਖੁਸ਼ਦੀਪ ਸਿੰਘ ਨੇ ਕਿਹਾ ਕਿ ਸਮਝੌਤੇ ਦੇ ਮੁਤਾਬਕ 10 ਕਿਲੋਮੀਟਰ ਵਿੱਚ ਵਰਕਰਾਂ ਨੂੰ ਅਡਜਸਟ ਨਹੀ ਕੀਤਾ ਗਿਆ, ਵਰਕਰਾਂ ਨੂੰ ਉਵਰ ਟਾਈਮ, ਪੈਟਰੋਲ ਦੇ ਪੈਸੇ ਨਹੀ ਦਿਤੇ ਜਾ ਰਹੇ ਅਤੇ ਨਾ ਹੀ ਕਵਾਟਰ ਅਲਾਟਮੈਂਟ ਕੀਤੇ ਗਏ ਜੇਕਰ ਮੈਨੇਜਮੈਂਟ ਇਹਨਾ ਮੰਗਾਂ ਤੇ ਗੌਰ ਨਹੀ ਕਰਦੀ ਤਾਂ ਆਉਣ ਵਾਲੇ ਦਿਨਾਂ ਵਿਚ ਵੰਡ ਮੰਡਲ ਪੱਛਮੀਂ ਜੋਨ ਬਠਿੰਡਾ ਦੇ ਚੀਫ ਦੇ ਦਫਤਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਪਰਿਵਾਰ ਸਮੇਤ ਧਰਨਾ ਦਿੱਤਾ ਜਾਵੇਗਾ।ਇਸ ਮੌਕੇ ਮੀਤ ਪ੍ਰਧਾਨ ਦੀਪਕ ਕੁਮਾਰ, ਮੀਤ ਪ੍ਰਧਾਨ ਜਗਜੀਤ ਸਿੰਘ, ਪ੍ਰੈਸ ਸਕੱਤਰ ਕਿਰਪਾਲ ਸਿੰਘ ਮੱਲੀ, ਖਜਾਨਚੀ ਰਵਿੰਦਰ ਕੁਮਾਰ ਤੇ ਰਾਮਵਰਨ, ਕਰਮਜੀਤ ਸਿੰਘ ਦਿਉਣ, ਸਤਵੀਰ ਸਿੰਘ ਆਦਿ ਮੈਂਬਰ ਸ਼ਾਮਲ ਹੋਏ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media